ਖਾਸ ਖਬਰਾਂ

ਸਿੱਖਸ ਫਾਰ ਜਸਟਿਸ ਵੱਲੋਂ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਵਿਖੇ ‘ਸਿੱਖ ਨਸਲਕੁਸ਼ੀ 1984’ ਬਾਰੇ ਸੌਂਪਿਆ ਗਿਆ ਯਾਦ-ਪੱਤਰ

November 2, 2010 | By

ਸਿੱਖਸ ਫਾਰ ਜਸਟਿਸ ਵੱਲੋਂ 1 ਨਵੰਬਰ ਨੂੰ ‘ਸੰਯੁਕਤ ਰਾਸ਼ਟਰ’ ਦੇ ਮੁੱਖ ਦਫਤਰ ਵਿਖੇ ‘ਸਿੱਖ ਨਸਲਕੁਸ਼ੀ 1984’ ਬਾਰੇ ਇੱਕ ਯਾਦ-ਪੱਤਰ ਸੌਂਪਿਆ ਗਿਆ। ਇਸ ਦਸਤਾਵੇਜ਼ ਦੀ ਨਕਲ ਜਥੇਬੰਦੀ ਵੱਲੋਂ ਪੰਜਾਬ ਨਿਊਜ਼ ਨੈਟਵਰਕ ਨੂੰ ਬਿਜਲ-ਸੁਨੇਹੇਂ ਰਾਹੀਂ ਭੇਜੀ ਗਈ ਹੈ, ਜਿਸ ਦਾ ਪੰਜਾਬ ਤਰਜ਼ਮਾ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ: ਸੰਪਾਦਕ


ਮੰਗ ਪੱਤਰ

ਸੇਵਾ ਵਿਖੇ: ਮਨੁੱਖੀ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਹਾਈ ਕਮਿਨਸ਼ਨਰ

ਵਲੋਂ: ਗੁਰਪਤਵੰਤ ਸਿੰਘ ਪੰਨੂ, ਕਾਨੂੰਨੀ ਸਲਾਹਕਾਰ ਸਿਖਸ ਫਾਰ ਜਸਟਿਸ

ਯਾਦ: ਭਾਰਤ ਵਿਚ ਨਵੰਬਰ 1984 ਦੀਆਂ ਨਸਲਕੁਸ਼ੀ ਘਟਨਾਵਾਂ

ਵਿਸ਼ਾ: ਭਾਰਤ ਦੀ ਕਾਂਗਰਸ ਪਾਰਟੀ ਵਲੋਂ ਨਵੰਬਰ 1984 ਵਿਚ ਕਤਲ ਕੀਤੇ ਗਏ 30,000 ਸਿਖਾਂ ਦੀ ਤਰਫੋਂ ਦਖਲ ਦਿੱਤਾ ਜਾਵੇ

ਮਿਤੀ: 1 ਨਵੰਬਰ 2010

ਸਿਖਸ ਫਾਰ ਜਸਟਿਸ ਅਮਰੀਕਾ ਸਥਿਤ ਲਾਭ ਰਹਿਤ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਹੈ ਜੋ ਕਿ ਸਿਖਾਂ ਦੀ ਨਸਲਕੁਸ਼ੀ (1984-1998) ਨਾਲ ਸਬੰਧਤ ਖਾਸ ਕਰਕੇ ਨਵੰਬਰ 1984 ਦੀਆਂ ਨਸਲਕੁਸ਼ੀ ਘਟਨਾਵਾਂ ਬਾਰੇ ਸਹੀ ਤੇ ਸਚੀ ਜਾਣਕਾਰੀ, ਤੱਥ ਤੇ ਅੰਕੜੇ ਇਕੱਠੇ ਕਰਨ ਲਈ ਜਦੋ ਜਹਿਦ ਕਰ ਰਹੀ ਹੈ। ਸਿਖਸ ਫਾਰ ਜਸਟਿਸ ਉੱਤਰੀ ਅਮਰੀਕਾ ਦੇ ਸਿਖ ਗੁਰਦੁਆਰਿਆਂ ਦੇ ਹਿਮਾਇਤ ਨਾਲ ਸਿਖ ਨਸਲਕੁਸ਼ੀ ਨੂੰ ਕੌਮਾਂਤਰੀ ਪੱਧਰ ’ਤੇ ਮਾਨਤਾ ਦਿਵਾਉਣ ਲਈ ਕੌਮਾਂਤਰੀ ਭਾਈਚਾਰੇ, ਕੌਮਾਂਤਰੀ ਮਨੁੱਖੀ ਅਧਿਕਾਰ ਬਾਰੇ ਸੰਸਥਾਵਾਂ ਤੇ ਸਰਕਾਰਾਂ ਨੂੰ ਇਕ ਮੰਚ ’ਤੇ ਲਿਆਉਣ ਦਾ ਕੰਮ ਕਰ ਰਹੀ ਹੈ।

