January 16, 2010 | By ਸਿੱਖ ਸਿਆਸਤ ਬਿਊਰੋ
ਆਕਲੈਂਡ (15 ਜਨਵਰੀ, 2010): ਨਿਉਜ਼ੀਲੈਂਡ ਸਿਟੀਜ਼ਨ ਸਿੱਖ ਮਾਂ ਪੁੱਤ ਨੂੰ ਭਾਰਤ ਸਰਕਾਰ ਵੱਲੋ ਦਿਲੀ ਏਅਰ ਪੋਰਟ ਤੇ 4 ਘੰਟੇ ਦੇ ਸੁਆਲ ਜੁਆਬ ਤੋ ਬਾਅਦ ਭਾਰਤ ਵਿਚ ਦਾਖਲ ਨਾ ਹੋਣ ਦਿਤਾ। ਇਹ ਕਿਹਾ ਕਿ ਤੁਹਾਡਾ ਨਾਮ ਅਤਵਾਦੀ ਲਿਸਟ ਵਿਚ ਸ਼ਾਮਿਲ ਹੈ ਜਦੋ ਕਿ ਇਸ ਪਰਿਵਾਰ ਨੂੰ ਭਾਰਤੀ ਹਾਈ ਕਮਿਸ਼ਨ ਵਲੋ ਲੋੜੀਂਦਾ ਵੀਜ਼ਾ ਜਾਰੀ ਕੀਤਾ ਗਿਆ ਸੀ ਅਤੇ ਬੀਬੀ ਸ਼ਬਨੀਤ ਕੋਰ 10-12 ਸਾਲਾਂ ਤੋ ਨਿਉਜ਼ੀਲੈਂਡ ਵਿਚ ਰਹਿ ਰਹੀ ਹੈ ਅਤੇ ਉਸ ਦਾ ਲੜਕਾ ਬਚਿੰਤਵੀਰ ਸਿੰਘ 2 ਸਾਲਾ ਦਾ ਨਿਉਜ਼ੀਲੈਂਡ ਦਾ ਜਨਮਿਆ ਹੈ ਅਤੇ ਬੀਬੀ ਸ਼ਬਨੀਤ ਕੋਰ ਦਾ ਪਤੀ ਨਿਉਜ਼ੀਲੈਂਡ ਵਿਚ ਨਿਉਜ਼ੀਲੈਂਡ ਸਿਖ ਸੋਸਾਇਟੀ ਦਾ ਸੈਕਟਰੀ ਹੈ।
ਸਰਕਾਰ ਦੇ ਇਸ ਫੈਸਲੈ ਨਾਲ ਸਮੁਚੇ ਪੰਜਾਬੀ ਭਾਈਚਾਰੇ ਵਿਚ ਗੁਸੇ ਦੀ ਲਹਿਰ ਹੈ ਹਰ ਭਾਈਚਾਰੇ ਵਲੋ ਸਰਕਾਰ ਦੇ ਇਸ ਫੈਸਲੇ ਦੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਵੱਖ ਵੱਖ ਭਾਈਚਾਰਿਆਂ ਵਲੋ ਸਰਕਾਰ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਮੰਦਭਾਗੇ ਫੈਸਲੇ ਦੀ ਉੱਚ ਪੱਦਰੀ ਜਾਂਚ ਕਰਵਾਈ ਜਾਵੇ ਅਤੇ ਕਸੂਰਵਾਰ ਅਧਿਕਾਰੀਆ ਵਿਰੁਧ ਲੋੜੀਂਦੀ ਕਰਵਾਈ ਕੀਤੀ ਜਾਵੇ।
Related Topics: New Zealand, Sikhs Black Listed