ਵਿਦੇਸ਼ » ਸਿੱਖ ਖਬਰਾਂ

ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਜਾਰੀ ਕੀਤਾ ਸੁਨੇਹਾ

November 13, 2019 | By

ਲੰਡਨ: ਵਰਲਡ ਸਿੱਖ ਪਾਰਲੀਮੈਂਟ ਨਾਮੀ ਸਿੱਖ ਜਥੇਬੰਦੀ ਵੱਲੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਉੱਤੇ ਇਕ ਲਿਖਤੀ ਸੁਨੇਹਾ ਜਾਰੀ ਕੀਤਾ ਗਿਆ ਹੈ।ਜਥੇਬੰਦੀ ਦੇ ਜਨਰਲ ਸਕੱਤਰਾ ਸ. ਹਰਿਆਲ ਸਿੰਘ ਅਤੇ ਸ. ਮਨਪ੍ਰੀਤ ਸਿੰਘ ਵੱਲੋਂ ਜਾਰੀ ਕੀਤੇ ਗਏ ਇਸ ਸੁਨੇਹੇ ਨੂੰ ਸਿੱਖ ਸਿਆਸਤ ਦੇ ਪਾਠਕਾਂ ਦੀ ਜਾਣਕਾਰੀ ਹਿਤ ਹੇਠਾਂ ਸਾਂਝਾ ਕੀਤਾ ਜਾ ਰਿਹਾ ਹੈ:

ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਮੌਕੇ ਸੁਨੇਹਾ

ਨਾਨਕਸ਼ਾਹੀ ਕੱਤਕ 18, 551

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

ਇਸ ਸਾਲ ਨਵੰਬਰ 2019 ਦੇ ਮਹੀਨੇ  ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 550ਵਾਂ ਜਨਮ ਦਿਵਸ ਮਨਾਇਆ ਜਾ ਰਿਹਾ ਹੈ। ਵਰਲਡ ਸਿੱਖ ਪਾਰਲੀਮੈਂਟ ਇਸ ਮੌਕੇ ਸਿੱਖ ਭਾਈਚਾਰੇ ਨੂੰ ਅਤੇ ਵਿਸ਼ਵ ਭਾਈਚਾਰੇ ਨੂੰ ਵਧਾਈ ਦਿੰਦੀ ਹੈ। ਵਰਲਡ ਸਿੱਖ ਪਾਰਲੀਮੈਂਟ ਵਿਦੇਸ਼ਾਂ ਵਿਚਲੇ ਸਿੱਖਾਂ ਨੂੰ ਆਪਣੇ ਗੁਆਂਢੀਆਂ ਨੂੰ ਸਥਾਨਕ ਗੁਰਦੁਆਰਿਆਂ ਵਿਚ ਬੁਲਾਉਣ ਲਈ ਉਤਸ਼ਾਹਿਤ ਕਰਦੀ ਹੈ ਤਾਂ ਕਿ  ਉਨ੍ਹਾਂ ਨੂੰ ਸਿੱਖ ਧਰਮ ਦੀਆਂ ਪਰੰਪਰਾਵਾਂ ਬਾਰੇ ਦੱਸਿਆ ਜਾ ਸਕੇ ਕਿ ਕਿਸ ਤਰ੍ਹਾਂ ਇਸ ਧਰਮ ਵਿਚ  ਸਾਰਿਆਂ ਲਈ ਪਿਆਰ, ਦਿਆਲਤਾ ਅਤੇ ਨਿਆਂ ਦਾ  ਸੰਦੇਸ਼ ਦਿੱਤਾ ਗਿਆ  ਹੈ।  ਰਾਏ ਭੋਏ ਦੀ ਤਲਵੰਡੀ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਦੇ ਪਿੰਡ ਵਿੱਚ 1469 ਈਸਵੀ ਨੂੰ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ, ਉਹਨਾਂ ਨੇ ਆਪਣੇ ਸਦੀਵੀ ਸ਼ਾਂਤੀ ਅਤੇ ਮਨੁੱਖਤਾ ਦੀ ਏਕਤਾ ਦੇ ਸੰਦੇਸ਼ ਦਾ ਪ੍ਰਚਾਰ ਕਰਦਿਆਂ ਵਿਸ਼ਵ ਦੇ ਕਈ ਹਿੱਸਿਆਂ ਦੀ ਯਾਤਰਾ ਕੀਤੀ।