ਅੱਜ ਅਸੀ ਇਹ ਮੰਗ ਪੱਤਰ ਲਿਖ ਕੇ ਤੁਹਾਡੇ ਧਿਆਨ ਵਿਚ ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤਾਂ ਨੂੰ ਇਨਸਾਫ ਤੋਂ ਲਗਾਤਾਰ ਇਨਕਾਰ ਕੀਤਾ ਜਾ ਰਿਹਾ, ਨਵੰਬਰ 1984 ਸਿਖ ਨਸਲਕੁਸ਼ੀ ਦੌਰਾਨ ਆਪਣੇ ਮਰਦ ਪਰਿਵਾਰ ਮੈਂਬਰਾਂ ਨੂੰ ਗੁਆ ਚੁਕੀਆਂ ਹਜ਼ਾਰਾਂ ਹੀ ਔਰਤਾਂ ਦੀ ਦਸ਼ਾ ਤੇ ਨਵੰਬਰ 1984 ਦੌਰਾਨ ਸਮੁੱਚੇ ਭਾਰਤ ਵਿਚ ਖਾਸ ਕਰਕੇ ਦਿੱਲੀ ਵਿਚ ਸਿਖਾਂ ਦੇ ਕਤਲ, ਸਿਖ ਔਰਤਾਂ ਦੇ ਬਲਾਤਕਾਰ, ਸਿਖ ਗੁਰਦੁਆਰਿਆਂ ’ਤੇ ਹਮਲੇ ਸਿਖਾਂ ਦੀਆਂ ਜਾਇਦਾਦਾਂ ਦੀ ਲੁੱਟ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਭਾਰਤ ਦੀ ਕਾਂਗਰਸ ਪਾਰਟੀ ਦੇ ਆਗੂਆਂ ਪ੍ਰਤੀ ਭਾਰਤ ਸਰਕਾਰ ਵਲੋਂ ਕੀਤੀ ਜਾ ਰਹੀ ਪੁਸ਼ਤ ਪਨਾਹੀ ਦੇ ਮੁੱਦੇ ਲਿਆ ਰਹੇ ਹਾਂ।

ਨਵੰਬਰ 1984 ਦੇ ਪਹਿਲੇ 4 ਦਿਨਾਂ ਦੇ ਦੌਰਾਨ ਆਪੂ ਬਣੀ ਸੈਕੂਲਰ ਲੋਕਤੰਤਰ ਵਿਚ ਉਹ ਕੁਝ ਹੋਇਆ ਜਿਸ ਨੂੰ ਬਾਅਦ ਵਿਚ ਭਾਰਤ ਸਰਕਾਰ ਨੇ ਜਾਣ ਬੁਝ ਕੇ ‘ਸਿਖ ਵਿਰੋਧੀ ਦੰਗੇ’ ਕਰਾਰ ਦਿੱਤਾ ਗਿਆ ਤੇ ਵਿਸ਼ਵ ਨੂੰ ਇਹ ਸਮਝਣ ਲਈ ਮਜ਼ਬੂਰ ਕੀਤਾ ਗਿਆ ਕਿ ਸਿਖਾਂ ਦਾ ਕਤਲ ਕੇਵਲ ਦਿੱਲੀ ਵਿਚ ਹੀ ਹੋਇਆ ਸੀ। ਅਸਲ ਵਿਚ ਸਿਖਾਂ ਦਾ ਕਤਲ ਭਾਰਤ ਦੇ 18 ਰਾਜਾਂ ਵਿਚ 100 ਸ਼ਾਹਿਰਾਂ ਵਿਚ ਕੀਤਾ ਗਿਆ ਸੀ। ਜਿਨ੍ਹਾਂ ਰਾਜਾਂ ਵਿਚ ਸਿਖਾਂ ਦੇ ਕਤਲ ਹੋਏ ਉਨ੍ਹਾਂ ਵਿਚ ਉਸ ਵੇਲੇ ਕਾਂਗਰਸ ਦੀਆਂ ਸਰਕਾਰਾਂ ਸਨ। ਹਮਲਿਆਂ ਤੇ ਹਿੰਸਾ ਦੇ ਤੌਰ ਤਰੀਕੇ , ਪੁਲਿਸ ਤੇ ਸਥਾਨਕ ਪ੍ਰਸ਼ਾਸਨ ਦੀ ਮਿਲੀ ਭੁਗਤ, ਹਿੰਸਕ ਹਮਲਿਆਂ ਦਾ ਸਮਾਂ ਤੇ ਕਾਲ ਅਤੇ ਪੀੜਤਾਂ ਦੀ ਪਛਾਣ ਆਦਿ ਦਿਲੀ ਤੇ ਅਗਰਤਲਾ ਜੋ ਕਿ ਇਕ ਦੂਜੇ ਨਾਲੋਂ 1600 ਮੀਲ ਦੇ ਵਕਫੇ ’ਤੇ ਹਨ ਵਿਚ ਇਕੋ ਜਿਹਾ ਸੀ।

