ਖਾਸ ਖਬਰਾਂ » ਸਿਆਸੀ ਖਬਰਾਂ

ਆਰਿਫ ਅਲਵੀ ਨੂੰ ਪਾਕਿਸਤਾਨ ਦਾ ਸਦਰ ਚੁਣੇ ਜਾਣ ‘ਤੇ ਸਿਮਰਨਜੀਤ ਸਿੰਘ ਮਾਨ ਨੇ ਵਧਾਈ ਦਿੱਤੀ

September 5, 2018 | By

ਫ਼ਤਹਿਗੜ੍ਹ ਸਾਹਿਬ: ਆਰਿਫ ਅਲੀ ਨੂੰ ਪਾਕਿਸਤਾਨ ਦਾ ਸਦਰ (ਰਾਸ਼ਟਰਪਤੀ) ਚੁਣੇ ਜਾਣ ‘ਤੇ ਮੁਬਾਰਕਾਂ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਸਮੱੁਚੇ ਪਾਕਿਸਤਾਨ ਮੁਲਕ ਅਤੇ ਨਿਵਾਸੀਆਂ ਦੇ ਅਮਨ-ਚੈਨ ਅਤੇ ਉਨ੍ਹਾਂ ਦੀ ਚੌਂਹ ਪੱਖੋ ਮਾਲੀ, ਸਮਾਜਿਕ, ਧਾਰਮਿਕ, ਇਖ਼ਲਾਕੀ ਤੌਰ ਤੇ ਤਰੱਕੀ ਹੋਣ ਲਈ ਉਸ ਅਕਾਲ ਪੁਰਖ ਦੇ ਚਰਨਾਂ ‘ਚ ਜਿਥੇ ਅਸੀਂ ਅਰਦਾਸ ਕਰਦੇ ਹਾਂ, ਉਥੇ ਗੁਆਂਢੀ ਮੁਲਕ ਨਾਲ ਸਿੱਖ ਕੌਮ ਦੇ ਪੁਰਾਤਨ ਸਹਿਜ ਭਰੇ ਸੰਬੰਧਾਂ ਦੀ ਮਜ਼ਬੂਤੀ ਹੋਣ ਦੀ ਵੱਡੀ ਉਮੀਦ ਕਰਦੇ ਹਾਂ।

ਪਾਕਿਸਤਾਨ ਦੇ ਨਵੇਂ ਚੁਣੇ ਗਏ ਸਦਰ ਆਰਿਫ ਅਲਵੀ

ਸ. ਮਾਨ ਨੇ ਇਸ ਨਿਯੁਕਤੀ ਤੇ ਉਮੀਦ ਰੱਖਦੇ ਹੋਏ ਕਿਹਾ ਕਿ ਜੋ ਸਿੱਖ ਕੌਮ ਰੋਜ਼ਾਨਾ ਹੀ ਆਪਣੇ ਵੱਲੋਂ ਕੀਤੀ ਜਾਣ ਵਾਲੀ ਦੋ ਸਮੇਂ ਦੀ ਅਰਦਾਸ ਵਿਚ ਪਾਕਿਸਤਾਨ ਵਿਚ ਰਹਿ ਚੁੱਕੇ ਸਿੱਖ ਗੁਰਧਾਮਾਂ ਦੇ ਖੁੱਲ੍ਹੇ ਦਰਸ਼ਨ-ਦੀਦਾਰਾਂ ਦੀ ਭਾਵਨਾ ਪ੍ਰਗਟਾਉਦੀ ਹੈ, ਉਸ ਨੂੰ ਮੱੁਖ ਰੱਖਦੇ ਹੋਏ ਆਰਿਫ ਅਲਵੀ ਪੰਜਾਬ ਦੀਆਂ ਸਰਹੱਦਾਂ ਉਤੇ ਭਾਰਤ ਦੇ ਹੁਕਮਰਾਨਾਂ ਵੱਲੋਂ ਮੰਦਭਾਵਨਾ ਅਧੀਨ ਜ਼ਬਰੀ ਲਗਾਈ ਗਈ ਕੰਡਿਆਲੀ ਤਾਰ ਦੀ ਵਾੜ ਨੂੰ ਖ਼ਤਮ ਕਰਨ ਦਾ ਉਦਮ ਕਰਕੇ ਜਿਥੇ ਸਿੱਖ ਕੌਮ ਨੂੰ ਆਪਣੇ ਗੁਰਧਾਮਾਂ ਦੇ ਦਰਸ਼ਨ-ਦੀਦਾਰ ਕਰਨ ਦੀ ਖੁੱਲ੍ਹ ਦੇਣ ਵਿਚ ਮੁੱਖ ਭੂਮਿਕਾ ਨਿਭਾਉਣਗੇ, ਉਥੇ ਦੋਵਾਂ ਚੜ੍ਹਦੇ ਅਤੇ ਲਹਿੰਦੇ ਪੰਜਾਬ, ਭਾਰਤ-ਪਾਕਿਸਤਾਨ ਦੇ ਜਿੰਮੀਦਾਰਾਂ, ਵਪਾਰੀਆਂ ਵੱਲੋਂ ਬਹੁਤ ਹੀ ਮਿਹਨਤ ਨਾਲ ਉਤਪਾਦ ਕੀਤੀਆ ਵਸਤਾਂ ਅਤੇ ਜਿਨਸਾਂ ਦੀ ਖਰੀਦੋ-ਫਰੋਖਤ ਦੀ ਖੁੱਲ੍ਹ ਦੇਣ ਦਾ ਪ੍ਰਬੰਧ ਵੀ ਕਰਨਗੇ । ਤਾਂ ਜੋ ਦੋਵਾਂ ਪੰਜਾਬਾਂ ਅਤੇ ਗੁਆਂਢੀ ਮੁਲਕਾਂ ਦੇ ਨਿਵਾਸੀਆਂ ਦੀ ਮਾਲੀ, ਸਮਾਜਿਕ, ਧਾਰਮਿਕ ਅਤੇ ਇਖ਼ਲਾਕੀ ਤੌਰ ‘ਤੇ ਪ੍ਰਫੁੱਲਤਾ ਹੋ ਸਕੇ ਅਤੇ ਇਥੇ ਦੋਵਾਂ ਮੁਲਕਾਂ ਵਿਚ ਸਥਾਈ ਤੌਰ ‘ਤੇ ਅਮਨ-ਚੈਨ ਨੂੰ ਕਾਇਮ ਰੱਖਣ ਵਿਚ ਸਹਿਯੋਗ ਮਿਲ ਸਕੇ ।

