ਵਿਦੇਸ਼ » ਸਿੱਖ ਖਬਰਾਂ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਊਥਹਾਲ ਦਾ ਖਾਸ ਜਨਰਲ ਇਜਲਾਸ ਸੁੱਖ-ਸ਼ਾਂਤੀ ਨਾਲ ਨੇਪਰੇ ਚੜ੍ਹਿਆ

April 23, 2016 | By

ਲੰਡਨ/ਬਰਮਿੰਘਮ: ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦਾ ਜਨਰਲ ਇਜਲਾਸ (ਈ. ਜੀ. ਐਮ.) ਸੁੱਖ-ਸ਼ਾਂਤੀ ਨਾਲ ਨੇਪਰੇ ਚੜ੍ਹਿਆ। ਗੁਰੂ ਘਰ ਦੇ ਮੁੱਖ ਸੇਵਾਦਾਰ ਗੁਰਮੇਲ ਸਿੰਘ ਮੱਲ੍ਹੀ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਕਿਹਾ, ਜਿਸ ਵਿਚ ਜਨਰਲ ਸਕੱਤਰ ਦੀ ਰਿਪੋਰਟ ਤੇ ਖਜ਼ਾਨਚੀ ਦੀ ਰਿਪੋਰਟ ਤੋਂ ਇਲਾਵਾ ਗੁਰੂ ਘਰ ਦੀ ਜਾਇਦਾਦ ਨੂੰ ਵੇਚਣ ਬਾਰੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ।

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ

ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ

ਸਭਾ ਦੇ ਜਨਰਲ ਸਕੱਤਰ ਕੌਂਸਲਰ ਮਨਜੀਤ ਸਿੰਘ ਬੁੱਟਰ ਨੇ ਇੱਕ ਸਾਂਝੀ ਮੀਟਿੰਗ ਸੱਦ ਕੇ ਵਿਰੋਧੀ ਧਿਰ ਨਾਲ ਪਹਿਲਾਂ ਗੁਰੂ ਘਰ ਸਬੰਧੀ ਜਾਣਕਾਰੀ ਸਾਂਝੀ ਕੀਤੀ ਅਤੇ ਦੋਵੇਂ ਧਿਰਾਂ ਨੇ ਪ੍ਰਬੰਧਕ ਕਮੇਟੀ ਦੇ ਇਸ ਫੈਸਲੇ ਨੂੰ ਸਭਾ ਦੇ ਹਿੱਤ ‘ਚ ਸਮਝਿਆ। ਜਨਰਲ ਇਜਲਾਸ ਵਿਚ ਸੰਵਿਧਾਨ ਅਤੇ ਟਰੱਸਟੀਆਂ ਦੀਆਂ ਨਿਯੁਕਤੀਆਂ ਵਾਲੇ ਮਤੇ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ।

ਸਭਾ ਦੇ ਟਰੱਸਟੀ ਚੇਅਰਮੈਨ ਸ: ਸੁਰਜੀਤ ਸਿੰਘ ਬਿਲਗਾ ਨੇ ਸਪੱਸ਼ਟ ਕੀਤਾ ਕਿ ਜੇਕਰ ਕਮੇਟੀ ਸੰਗਤ ਦੇ ਆਸ਼ੇ ਅਨੁਸਾਰ ਸਭਾ ਦਾ ਵਿਸਥਾਰ ਕਰਦੀ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ ਪਰ ਗੁਰੂ ਘਰ ਸਬੰਧੀ ਹਰੇਕ ਫੈਸਲਾ ਲੈਣ ਤੋਂ ਪਹਿਲਾਂ ਸੰਗਤ ਨੂੰ ਭਰੋਸੇ ਵਿਚ ਜ਼ਰੂਰ ਲਿਆ ਜਾਣਾ ਚਾਹੀਦਾ ਹੈ।

ਮੀਟਿੰਗ ਦੌਰਾਨ ਸਾਬਕਾ ਜਨਰਲ ਸਕੱਤਰ ਨੇ ਮੌਜੂਦਾ ਜਨਰਲ ਸਕੱਤਰ ਅਤੇ ਕਮੇਟੀ ਵੱਲੋਂ ਖੁੱਲ੍ਹਦਿਲੀ ਦੇ ਕੀਤੇ ਮੁਜ਼ਾਹਰੇ ਦੀ ਤਾਰੀਫ ਕਰਦਿਆਂ ਗੁਰੂ ਘਰ ਦੀ ਬਿਹਤਰੀ ਲਈ ਸਮਰਥਨ ਦੇਣ ਦਾ ਵਾਅਦਾ ਕੀਤਾ । ਸ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਗੁਰੂ ਘਰ ਦੇ ਕਿਸੇ ਵੀ ਪ੍ਰਾਜੈਕਟ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸੰਗਤ ਨਾਲ ਵਿਚਾਰ-ਵਟਾਂਦਰਾ ਕਰਨਾ ਚਾਹੀਦਾ ਹੈ।

‘ਤੇਰਾ ਪੰਥ ਵਸੇ’ ਦੇ ਰਣਦੀਪ ਸਿੰਘ ਨੇ ਸਭਾ ਵਲੋਂ ਜਾਰੀ ਕੀਤੀ ਰਿਪੋਰਟ ਅਤੇ ਸਟੇਜ ਤੋਂ ਪੜ੍ਹੀ ਗਈ ਰਿਪੋਰਟ ਵਿਚ ਅੰਤਰ ਬਾਰੇ ਇਤਰਾਜ਼ ਦਰਜ ਕਰਾਇਆ, ਜਿਸ ਨੂੰ ਬਾਅਦ ਵਿਚ ਸੋਧ ਦਿੱਤਾ ਗਿਆ। ਸਟੇਜ ਦੀ ਕਾਰਵਾਈ ਕੁਲਵੰਤ ਸਿੰਘ ਭਿੰਡਰ ਨੇ ਚਲਾਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,