ਇਹ ਸਾਰਾ ਕੁਝ ਇੱਥੇ ਹੀ ਖਤਮ ਨਹੀਂ ਹੋਇਆ ਸਗੋਂ ਇਸ ਤੋਂ ਬਾਅਦ ਦਾ ਵਰਤਾਰਾ ਤਾਂ ਹੋਰ ਵੀ ਭਿਆਨਕ ਸੀ। ਇਨ੍ਹਾਂ ਹਮਲਿਆਂ ਤੋਂ ਸਦੀ ਦੇ ਚੌਥੇ ਹਿੱਸੇ ਤੋਂ ਵੀ ਵੱਧ ਸਮੇਂ ਦੇ ਦੌਰਾਨ ਸਮੇਂ ਸਮੇਂ ਦੀਆਂ ਭਾਰਤ ਸਰਕਾਰਾਂ ਨੇ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਬਚਾਉਣ, ਪੁਲਿਸ ਤੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਬਚਾਉਣ ਅਤੇ ਬੇਤੁਕੀਆਂ ਕਮੇਟੀਆਂ ਤੇ ਕਮਿਸ਼ਨਾਂ ਦਾ ਗਠਨ ਕਰਕੇ ਜਾਂਚ ਵਿਚ ਵਿਘਨ ਪਆਉਣ ਤੋਂ ਸਿਵਾਏ ਕੁਝ ਨਹੀਂ ਕੀਤਾ।

ਇਸ ਸਾਰੇ ਸਮੇਂ ਦੌਰਾਨ ਕਿਸੇ ਵੀ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾ ਨੂੰ ਭਾਰਤ ਵਿਚ ਖਾਸ ਕਰਕੇ ਪੰਜਾਬ ਵਿਚ ਜੋ ਕਿ ਸਿਖ ਨਸਲਕੁਸ਼ੀ (1984-1998) ਦਾ ਮੁਖ ਕੇਂਦਰ ਰਿਹਾ ਹੈ ਵਿਚ ਦਾਖਲ ਹੋਣ ਤੋਂ ਇਨਕਾਰ ਕਰਕੇ ਸਿਖ ਨਸਲਕੁਸ਼ੀ (1984-1998) ਨੂੰ ਬੜੇ ਹੀ ਤਰੀਕੇ ਨਾਲ ਦਬਾ ਕੇ ਰਖਿਆ ਗਿਆ। ਇਸ ਦਾ ਤਾਜ਼ਾ ਮਿਸਾਲ ਹੈ ਕਿ ਜੂਨ 2009 ਵਿਚ ਭਾਰਤ ਦੀਆਂ ਧਾਰਮਿਕ ਘਟਗਿਣਤੀਆਂ ਦੀ ਦਸ਼ਾ ਦਾ ਜਾਇਜ਼ਾ ਲੈਣ ਲਈ ਵੱਖ ਵੱਖ ਭਾਰਤੀ ਸ਼ਹਿਰਾਂ ਦਾ ਦੌਰਾ ਕਰਨ ਆਉਣ ਵਾਲੇ ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਸੰਯੁਕਤ ਰਾਸ਼ਟਰ ਦੇ ਕਮਿਸ਼ਨ ਦੇ ਵਫਦ ਨੂੰ ਭਾਰਤ ਸਰਕਾਰ ਨੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ।

