ਖਾਸ ਖਬਰਾਂ

ਐਨ. ਆਰ. ਸੀ. ਦੀ ਮਾਰ: ਨਾਂ ਦੇ ਸ਼ਬਦ ਜੋੜਾਂ ਚ ਫਰਕ ਹੋਣ ‘ਤੇ ਨਾਗਰਿਕਤਾ ਖਤਰੇ ਚ ਹੋਵੇਗੀ

December 11, 2019 | By

ਬੰਗਲੂਰੂ: ਭਾਰਤੀ ਉਪਮਹਾਂਦੀਪ ਵਿਚ ਰਹਿੰਦੇ ਆਮ ਲੋਕਾਂ ਵਿਚੋਂ ਸ਼ਾਇਦ ਕੋਈ ਹੀ ਹੋਵੇ ਜਿਸ ਦੇ ਦਸਤਾਵੇਜ਼ਾਂ ਉੱਤੇ ਉਹਦੇ ਨਾਂ ਦਾ ਸਹੀ ਤੇ ਇਕਸਾਰ ਸ਼ਬਦਜੋੜ ਹੋਵੇ। ਦਸਤਾਵੇਜ਼ਾਂ ਵਿਚ ਨਾਵਾਂ ਦੇ ਸ਼ਬਦਜੋੜ ਦੀਆਂ ‘ਗਲਤੀਆਂ’ ਕਾਰਨ ਅਕਸਰ ਲੋਕਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਸੋਚੋ ਕਿ ਜੇਕਰ ਇਸ ਕਾਰਨ ਕਰਕੇ ਤੁਹਾਡੀ ਨਾਗਰਿਕਤਾ, ਜਿਸ ਕਰਕੇ ਅੱਜ ਦੇ ਰਾਜ ਤਹਿਤ ਸਾਰੀਆਂ ਮੁੱਢਲੀਆਂ ਸਹੂਲਤਾਂ ਅਤੇ ਹੱਕ ਮਿਲਦੇ ਹਨ, ਹੀ ਖਤਮ ਕਰ ਦਿੱਤੀ ਜਾਵੇ ਤੇ ਉਹ ਵੀ ਦਸਤਾਵੇਜ਼ਾਂ ਵਿਚ ਨਾਂ ਦੇ ਸ਼ਬਦਜੋੜਾਂ ਵਿਚ ਫਰਕ ਹੋਣ ਕਰਕੇ।

ਅਸਾਮ ਵਿਚ, ਜਿੱਥੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਨੈਸ਼ਨਲ ਰਜਿਸਟਰ ਆਫ ਸਿਟਿਜ਼ਨਸ (ਐਨ. ਆਰ. ਸੀ.) ਲਾਗੂ ਕੀਤਾ ਹੈ, ਅਨੇਕਾਂ ਲੋਕਾਂ ਨਾਲ ਅਜਿਹਾ ਵਾਪਰਣ ਦਾ ਹਵਾਲਾ ਦਿੰਦਿਆਂ ਅਮਨੈਸਟੀ ਇੰਡੀਆ ਦੇ ਸਾਬਕਾ ਮੁਖੀ ਆਕਾਰ ਪਟੇਲ ਨੇ ਅਜਿਹੇ ਨੇ ਖਦਸ਼ਾ ਜਾਹਿਰ ਕੀਤਾ ਹੈ ਕਿ ਜੇਕਰ ਐਨ.ਆਰ.ਸੀ. ਸਾਰੇ ਭਾਰਤੀ ਉਪਮਹਾਂਦੀਪ ਵਿਚ ਲਾਗੂ ਹੁੰਦਾ ਹੈ ਤਾਂ ਲੱਖਾਂ ਹੋਰ ਲੋਕ ਦਸਤਾਵੇਜ਼ਾਂ ਵਿਚ ਨਾਂ ਦੇ ਸ਼ਬਦਜੋੜਾਂ ਵਿਚ ਫਰਕ ਹੋਣ ਕਰਕੇ ਗੈਰਕਾਨੂੰਨੀ ਐਲਾਨੇ ਜਾਣਗੇ ਅਤੇ ਉਹਨਾਂ ਦੀ ਨਾਗਰਿਕਤਾ ਰੱਦ ਕਰਕੇ ਜੇਲ੍ਹ ਵਿਚ ਸੁੱਟਿਆ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,