ਵਿਦੇਸ਼ » ਸਿੱਖ ਖਬਰਾਂ

ਮੀਡੀਆ ਰਿਪੋਰਟ: ਅਮਰੀਕਾ ‘ਚ ਸਿੱਖ ‘ਤੇ ਹਮਲਾ; ਹਮਲਾਵਰ ਨੇ ਕਿਹਾ; ਆਪਣੇ ਦੇਸ਼ ਵਾਪਸ ਚਲੇ ਜਾਓ

March 5, 2017 | By

ਨਿਊਯਾਰਕ: ਅਮਰੀਕਾ ‘ਚ ਇਕ ਅਣਪਛਾਤੇ ਵਿਅਕਤੀ ਨੇ 39 ਸਾਲਾ ਇਕ ਸਿੱਖ ਨੂੰ ਉਸਦੇ ਘਰ ਦੇ ਬਾਹਰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਨੇ ਗੋਲੀ ਚਲਾਉਂਦੇ ਸਮੇਂ ਕਿਹਾ, “ਮੁੜ ਆਪਣੇ ਦੇਸ਼ ਚਲੇ ਜਾਓ”। ਅਮਰੀਕੀ ਮੀਡੀਆ ‘ਚ ਛਪੀ ਖ਼ਬਰ ਮੁਤਾਬਕ ਇਹ ਸਿੱਖ ਸ਼ਖਸ ਸ਼ੁੱਕਰਵਾਰ ਨੂੰ ਵਾਸ਼ਿੰਗਟਨ ਦੇ ਕੇਂਟ ਸਥਿਤ ਆਪਣੇ ਘਰ ਦੇ ਬਾਹਰ ਆਪਣੀ ਗੱਡੀ ਠੀਕ ਕਰ ਰਿਹਾ ਸੀ, ਉਸੇ ਵੇਲੇ, ਉਥੇ ਇਕ ਅਣਜਾਣ ਸ਼ਖਸ ਆ ਗਿਆ।

ਪੁਲਿਸ ਦਾ ਕਹਿਣਾ ਹੈ ਕਿ ਦੋਵਾਂ ‘ਚ ਬਹਿਸ ਹੋਈ। ਜ਼ਖਮੀ ਸਿੱਖ ਦਾ ਕਹਿਣਾ ਹੈ ਕਿ ਹਮਲਾਵਰ ਨੇ “ਮੁੜ ਆਪਣੇ ਦੇਸ਼ ਜਾਓ” ਵਰਗੀਆਂ ਗੱਲਾਂ ਕਹੀਆਂ ਸੀ, ਅਤੇ ਬਾਅਦ ‘ਚ ਪੀੜਤ ਦੀ ਬਾਂਹ ‘ਤੇ ਗੋਲੀ ਮਾਰ ਦਿੱਤੀ। ਪੀੜਤ ਮੁਤਾਬਕ ਹਮਲਾਵਰ ਛੇ ਫੁੱਟ ਲੰਬਾ ਇਕ ਗੋਰਾ ਵਿਅਕਤੀ ਸੀ ਅਤੇ ਉਸਨੇ ਆਪਣੇ ਚਿਹਰੇ ਦੇ ਹੇਠਲੇ ਹਿੱਸੇ ਨੂੰ ਇਕ ਨਕਾਬ ਨਾਲ ਢਕਿਆ ਹੋਇਆ ਸੀ।

ਪ੍ਰਤੀਕਾਤਮਕ ਤਸਵੀਰ

ਪ੍ਰਤੀਕਾਤਮਕ ਤਸਵੀਰ

ਕੇਂਟ ਪੁਲਿਸ ਮੁਖੀ ਨੇ ਕਿਹਾ ਕਿ ਸਿੱਖ ਵਿਅਕਤੀ ਨੂੰ ਹਾਲਾਂਕਿ ਕੋਈ ‘ਜਾਨਲੇਵਾ ਜ਼ਖਮ ਨਹੀਂ ਹੋਏ। ਪਰ ਉਹ ਇਸੇ ਬੇਹੱਦ ਗੰਭੀਰ ਘਟਨਾ ਦੇ ਤੌਰ ‘ਤੇ ਦੇਖ ਰਹੇ ਹਨ। ਰਿਪੋਰਟ ‘ਚ ਕਿਹਾ ਗਿਆ ਕਿ ਕੇਂਟ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਸ ਲਈ ਐਫ.ਬੀ.ਆਈ. (FBI) ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਹੋਰ ਏਜੰਸੀਆਂ ਨਾਲ ਸੰਪਰਕ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਕਨਸਾਸ ‘ਚ ਕੁਝ ਦਿਨ ਪਹਿਲਾਂ ਇਕ ਇੰਜੀਨੀਅਰ ਦਾ ਕਤਲ ਕਰ ਦਿੱਤਾ ਗਿਆ ਸੀ। ਉਥੇ ਵੀ ਹਮਲਾਵਰ ਨੇ ‘ਆਪਣੇ ਦੇਸ਼ ਵਾਪਸ ਚਲੇ ਜਾਓ’ ਕਿਹਾ ਸੀ। ਅਮਰੀਕਾ ‘ਚ ਵਿਰੋਧੀ ਸਿਆਸੀ ਦਲਾਂ ਨੇ ਟਰੰਪ ਪ੍ਰਸ਼ਾਸਨ ‘ਤੇ ਨਸਲਵਾਦ ਨੂੰ ਭੜਕਾਉਣ ਦਾ ਦੋਸ਼ ਲਾਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,