ਨਵੰਬਰ 1984 ਦੌਰਾਨ ਸਿਖਾਂ ਦੇ ਕਤਲ ਅਤੇ ਗੁਰਦੁਆਰਾ ਰਕਾਬ ਗੰਜ ਸਾਹਿਬ ’ਤੇ ਹਮਲਾ ਕਰਨ ਵਿਚ ਸ਼ਮੂਲੀਅਤ ਲਈ ਅਮਰੀਕੀ ਅਦਾਲਤ ਵਿਚ ਮੁਕੱਦਮੇ ਦਾ ਸਾਹਮਣੇ ਕਰ ਰਿਹਾ ਕਮਲ ਨਾਥ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਕੈਬਨਿਟ ਦਾ ਮੈਂਬਰ ਹੈ ਜੋ ਕਿ ਭਾਰਤ ਸਰਕਾਰ ਦੀ ਸਿਖਾਂ ਦੇ ਕਾਤਲਾਂ ਪ੍ਰਤੀ ਪੁਸ਼ਤਪਨਾਹੀ ਨੂੰ ਉਜਾਗਰ ਕਰਦੀ ਹੈ।

ਭਾਰਤ ਵਿਚ ਸਿਖਾਂ ਨਾਲ ਜੋ ਕੁਝ ਹੋਇਆ ਤੇ ਜੋ ਕੁਝ ਹੋ ਰਿਹਾ ਹੈ ਉਸ ਨੂੰ ਸੁਣਕੇ ਹਰ ਮਨੁੱਖ ਦਾ ਹਿਰਦਾ ਕੰਬ ਉਠਦਾ ਹੈ ਤੇ ਇਹ ਸੰਯੁਕਤ ਰਾਸ਼ਟਰ ਦੇ ਚਾਰਟਰ, ਮਨੁੱਖੀ ਅਧਿਕਾਰਾਂ ਬਾਰੇ ਸੰਯੁਕਤ ਰਾਸ਼ਟਰ ਦਾ ਐਲਾਨਨਾਮਾ, ਨਸਲਕੁਸ਼ੀ ਅਪਰਾਧ ਦੀ ਰੋਕਥਾਮ ਤੇ ਸਜ਼ਾ ਬਾਰੇ ਸੰਯੁਕਤ ਰਾਸ਼ਟਰ ਕਨਵੈਨਸ਼ਨ, ਸਿਵਲ ਤੇ ਪੁਲਿਟਿਕਲ ਰਾਈਟਸ ਬਾਰੇ ਸੰਯੁਕਤ ਰਾਸ਼ਟਰ ਦੀ ਸੰਧੀ ਤੇ ਸੰਯੁਕਤ ਰਾਸ਼ਟਰ ਦੀਆਂ ਕਈ ਹੋਰ ਸੰਧੀਆਂ ਤੇ ਮਤਿਆਂ ਦੀ ਘੋਰ ਉਲੰਘਣਾ ਹੈ।

ਸਿਖ ਇਹ ਹਕ ਰੱਖਦੇ ਹਨ ਤੇ ਮੰਗ ਕਰਦੇ ਹਨ ਕਿ ਪੂਰੀ ਦੁਨੀਆ ਦੇ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਸੰਯੁਕਤ ਰਾਸ਼ਟਰ ਸਿਖਾਂ ਦੀ ਤਰਫੋਂ ਕਾਰਵਾਈ ਕਰੇ ਤੇ ਦਖਲ ਦੇਵੇ ਤੇ:

* ਨਸਲਕੁਸ਼ੀ ਦੀ ਰੋਕਥਾਮ ਤੇ ਸਜ਼ਾ ਬਾਰੇ ਸਯੁੰਕਤ ਰਾਸ਼ਟਰ ਦੀ ਕਨਵੈਨਸ਼ਨ ਦੀ ਧਾਰਾ 2 ਵਿਚ ਕੀਤੀ ਵਿਆਖਿਆ ਅਨੁਸਾਰ ਨਵੰਬਰ 1984 ਸਿਖ ਕਤਲੇਆਮ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਜਾਵੇ।

