ਸਿੱਖ ਖਬਰਾਂ

ਸਾਰੀਆਂ ਧਿਰਾਂ ਪ੍ਰੋ. ਭੁੱਲਰ ਦੀ ਫਾਂਸੀ ਰੱਦ ਕਰਵਾਉਣ ਲਈ ਇਕ-ਮਤ ਹੋਈਆਂ; 31 ਮਈ ਦੇ ਅੰਮ੍ਰਿਤਸਰ ਵਿਚ ਅਹਿਮ ਫੈਸਲੇ ਹੋਏ …

June 1, 2011 | By

20110531 Amritsar Meeting on Prof. Bhullar's caseਅਮ੍ਰਿਤਸਰ( 31 ਮਈ , 2011): ਪ੍ਰੋ ਦਵਿੰਦਰਪਾਲ ਸਿੰਘ ਭੁਲਰ ਦੀ ਫ਼ਾਂਸੀ ਦੀ ਸਜ਼ਾ ਰਦ ਕਰਵਾਉਣ ਦੇ ਮੁਦੇ ਤੇ ਅੱਜ ਵਡੀ ਗਿਣਤੀ ਵਿਚ ਪੰਥਕ ਜਥੇਬੰਦੀਆਂ ਨੇ ਸਾਂਝੇ ਤੋਰ ਤੇ ਜੇਹਾਦ ਦਾ ਆਰੰਭ ਕਰਦਿਆ ਦੁਨੀਆਂ ਭਰ ਵਿਚ ਵਸਦੇ ਸਿਖਾਂ ਨੂੰ 11 ਜੂਨ ਨੂੰ ਰੋਸ ਦਿਵਸ ਮਨਾਉਣ ਅਤੇ 20 ਜੂਨ ਨੂੰ ਗਵਰਨਰ ਪੰਜਾਬ ਨੂੰ ਯਾਦ ਪੱਤਰ ਸੋਪੇ ਜਾਣ ਦਾ ਐਲਾਣ ਕੀਤਾ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੁਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਈ ਪੰਥਕ ਜਥੇਬੰਦੀਆਂ ਦੇ ਇਕਤਰਤਾ ਦੌਰਾਣ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੋ ਦਵਿੰਦਰਪਾਲ ਸਿੰਘ ਭੁਲਰ ਪੰਥ ਦਾ ਸਪੁਤਰ ਹੈ ਤੇ ੳੋਸ ਦੀ ਰਿਹਾਈ ਲਈ ਆਖਰੀ ਸਾਹ ਤਕ ਯਤਨ ਕੀਤੇ ਜਾਣਗੇ। ਸ੍ਰ ਮੱਕੜ ਨੇ ਐਲਾਣ ਕੀਤਾ ਕਿ ਲੋੜ ਪੈਣ ਤੇ ਯੂ ਐਨ ਓ ਅਤੇ ਕੌਮਾਤਰੀ ਮਨੁਖੀ ਅਧਿਕਾਰ ਸੰਗਠਨਾ ਤਕ ਵੀ ਪਹੁੰਚ ਕੀਤੀ ਜਾਵੇਗੀ। ਸ੍ਰ ਮੱਕੜ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਪ੍ਰੋ ਦਵਿੰਦਰਪਾਲ ਸਿੰਘ ਭੁਲਰ ਦੀ ਰਿਹਾਈ ਲਈ ਪਿੰਡ ਪਧਰ ਦੀਆਂ ਪੰਚਾਇਤਾਂ ਤੋ ਸਜ਼ਾ ਮੁਆਫੀ ਲਈ ਮਤੇ ਪਾਸ ਕਰਵਾ ਕੇ ਕਮੇਟੀ ਵਲੋ ਰਾਸ਼ਟਰਪਤੀ ਨੂੰ ਗਵਰਨਰ ਪੰਜਾਬ ਰਾਹੀ ਭ੍ਯੇਜੇ ਜਾਣ ਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ 12800 ਪਿੰਡਾਂ ਦੀਆਂ ਪੰਚਾਇਤਾਂ ਦੇ ਮਤੇ ਲੋੜ ਪੈਣ ਤੇ ਦਿਲੀ ਟਰਕਾਂ ਰਾਹੀ ਲੈ ਜਾਏ ਜਾਣਗੇ। ਉਨ੍ਹਾਂ ਕਿਹਾ ਕਿ ਪ੍ਰੋ ਦਵਿੰਦਰਪਾਲ ਸਿੰਘ ਭੁਲਰ ਦੀ ਰਿਹਾਈ ਲਈ ਲੋਕ ਲਹਿਰ ਪੈਦਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾਣ ਗੇ। ਦਿਲੀ ਦੀ ਤਿਹਾੜ ਜੇਲ ਵਿਚ ਨਜਰਬੰਦ ਪ੍ਰੋ ਦਵਿੰਦਰਪਾਲ ਸਿੰਘ ਭੁਲਰ ਦੀ ਰਾਸ਼ਟਰਪਤੀ ਵਲੋ ਫ਼ਾਂਸੀ ਦੀ ਸਜ਼ਾ ਬਹਾਲ ਰਖੇ ਜਾਣ ਤੋ ਬਾਅਦ ਅੱਜ ਵਡੀ ਗਿਣਤੀ ਵਿਚ ਪੰਥਕ ਜਥੇਬੰਦੀਆਂ ਨੇ ਸ਼੍ਰੋਮਣੀ ਗੁਰਦਵਾਰਾ ਪ੍ਰਬਧਕ ਕਮੇਟੀ ਦੇ ਮੁਖ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਇਕਠੇ ਹੋ ਕੇ ਪ੍ਰੋ ਭੁਲਰ ਦੀ ਰਿਹਾਈ ਲਈ ਇਕ ਪਲੇਟ ਫਾਰਮ ਤੋ ਹਭੰਲਾ ਮਾਰਨ ਦਾ ਅਹਿਦ ਲਿਆ। ਇਸ ਮੌਕੇ ਤੇ ਸ੍ਰ ਮੱਕੜ ਨੇ ਕਿਹਾ ਕਿ ਜੇਕਰ ਪ੍ਰੋ ਦਵਿੰਦਰਪਾਲ ਸਿੰਘ ਭੁਲਰ ਜਰਮਨ ਤੋ ਡੀਪੋਰਟ ਹੋ ਕੇ ਆਏ ਹੁੰਦੇ ਤਾਂ ਇਸ ਮਾਮਲੇ ਤੇ ਜਰਮਨ ਸਰਕਾਰ ਨਾਲ ਵੀ ਗਲ ਕੀਤੀ ਜਾਣੀ ਸੀ।

ਸ੍ਰ ਮੱਕੜ ਨੇ ਕਿਹਾ ਕਿ ਦੁਨੀਆਂ ਭਰ ਵਿਚ ਵਸਦੇ ਸਿਖ 9 ਜੂਨ ਨੂੰ ਪ੍ਰੋ ਦਵਿੰਦਰਪਾਲ ਸਿੰਘ ਭੁਲਰ ਦੀ ਰਿਹਾਈ ਤੇ ਚੜਦੀ ਕਲਾ ਲਈ ਹਰ ਗੁਰਦਵਾਰੇ ਵਿਚ ਅਖੰਡ ਪਾਠ ਰਖਣ ਤੇ 11 ਜੂਨ ਨੂੰ ਭੋਗ ਉਪਰੰਤ ਅਰਦਾਸ ਤੇ ਰੋਸ ਦਿਵਸ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ 20 ਜੂਨ ਨੂੰ ਮੋਹਾਲੀ ਦੇ ਗੁਰਦਵਾਰਾ ਅੰਬ ਸਾਹਿਬੁ ਤੋ ਇਕਠੇ ਹੋ ਕੇ ਗਵਰਨਰ ਪੰਜਾਬ ਨੂੰ ਇਕ ਯਾਦ ਪੱਤਰ ਦੇਣ ਲਈ ਜਾਈਆ ਜਾਵੇਗਾ। ਸ੍ਰ ਮੱਕੜ ਨੇ ਕਿਹਾ ਕਿ ਪੰਜਾਬ ਵਿਧਾਨ ਸ੍ਯਭਾ ਰਾਹੀ ਮਤਾ ਪਾਸ ਕਰਵਾ ਕੇ ਕੇਦਰ ਨੂੰ ਭੇਜੇ ਜਾਣ ਦੀਆਂ ੍ਯਭਾਵਨਾਵਾਂ ਨੂੰ ਉਹ ਮੁਖ ਮੰਤਰੀ ਤੇ ਉਪ ਮੁਖ ਮੰਤਰੀ ਤਕ ਪਹੁੰਚਾਉਣਗੇ। ਸ੍ਰ ਮੱਕੜ ਨੇ ਇਸ ਮੌਕੇ ਤੇ ਐਲਾਣ ਕੀਤਾ ਕਿ ਪ੍ਰੋ ਦਵਿੰਦਰਪਾਲ ਸਿੰਘ ਭੁਲਰ ਦੇ ਕੇਸ ਤੇ ਹੋਣ ਵਾਲਾ ਸਾਰਾ ਖਰਚਾ ਸ਼੍ਰੋਮਣੀ ਕਮੇਟੀ ਚੁਕੇਗੀ ਤੇ ਪ੍ਰੀਵਾਰ ਦੀ ਸਾਰੀ ਜਿੰਮੇਵਾਰੀ ਵੀ ਕਮੇਟੀ ਆਪਣੇ ਸਿਰ ਤੇ ਲਵੇਗੀ। ਸ੍ਰ ਮੱਕੜ ਨੇ ਕਿਹਾ ਕਿ ਪ੍ਰੋ ਦਵਿੰਦਰਪਾਲ ਸਿੰਘ ਭੁਲਰ ਪੰਥ ਦਾ ਵਾਰਸ ਹੈ ਤੇ ਹਰ ਹੀਲੇ ਉਸ ਨੂੰ ਬਚਾਉਣ ਦੇ ਯਤਨ ਕੀਤੇ ਜਾਣ ਗੇ। ਉਨ੍ਹਾਂ ਕਿਹਾ ਕਿ ਪ੍ਰੋ ਦਵਿੰਦਰਪਾਲ ਸਿੰਘ ਭੁਲਰ ਦਾ ਕੇਸ ਇਕੇ ਇਕ ਅਜਿਹਾ ਕੇਸ ਹੈ ਜਿਸ ਵਿਚ 133 ਗਵਾਹਾਂ ਵਿਚੋ ਕਿਸੇ ਨੇ ਵੀ ਉਨ੍ਹਾਂ ਦੇ ਵਿਰੁਧ ਗਵਾਹੀ ਨਹੀ ਦਿਤੀ ਅਤੇ ਇਸ ਫੈਸਲੇ ਤੇ ਸੁਪਰੀਮ ਕੋਰਟ ਦੇ ਜਜ ਵੀ ਇਕ ਮਤ ਨਹੀ ਸਨ। ਉਨ੍ਹਾਂ ਕਿਹਾ ਕਿ ਬੀਤੇ ਕਲ ਦਿਲੀ ਭੇਜੀ 5 ਮੈਬਰੀ ਟੀਮ ਨੇ ਉਨ੍ਹਾਂ ਨੂੰ ਦਸਿਆ ਕਿ ਮਾਹਿਰ ਵਕੀਲਾਂ ਦੀ ਰਾਏ ਮੁਤਾਬਿਕ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਪ੍ਰੋ ਦਵਿੰਦਰਪਾਲ ਸਿੰਘ ਭੁਲਰ ਦੀ ਸਜ਼ਾ ਮੁਆਫ ਕਰਵਾਉਣ ਲਈ ਸੁਪਰੀਮ ਕੋਰਟ ਵਿਚ ਮਰਸੀ ਪਟੀਸ਼ਨ ਪਾ ਸਕਦੀ ਹੈ। ਸ੍ਰ ਮੱਕੜ ਨੇ ਕਿਹਾ ਕਿ ਹਰ ਸੰਭਵ ਯਤਨ ਕਰਕੇ ਪ੍ਰੋ ਦਵਿੰਦਰਪਾਲ ਸਿੰਘ ਭੁਲਰ ਨੂੰ ਰਿਹਾ ਕਰਵਾਉਣ ਵਿਚ ਕੋਈ ਕਸਰ ਬਾਕੀ ਨਹੀ ਛਡੀ ਜਾਵੇਗੀ। ਇਸ ਮੌਕੇ ਤੇ ਪ੍ਰੋ ਦਵਿੰਦਰਪਾਲ ਸਿੰਘ ਭੁਲਰ ਦੀ ਮਾਤਾ ਬੀਬੀ ਉਪਕਾਰ ਕੌਰ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਕਿ ਲੱਜ ਸਿੱਖਾਂ ਨਾਲ ਜਿਆਜਤੀ ਹੋ ਰਹੀ ਹੈ । ਉਨ੍ਹਾਂ ਕਿਹਾ ਕਿ ਪਥੰਕ ਧਿਰਾਂ ਨੇ ਜੋ ਇਸ ਮਾਮਲੇ ਤੇ ਹਾਂ ਪਖੀ ਰਵੀਇਆ ਅਪਣਾਈਆਂ ਹੈ ਉਸ ਲਈ ਉਹ ਕੌਮ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਇਸ ਤੋ ਪਹਿਲਾਂ ਦਿਲੀ ਕਮੇਟੀ ਨੇ ਉਨ੍ਹਾਂ ਨੂੰ ਭਰਭੂਰ ਸਹਿਯੋਗ ਦਿਤਾ ਤੇ ਹੁਣ ਸ਼੍ਰੋਮਣੀ ਕਮੇਟੀ ਵੀ ਸਹਿਯੋਗ ਕਰ ਰਹੀ ਹੈ। ਦਿਲੀ ਕਮੇਟੀ ਦੇ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਦਾ ਧੰਨਵਾਦ ਕਰਦਿਆਂ ਮਾਤਾ ਉਪਕਾਰ ਕੌਰ ਨੇ ਕਿਹਾ ਕਿ ਕਮੇਟੀ ਦੇ ਪ੍ਰਧਾਨ ਸ੍ਰ ਪਰਮ ਜੀਤ ਸਿੰਘ ਸਰਨਾਂ ਨੇ ਉਨ੍ਹਾਂ ਦੀ ਇਕ ਅਵਾਜ ਤੇ ਹਰ ਪਖੋ ਸਹਿਯੋਗ ਕੀਤਾ । । ਉਨ੍ਹਾਂ ਕਿਹਾ ਕਿ ਮੇਰਾ ਪੁਤਰ ਨਿਰਦੋਸ਼ ਹੈ ਤੇ ਉਸ ਨੂੰ ਝੂਠੇ ਦੋਸ਼ਾ ਵਿਚ ਫਸਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 2002 ਵਿਚ ਪ੍ਰੋ ਦਵਿੰਦਰਪਾਲ ਸਿੰਘ ਭੁਲਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ 10 ਸਾਲ ਤੋ ਉਨ੍ਹਾਂ ਦਾ ਪ੍ਰੀਵਾਰ ਤਿਲ ਤਿਲ ਕਰ ਕੇ ਮਰ ਰਿਹਾ ਹੈ। ਮੀਟਿੰਗ ਤੋ ਬਾਅਦ ਪੱਤਰਕਾਰਾਂ ਨਾਲ ਗਲਰਾਤ ਕਰਦਿਆਂ ਅਕਾਲੀ ਦਲ ਪੰਚ ਪ੍ਰਧਾਨੀ ਦੇ ਸ੍ਰ ਹਰਪਾਲ ਸਿੰਘ ਚੀਮਾਂ ਨੇ ਕਿਹਾ ਕਿ ਕਲ ਲੁਧਿਆਣਾ ਵਿਖੇ ਹੋਈ ਮੀਟਿੰਗ ਦੋਰਾਣ 5 ਮੁਦੇ ਰਖੇ ਸਨ ਤੇ ਉਹ ਸਾਰੇ ਹੀ ਕਮੇਟੀ ਨੇ ਮੰਨ ਲਏ ਹਨ। ਇਸ ਮੋਕੇ ਤੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਪ੍ਰੋ ਦਵਿੰਦਰਪਾਲ ਸਿੰਘ ਭੁਲਰ ਦੀ ਰਿਹਾਈ ਲਈ ਲੋਕ ਰਾਏ ਕਾਈਮ ਕਰਨ ਲਈ ਅਸੀ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਅਨੂੰਸਾਰ ਕੰਮ ਕਰਾਂਗੇ। ਇਸ ਮੌਕੇ ਤੇ ਦਲ ਖਾਲਸਾ ਦੇ ਸ੍ਰ ਕੰਵਰ ਪਾਲ ਸਿੰਘ ਨੇ ਕਿਹਾ ਕਿ ਪਿਛਲੇ 3-4 ਦਿਨਾ ਤੋ ਨਿਜੀ ਚੈਨਲ ਪ੍ਰੋ ਦਵਿੰਦਰਪਾਲ ਸਿੰਘ ਭੁਲਰ ਬਾਰੇ ਗਲਤ ਟਿਪਣੀਆਂ ਕਰ ਰਹੇ ਹਨ ਜੋ ਅਸਹਿ ਹਨ।