ਆਪਣੀ ਇਸ ਯਾਤਰਾ ਦੌਰਾਨ ਗੁਰੂ ਜੀ ਨੇ ਜ਼ਾਲਮ ਸ਼ਹਿਨਸ਼ਾਹਾਂ ਅਤੇ ਨੇਤਾਵਾਂ ਨੂੰ ਚੁਣੌਤੀ ਦਿੰਦੇ ਹੋਏ, ਉਹਨਾਂ ਨੇ ਜਾਤੀ ਵੰਡ ਦੇ ਖਿਲਾਫ ਆਪਣੀ ਆਵਾਜ਼ ਬੁਲੰਦ ਕੀਤੀ। ਉਹਨਾਂ  ਦੀਆਂ ਸਿੱਖਿਆਵਾਂ ਸਾਨੂੰ ਚੰਗੇ, ਇਮਾਨਦਾਰੀ, ਬਰਾਬਰੀ, ਲੋਕਾਂ ਨਾਲ ਸਾਂਝ ਪਾਉਣ ਅਤੇ ਦਇਆ ਦਿਖਾਉਣ ਦੇ ਨਾਲ ਆਪਣਾ ਜੀਵਨ ਬਤੀਤ ਕਰਨ ਲਈ ਉਤਸ਼ਾਹਤ ਕਰਦੀਆਂ ਹਨ ਜੋ ਕਿ  ਸਿੱਖ ਧਰਮ ਦੇ ਅਧਾਰ ਹਨ।

ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸਿੱਖਾਂ ਨੂੰ ਆਪਣੇ ਹੱਕਾਂ ਦੇ ਲਈ ਅਤੇ ਦੂਸਰੇ ਦੁਖੀਆਂ ਅਤੇ ਪੀੜਤਾਂ ਦੇ ਹੱਕਾਂ ਦੇ ਲਈ ਸੰਗਠਿਤ ਕੀਤਾ ਤਾਂ ਕੇ ਸਿੱਖ  ਵਿਸ਼ਵ ਵਿਚ ਲੋੜਵੰਦਾਂ ਦੀ ਮਦਦ ਕਰ ਸਕਣ ਅਤੇ ਉਹਨਾਂ ਦੇ ਦੁੱਖ ਵਿਚ ਸਾਥ ਦੇ ਸਕਣ। ਗੁਰੂ ਜੀ ਦਾ  ਸੰਦੇਸ਼ ਸਪੱਸ਼ਟ ਹੈ ਕਿ ਸੱਤਾਧਾਰੀ ਲੋਕਾਂ ਦੇ ਹੱਥੋਂ ਹੌਲੀ – ਹੌਲੀ  ਮਰਨ ਦੀ ਬਜਾਏ, ਉਹਨਾਂ ਦੇ ਵਿਰੋਧ ਵਿੱਚ ਬਹਾਦਰਾਂ ਦੀ ਮੌਤ ਮਰਨਾ ਬਿਹਤਰ ਹੈ।

ਉਨ੍ਹਾਂ ਦੇ ਨਕਸ਼ੇ ਕਦਮਾਂ ‘ਤੇ ਚੱਲਦਿਆਂ ਵਰਲਡ ਸਿੱਖ ਪਾਰਲੀਮੈਂਟ ਉਨ੍ਹਾਂ ਲੋਕਾਂ ਨੂੰ ਯਾਦ ਕਰਦੀ ਹੈ ਜਿਨ੍ਹਾਂ ਨੇ ਸਿੱਖ ਕੌਮ ਅਤੇ ਕਈ ਸਾਲਾਂ ਤੋਂ ਭਾਰਤੀ ਜੇਲ੍ਹ ਪ੍ਰਣਾਲੀ ਵਿਚ ਬੰਦ ਸਿੱਖ ਕੈਦੀਆਂ ਲਈ ਇਤਿਹਾਸ ਵਿਚ ਆਪਣੀਆਂ ਜਾਨਾਂ ਵਾਰੀਆਂ ਸਨ। ਅਸੀਂ ਉਨ੍ਹਾਂ ਨੂੰ ਵੀ ਯਾਦ ਕਰਦੇ ਹਾਂ ਜੋ ਭਾਰਤ ਵਿਚ  ਘੱਟ ਗਿਣਤੀਆਂ ਜਿਵੇਂ  ਸਿੱਖ, ਇਸਾਈ, ਮੁਸਲਿਮ, ਦਲਿਤ, ਬੋਧੀ ਅਤੇ ਜੈਨ ਭਾਈਚਾਰਿਆਂ ਦੇ ਮਨੁੱਖੀ ਅਧਿਕਾਰਾਂ ਦੇ ਘਾਣ  ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦੇ ਹਨ। ਵਰਲਡ ਸਿੱਖ ਪਾਰਲੀਮੈਂਟ ਇਸ ਮੌਕੇ ਵਚਨ ਦਿੰਦੀ ਹੈ ਕਿ ਉਹ ਸੈਂਕੜੇ ਹਜ਼ਾਰਾਂ ਸਿੱਖਾਂ ਦੇ ਵਿਅਕਤੀਗਤ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਮਸਲਿਆਂ ਨੂੰ ਹੱਲ ਕਰਨ ਲਈ ਸਾਰਥਕ ਕਦਮ ਚੁੱਕਣ ਦਾ ਵਾਅਦਾ ਕਰਦੀ  ਹੈ ਜਿਹੜੇ ਮਾਰ ਦਿਤੇ  ਗਏ, ਗਾਇਬ ਕੀਤੇ ਗਏ, ਤਸੀਹੇ ਦਿੱਤੇ ਗਏ, ਗੈਰਕਾਨੂੰਨੀ ਢੰਗ ਨਾਲ ਕੈਦ ਕੀਤੇ ਗਏ ਜਾਂ ਜਿਨ੍ਹਾਂ ਨਾਲ ਬਿਨਾਂ ਵਜ੍ਹਾ ਕੁੱਟਮਾਰ ਕੀਤੀ  ਗਈ। ਸਿੱਖ ਕੌਮ ਨਿਰਸੰਦੇਹ ਸਵੈ-ਨਿਰਣੇ ਦੇ ਅਧਿਕਾਰ ਦੀ ਹਾਮੀ ਹੈ ਜਿਥੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੁਆਰਾ ਸਿਖਾਇਆ ਗਿਆ ਕਿ ਮਨੁੱਖੀ ਅਧਿਕਾਰ ਅਤੇ ਸਮਾਜਿਕ ਨਿਆਂ ਸਿੱਖ ਧਰਮ ਦੀ ਬੁਨਿਆਦ ਹੈ।