* ਨਵੰਬਰ 1984 ਦੀਆਂ ਨਸਲਕੁਸ਼ੀ ਦੀਆਂ ਘਟਨਾਵਾਂ ਦੀ ਭਾਰਤ ਭਰ ਵਿਚ ਨਿਆਂਇਕ ਜਾਂਚ ਕਰਵਾਈ ਜਾਵੇ ਤਾਂ ਜੋ ਅਸਲੀਅਤ ਤੇ ਅਸਲ ਅੰਕੜੇ ਸਾਹਮਣੇ ਆ ਸਕਣ।

* ਨਵੰਬਰ 1984 ਦੀਆਂ ਨਸਲਕੁਸ਼ੀ ਦੀਆਂ ਘਟਨਾਵਾਂ ਵਿਚ ਕਿਸੇ ਵੀ ਤਰੀਕੇ ਨਾਲ ਸ਼ਾਮਿਲ ਰਹੇ ਦੋਸ਼ੀਆਂ, ਸਾਜਿਸ਼ ਕਰਤਾਵਾਂ, ਇਸ ਨੂੰ ਕਰਵਾਉਣ ਵਾਲਿਆਂ ਤੇ ਭਾਰਤ ਨੈਸ਼ਨਲ ਕਾਂਗਰਸ ਦੇ ਆਗੂਆਂ ਤੇ ਵਰਕਰਾਂ ’ਤੇ ਮਕੱਦਮਾ ਚਲਾਇਆ ਜਾਵੇ ਤੇ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿੱਤੀਆਂ ਜਾਣ।

* ਭਾਰਤ ਸਰਕਾਰ ਨੂੰ ਕਿਹਾ ਜਾਵੇ ਕਿ ਉਹ ਕੌਮਾਂਤਰੀ ਮਨੁੱਖੀ ਅਧਿਕਾਰ ਸੰਸਥਾਂਵਾਂ ਨੂੰ ਭਾਰਤ ਵਿਚ ਖਾਸ ਕਰਕੇ ਪੰਜਾਬ ਸੂਬੇ ਵਿਚ ਦਾਖਲ ਹੋਣ ਤੇ ਕੰਮ ਕਰਨ ਦੀ ਇਜ਼ਾਜਤ ਦਿੱਤੀ ਜਾਵੇ।

ਗੁਰਪਤਵੰਤ ਸਿੰਘ ਪੰਨੂ

ਕਾਨੂੰਨੀ ਸਲਾਹਕਾਰ, ਸਿਖਸ ਫਾਰ ਜਸਟਿਸ

ਹਿਮਾਇਤ ਤੇ ਪੁਸ਼ਟੀ ਕਰਨ ਵਾਲਿਆਂ ਵਿਚ ਸ਼ਾਮਿਲ ਹਨ:

ਨਿਊਯਾਰਕ

ਗੁਰਦੁਆਰਾ ਸਿਖ ਕਲਚਰਲ ਸੁਸਾਇਟੀ, ਰਿਚਮੰਡ ਹਿਲ-ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿਖ ਸੈਂਟਰ, ਰਿਚਮੰਡ ਹਿਲ-ਗੁਰਦੁਆਰਾ ਸਿਖ ਸੈਂਟਰ ਆਫ ਨਿਊਯਾਰਕ, ਫਲਸ਼ਿੰਗ-ਗੁਰਦੁਆਰਾ ਸਿੰਘ ਸਭਾ ਆਫ ਨਿਊਯਾਰਕ (ਬਾਉਨੀ ਸਟਰੀਟ), ਫਲਸ਼ਿੰਗ-ਗੁਰਦੁਆਰਾ ਸੰਤ ਸਾਗਰ ਬੈਲਾਰੋਜ਼-ਖਾਲਸਾ (ਫਲਸ਼ਿੰਗ ਸਕੂਲ), ਕੁਈਨਜ਼ ਵਿਲੇਜ-ਗੁਰਦੁਆਰਾ ਮਾਤਾ ਸਾਹਿਬ ਕੌਰ ਗਲੇਨ ਕੋਵ ਲਾਂਗ ਆਈਲੈਂਡ-ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਿਖ ਸੈਂਟਰ, ਪਲੇਨਵਿਊ-ਰਾਮਗੜੀਆ ਸਿਖ ਸੁਸਾਇਟੀ, ਰਿਚਮੰਡ ਹਿਲ-ਗੁਰਦੁਆਰਾ ਸੰਤ ਬਾਬਾ ਮੱਝਾ ਸਿੰਘ, ਸਾਊਥ ਓਜ਼ੋਨ ਪਾਰਕ-ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਟੈਂਪਲ ਵੁਡਸਾਈਡ-ਹਡਸਨ ਵੈਲੀ ਸਿਖ ਸੁਸਾਇਟੀ ਮਿਡਲ ਟਾਊਨ, ਸਿਖ ਗੁਰਦੁਆਰਾ ਆਫ ਵੈਸਟਚੈਸਟਰ ਚਪਾਕੁਆ-ਸਿਖ ਐਸੋਸੀਏਸ਼ਨ ਆਪ ਸਟੇਟਨ ਆਈਲੈਂਡ, ਸਟੇਟਨ ਆਈਲੈਂਡ-ਗੁਰਦੁਆਰਾ ਆਫ ਰੋਚੈਸਟਰ, ਪੈਨ ਫੀਲਡ-ਮਿਡ ਹਡਸਨ ਸਿਖ ਕਲਚਰਲ ਸੁਸਾਇਟੀ, ਫਿਸਕਹਿਲ, ਮੱਝਾ ਸਿੰਘ ਓਜ਼ੋਨ ਪਾਰਕ-ਸਿਖ ਯੂਥ ਆਫ ਅਮਰੀਕਾ।

