ਸਿੱਖ ਖਬਰਾਂ

ਫਤਿਹ ਦਿਵਸ ਚ ਸ਼ਾਮਲ ਹੋਣ ਜਾ ਰਹੇ ਅਕਾਲੀ ਦਲ ਮਾਨ ਦੇ ਆਗੂ ਪੁਲਿਸ ਨੇ ਬੱਸ ਚੋਂ ਉਤਾਰ ਕੇ ਚੁੱਕੇ

May 15, 2010 | By

ਫਰੀਦਕੋਟ (14 ਮਈ, 2010): ਅੱਜ ਸਵੇਰੇ ਫਰੀਦਕੋਟ ਤੋਂ ਲੁਧਿਆਣਾ ਜਾ ਰਹੀ ਇਕ ਬੱਸ ਵਿਚੋਂ ਪੁਲੀਸ ਦੀ ਪਹਿਲਾਂ ਤੋਂ ਪਿੱਛਾ ਕਰ ਰਹੀ ਇਕ ਜਿਪਸੀ ਨੂੰ ਬੱਸ ਦੇ ਅੱਗੇ ਲਾਕੇ ਬੱਸ ਨੂੰ ਰੋਕ ਕੇ ,ਉਸ ਵਿਚੋਂ ਅਕਾਲੀ ਦਲ ਮਾਨ ਦੇ ਸੀਨੀਅਰ ਆਗੂ ਸ: ਗੁਰਜੰਟ ਸਿੰਘ ਸਾਦਿਕ ਅਤੇ ਜੋਗਿੰਦਰ ਸਿੰਘ ਗੋਲੇਵਾਲਾ ਨੂੰ ਉਤਾਰਕੇ ਪੁਲਿਸ ਜਿਸਪੀ ਵਿਚ ਬਿਠਾਕੇ ਲੈ ਗਈ ਅਤੇ ਥਾਣੇ ਬੰਦ ਕਰ ਦਿੱਤਾ।  ਗ੍ਰਿਫਤਾਰੀ ਤੋਂ ਬਾਅਦ ਇਸ ਸੰਬੰਧੀ ਆਪਣੇ ਫੋਨ ਤੇ ਜਾਣਕਾਰੀ ਦਿੰਦਿਆਂ ਸ: ਗੁਰਜੰਟ ਸਿੰਘ ਸਾਦਿਕ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਉਹ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਫਤਿਹ ਦਿਵਸ ਦੇ ਜਸ਼ਨਾ ਵਿਚ ਸ਼ਾਮਲ ਹੋਣ ਲਈ ਜਾ ਰਹੇ ਸਨ ਕਿ ਉਨ੍ਹਾ ਨੂੰ ਬਿਨਾ ਕਾਰਨ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾ ਰੋਸ ਜਾਹਰ ਕੀਤਾ ਕਿ ਅਸੀਂ ਸਿੱਖ ਹੋ ਕੇ ਵੀ ਆਪਣੇ ਇਸ ਲਾਸਾਨੀ ਕੁਰਬਾਨੀ ਵਾਲੇ ਜਰਨੈਲ ਦੇ ਜਸ਼ਨਾ ਵਿਚ ਸ਼ਾਮਲ ਨਹੀਂ ਹੋ ਸਕਦੇ ,ਕੀ ਇਹ ਗੁਲਾਮੀਂ ਨਹੀਂ। ਉਨ੍ਹਾ ਦੁੱਖ ਪ੍ਰਗਟ ਕੀਤਾ ਕਿ ਸ: ਬਾਦਲ ਨੇ ਸਾਡੇ ਧਾਰਮਿਕ ਦਿਹਾੜਿਆਂ ਦਾ ਵੀ ਸਿਆਸੀਕਰਨ ਕਰ ਦਿੱਤਾ ਹੈ।
ਸਿੱਖ ਤਾਂ ਸਿੱਖ ਹੈ ਭਾਵੇਂ ਉਹ ਕਾਂਗਰਸੀ ਹੋਵੇ ਤੇ ਭਾਵੇਂ ਕਿਸੇ ਹੋਰ ਪਾਰਟੀ ਦਾ,ਪਰ ਹਰ ਸਿੱਖ ਨੂੰ ਇਹ ਮੁੱਢਲਾ ਅਧਿਕਾਰ ਹੈ ਕਿ ਉਹ ਆਜ਼ਾਦੀ ਨਾਲ ਆਪਣੇ ਧਰਮ ਨੂੰ ਮੰਨੇ ਅਤੇ ਧਾਰਮਿਕ ਅਸਥਾਨਾ ਤੇ ਜਾਵੇ। ਉਨ੍ਹਾ ਕਿਹਾ ਕਿ ਸਿੱਖੀ ਦੀ ਹੋਂਦ ਨੂੰ ਕਾਇਮ ਰੱਖਣ ਲਈ ਅਤੇ ਜੁਲਮ ਦੇ ਨਾਸ਼ ਲਈ  ਪਹਿਲਾਂ ਅਸੀਂ ਮੁਗਲਾਂ ਨਾਲ ਟੱਕਰ ਲਈ,ਫੇਰ ਅੰਗਰੇਜ਼ਾਂ ਨਾਲ ਅਤੇ ਹੁਣ ਸਾਨੂੰ ਆਪਣਿਆਂ ਨੇ ਹੀ ਗੁਲਾਮ ਬਣਾਇਆ ਹੋਇਆ ਹੈ। ਉਨ੍ਹਾ ਮਨੁੱਖੀ ਅਧਿਕਾਰ ਕਮਿਸ਼ਨ ਤੋਂ ਮੰਗ ਕੀਤੀ ਕਿ ਇਸ ਗੱਲ ਦਾ ਸਖਤ ਨੋਟਿਸ ਲਿਆ ਜਾਵੇ ਕਿ ਸਾਨੂੰ ਆਪਣੇ ਧਾਰਮਿਕ ਸਮਾਗਮਾਂ ਵਿਚ ਵੀ ਸ਼ਾਮਲ ਹੋਣ ਦਾ ਹੁਕਮ ਨਹੀਂ, ਕਿਉਂ ਸਾਡੀ ਬਾਦਲ ਨਾਲੋਂ ਵਿਚਾਰਧਾਰਾ ਵੱਖਰੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,