ਇਸ ਮੌਕੇ ਵਰਲਡ ਸਿੱਖ ਪਾਰਲੀਮੈਂਟ ਨੇ ਪਾਕਿਸਤਾਨ ਸਰਕਾਰ, ਖ਼ਾਸਕਰ ਉਨ੍ਹਾਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਰਤਾਰਪੁਰ ਲਾਂਘੇ ਦੇ ਨਿਰਮਾਣ ਲਈ ਆਪਣੀ ਸਰਹੱਦ ਖੋਲ੍ਹ ਕੇ, ਪਾਕਿਸਤਾਨ ਦੇ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਨਾਲ ਜੋੜਨ ਲਈ ਪਹਿਲ ਕਰਨ ਲਈ ਧੰਨਵਾਦ ਕੀਤਾ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਹਜ਼ਾਰਾਂ ਸਿੱਖ ਨਵੰਬਰ ਮਹੀਨੇ ਵਿਚ ਪੂਰੀ ਦੁਨੀਆ ਤੋਂ ਪਾਕਿਸਤਾਨ ਆਉਣਗੇ।

ਵਰਲਡ ਸਿੱਖ ਪਾਰਲੀਮੈਂਟ ਦਾ ਗਠਨ 10 ਨਵੰਬਰ, 2015 ਨੂੰ ਪੰਜਾਬ ਵਿਚ ਹੋਏ ਸਰਬੱਤ ਖਾਲਸੇ (ਸਿੱਖ ਕੌਮ ਦਾ ਇਕੱਠ) ਦੇ ਮਤੇ ਤੋਂ ਹੋਇਆ ਸੀ। ਸਿੱਖ ਧਰਮ ਸਮਾਜਕ ਨਿਆਂ, ਮਨੁੱਖੀ ਅਜ਼ਾਦੀ, ਨੈਤਿਕ ਰਹਿਣੀ, ਜ਼ਮੀਰ ਦੀ ਆਜ਼ਾਦੀ ਅਤੇ ਸਮਾਨਤਾ ਲਈ  ਖੜ੍ਹਾ ਹੈ, ਸਿੱਖ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ  20 ਮਿਲੀਅਨ ਤੋਂ ਵੱਧ ਹੈ ਅਤੇ ਇਹ ਵਿਸ਼ਵ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।  ਇਹ ਸੰਦੇਸ਼ ਵਿਸ਼ਵ ਸਿੱਖ ਪਾਰਲੀਮੈਂਟ ਦੀ ਕਾਰਜਕਾਰੀ ਸੰਸਥਾ ਅਤੇ ਉਨ੍ਹਾਂ ਦੀਆਂ  ਸਾਰੀਆਂ ਕੌਂਸਲਾਂ ਦੇ  ਮੈਂਬਰਾਂ ਦੁਆਰਾ ਦਿਤਾ ਗਿਆ ਹੈ।

ਧੰਨਵਾਦ

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ।

 

ਜਾਰੀ ਕਰਤਾ:

 ਮਨਪ੍ਰੀਤ ਸਿੰਘ

 ਹਰਦਿਆਲ ਸਿੰਘ

(ਜਨਰਲ ਸੱਕਤਰ, ਵਰਲਡ ਸਿੱਖ ਪਾਰਲੀਮੈਂਟ)


ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,