ਨਿਊਜਰਸੀ

ਗੁਰਦਆਰਾ ਦਸਮੇਸ਼ ਦਰਬਾਰ ਕਾਰਟਰੇਟ-ਗੁਰਦੁਆਰਾ ਸਿੰਘ ਸਭਾ ਕਾਰਟਰੇਟ-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਗਲੇਨਰਾਕ-ਗੁਰਦੁਆਰਾ ਗਾਰਡਨ ਸਟੇਟ ਸਿਖ ਐਸੋਸੀਏਸ਼ਨ ਬ੍ਰਿਜ ਵਾਟਰ-ਸੈਂਟਰਲ ਜਰਸੀ ਸਿਖ ਐਸੋਸੀਏਸ਼ਨ, ਵਿੰਡਸਰ-ਗੁਰਦੁਆਰਾ ਸਿਖ ਸਭਾ ਸੈਂਟਰਲ ਜਰਸੀ-ਖਾਲਸਾ ਦਰਬਾਰ ਬਰਲਿੰਗਟਨ-ਗੁਰਦੁਆਰਾ ਗੁਰੂ ਨਾਨਕ ਸਿਖ ਸੁਸਾਇਟੀ ਆਫ ਡੇਲਾਵੇਰਾ ਵੈਲੀ, ਡੈਪਟਫੋਰਡ-ਨਾਨਕ ਨਾਮ ਜਹਾਜ , ਜਰਸੀ ਸਿਟੀ।

ਮੈਟਰੋਪਾਲਿਟਨ ਏਰੀਆ(ਵਾਸ਼ਿੰਗਟਨ-ਮੈਰੀਲੈਂਡ-ਵਰਜੀਨੀਆ)

ਗੁਰੂ ਗੋਬਿੰਦ ਸਿੰਘ ਫਾਉਂਡੇਸ਼ਨ, ਐਮ ਡੀ-ਜੀ ਐਨ ਐਫ ਏ, ਐਮ ਡੀ-ਸਿਖ ਐਸੋਸੀਏਸ਼ਨ ਆਫ ਬਾਲਟੀਮੋਰ, ਮੈਰੀਲੈਂਡ-ਗੁਰਦੁਆਰਾ ਸਿੰਘ ਸਭਾ ਬਰੋਡੈਕ-ਸਿਖ ਸੈਂਟਰ ਆਪ ਵਿਰਜੀਨੀਆ-ਸਿਖ ਫਾਉਂਡੇਸ਼ਨ ਆਫ ਵਰਜੀਨੀਆ-ਸਿਖ ਗੁਰਦੁਆਰਾ ਆਪ ਗਰੇਟਰ ਵਾਸ਼ਿੰਗਟਨ, ਵਰਜੀਨੀਆ-ਗੁਰਦੁਆਰਾ ਰਾਜ ਖਾਲਸਾ ਰੈਂਡਨ ਵਰਜੀਨੀਆ।

ਪੈਨਸਿਲਵੇਨੀਆ

ਫਿਲਾਡੈਲਫੀਆ ਸਿਖ ਸੁਸਾਇਟੀ (ਫਿਲਾਡੈਲਫੀਆ)-ਗੁਰੂ ਨਾਨਕ ਸਿਖ ਸੁਸਾਇਟੀ (ਫਿਲਾਡੈਲਫੀਆ)-ਗੁਰੂ ਨਾਨਕ ਸਿਖ ਸੁਸਾਇਟੀ ਆਫ ਸੀ ਪੀ ਏ (ਬਲਿਊ ਮਾਉਂਟੇਨ)