ਉਨ੍ਹਾਂ ਇਹ ਵੀ ਉਮੀਦ ਪ੍ਰਗਟ ਕੀਤੀ ਕਿ ਜਿਵੇਂ ਸਿੱਖ ਕੌਮ ਜੰਗ ਵਰਗੇ ਮਨੁੱਖਤਾ ਵਿਰੋਧੀ ਸ਼ਬਦ ਦੇ ਸਖ਼ਤ ਵਿਰੱੁਧ ਹੈ ਅਤੇ ਸਮੱੁਚੀ ਮਨੱੁਖਤਾ ਦੀ ਹਰ ਪੱਖੋ ਬਿਹਤਰੀ ਕਰਨ ਵਿਚ ਯਕੀਨ ਰੱਖਦੀ ਹੈ, ਉਸੇ ਤਰ੍ਹਾਂ ਪਾਕਿਸਤਾਨ ਦੇ ਨਵੇਂ ਬਣੇ ਸਦਰ ਮਨੁੱਖੀ ਹੱਕਾਂ ਦੀ ਅਮਲੀ ਰੂਪ ਵਿਚ ਰਾਖੀ ਲਈ ਉਚੇਚੇ ਤੌਰ ‘ਤੇ ਉਦਮ ਕਰਦੇ ਹੋਏ ਚੜ੍ਹਦੇ ਪੰਜਾਬ ਅਤੇ ਲਹਿੰਦੇ ਪੰਜਾਬ ਦੀਆਂ ਸਰਹੱਦਾਂ ਉਤੇ ਅਜਿਹਾ ਮਾਹੌਲ ਉਸਾਰਨ ਦੀ ਜਿੰਮੇਵਾਰੀ ਨਿਭਾਉਣਗੇ, ਜਿਸ ਨਾਲ ਸਿੱਖ ਵਸੋਂ ਵਾਲਾ ਇਲਾਕਾ ਸਦਾ ਲਈ ਸਥਾਈ ਤੌਰ ‘ਤੇ ਜੰਗ ਵਰਗੇ ਖ਼ਤਰਨਾਕ ਮਾਹੌਲ ਤੋਂ ਦੂਰ ਹੋ ਜਾਵੇ ਅਤੇ ਏਸ਼ੀਆ ਖਿੱਤੇ ਦਾ ਸਮੱੁਚਾ ਅਮਨ-ਚੈਨ ਅਤੇ ਜਮਹੂਰੀਅਤ ਕਾਇਮ ਰਹਿ ਸਕੇ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,