ਅੱਜ ਦੀ ਮੀਟਿੰਗ ਵਿਚ ਏਕਸ ਕੇ ਬਾਰਕ ਦੇ ਪਰਮਜੀਤ ਸਿੰਘ, ਅਕਾਲੀ ਦਲ ਪੰਚ ਪ੍ਰਧਾਨੀ ਦੇ ਸ੍ਰ ਹਰਪਾਲ ਸਿੰਘ ਚੀਮਾਂ, ਬਲਦੇਵ ਸਿੰਘ ਸਿਰਸਾ,ਜਸਪਾਲ ਸਿੰਘ ਮੰਝਪੁਰ, ਰਾਜਵਿੰਦਰ ਸਿੰਘ ਰਾਜੂ, ਆਲ ਂਿੲੰਡੀਆ ਸਿਖ ਸਟੂਡੈਟਸ ਫੈਡਰੇਸ਼ਨ ਦੇ ਸ੍ਰ ਕਰਨੈਲ ਸਿੰਘ ਪੀਰ ਮੁਹੰਮਦ, ਸ੍ਰ ਗੁਰਚਰਨ ਸਿੰਘ ਗਰੇਵਾਲ,ਸ੍ਰ ਪਰਮਜੀਤ ਸਿੰਘ ਖਾਲਸਾ, ਪਰਮਜਪਤ ਸਿੰਘ ਗਾਜੀ, ਦਲ ਖਾਲਸਾ ਦੇ ਕੰਵਰਪਾਲ ਸਿੰਘ, ਸਰਬਜੀਤ ਸਿੰਘ ਘੁਮਾਣ, ਦਮਦਮੀ ਟਕਸਾਲ ਦੇ ਮਹਿਤਾ ਧੜੇ ਦੇ ਮੁਖੀ ਭਾਈ ਹਰਨਾਮ ਸਿੰਘ ਧੁੰਮਾਂ, ਸ੍ਰੀ ਅਕਾਲ ਤਖ਼œਤ ਸਾਹਿਬ ਦੇ ਸਾਬਕਾ ਸੇਵਾਦਾਰ ਭਾਈ ਜਸਬੀਰ ਸਿੰਘ ਰੋਡੇ, ਖਾਲਸਾ ਐਕਸ਼ਨ ਕਮੇਟੀ ਦੇ ਕਨਵੀਨਰ ਭਾਈ ਮੋਹਕਮ ਸਿੰਘ, ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਸੇਵਾਦਾਰ ਗਿਆਨੀ ਕੇਵਲ ਸਿੰਘ, ਚੀਫ ਖਾਲਸਾ ਦੀਵਾਨ ਦੇ ਸ੍ਰ ਭਾਗ ਸਿੰਘ ਅਣਖੀ, ਸ੍ਰ ਪ੍ਰਿਤੀਾਲ ਸਿੰਘ ਸੇਠੀ। ਸ੍ਰੀ ਗੁਰੂ ਸਿੰਘ ਸਭਾ ਦੇ ਅਨੂੰਪ ਸਿੰਘ ਵਿਰਦੀ , ਬਾਬਾ ਸੁਖੰਵਤ ਸਿੰਘ ਜਲਾਲਾਬਾਦ, ਪਿਗੰਲਵਾੜਾ ਦੇ ਮੁਖ ਸੇਵਾਦਾਰ ਬੀਬੀ ਇੰਦਰਜੀਤ ਕੌਰ,ਸਮੇਤ੍ਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਬਰ ਬਲਦੇਵ ਸਿੰਘ ਐਮ ਏ, ਸ੍ਰ ਕੇਵਲ ਸਿੰਘ ਬਾਦਲ, ਗੁਰਬਚਨ ਸਿੰਘ ਕਰਮੂਵਾਲਾ,ਸੁਖਵਿੰਦਰ ਸਿੰਘ ਪਟੀ ਅਤੇ ਫੈਡਰੋਸ਼ਨ ਆਗੂ ਅਮਰਬੀਰ ਸਿੰਘ ਢੋਟ, ਦਿਸ਼ਾਦੀਪ ਸਿੰਘ ਵਾਰਸਸਮੇਤ ਅਨੇਕਾਂ ਆਗੂ ਸਾਮਲ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,