ਮਿਸ਼ੀਗਨ

ਗੁਰੂ ਨਾਨਕ ਸਿਖ ਟੈਂਪਲ, ਪਲਾਈਮਾਊਥ ਟੀ ਡਬਲਯੂ ਪੀ-ਗੁਰੂ ਰਾਮਦਾਸ ਆਸ਼ਰਮ, ਫਰਨਡੇਲ-ਗੁਰਦੁਆਰਾ ਸਿੰਘ ਸਭਾ ਆਫ ਕਾਲਾਮਾਜ਼ੂ, ਪੋਰਟਰੇਜ-ਸਿਖ ਗੁਰਦੁਆਰ ਆਫ ਮਿਸ਼ੀਗਨ, ਵਿਲੀਅਮਸਟਨ-ਸਿਖ ਸੁਸਾਇਟੀ ਆਫ ਮਿਸ਼ੀਗਨ, ਮੈਡੀਸਨ ਹਾਈਟਸ।

ਕਨੈਕਟੀਕਟ

ਗੁਰਦੁਆਰਾ ਗੁਰੂ ਨਾਨਕ ਦਰਬਾਰ, ਸਾਊਥਿੰਗਟਨ-ਗੁਰਦੁਆਰਾ ਤੇਗ ਬਹਾਦਰ ਜੀ ਫਾਉਂਡੇਸ਼ਨ, ਨੌਰਵਾਕ।

ਇਲੀਨੋਇਸ

ਸਿਖ ਰਿਲੀਜੀਅਸ ਸੁਸਾਇਟੀ ਆਪ ਸ਼ਿਕਾਗੋ, ਪਲਾਟਾਈਨ

ਕੈਲੀਫੋਰਨੀਆ

ਗੁਰਦੁਆਰਾ ਸਾਹਿਬ ਸੈਕਰਾਮੈਂਟੋ-ਸਿਖ ਸੈਂਟਰ ਆਫ ਪੈਸਿਫਿਕ ਕੋਸਟ ਸੇਲਮਾ-ਸਿਖ ਗੁਰਦੁਆਰਾ, ਸੈਨ ਜੋਸ-ਪੈਸਿਫਿਕ ਖਾਲਸਾ ਦੀਵਾਨ ਸੁਸਾਇਟੀ ਫਰਿਜ਼ਨੋ-ਸਿਖ ਟੈਂਪਲ ਲਿਵਿੰਗਸਟਨ-ਸਿਖ ਗੁਰਦੁਆਰਾ ਸਾਹਿਬ ਸਟਾਕਟਨ-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਆਫ ਲਾਸ ਏਂਜਲਸ, ਅਲਹੰਬਰਾ-ਸਿਖ ਟੈਂਪਲ,ਟੁਰਲੌਕ-ਸਿਖ ਗੁਰਦੁਆਰਾ ਸਾਹਿਬ, ਵੈਸਟ ਸੈਕਰਾਮੈਂਟੋ-ਗੁਰਦੁਆਰਾ ਸਾਹਿਬ ਫਰੀਮੌਂਟ-ਗੁਰੂ ਨਾਨਕ ਸਿਖ ਸੁਸਾਇਟੀ ਫਰਿਜ਼ਨੋ-ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਜ਼ਨੋ-ਗੁਰਦੁਆਰਾ ਸਾਹਿਬ ਐਲ ਸੋਬਰਾਂਟੇ-ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਟਰੇਸੀ-ਗੁਰੂ ਰਾਮ ਦਾਸ ਆਸ਼ਰਮ ਲਾਸ ਏਂਜਲਸ-ਦੀ ਸਿਖ ਟੈਂਪਲ ਲਾਸ ਏਂਜਲਸ-ਸਿਖ ਟੈਂਪਲ ਰਿਵਰਸਾਈਡ-ਸਿਖ ਟੈਂਪਲ ਯੂਬਾ ਸਿਟੀ-ਸ੍ਰੀ ਗੁਰੂ ਨਾਨਕ ਸਿਖ ਟੈਂਪਲ ਯੂਬਾ ਸਿਟੀ ਸ਼ਾਮਿਲ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,