ਕੌਮਾਂਤਰੀ ਖਬਰਾਂ

ਨਿਊਜ਼ੀਲੈਡ ਦੇ ਵਾਈਟ ਆਈਲੈਂਡ ਟਾਪੂ ‘ਚ ਫਟਿਆ ਜਵਾਲਾਮੁਖੀ

December 10, 2019 | By

ਆਕਲੈਂਡ : ਨਿਊਜ਼ੀਲੈਂਡ ਦੇ ਬੇਅ-ਆਫ-ਪਲੈਟੀ ਖ਼ੇਤਰ ਨਜ਼ਦੀਕ ਸਮੁੰਦਰ ਚ ਲਗਪਗ 2 ਕਿਲੋਮੀਟਰ ਗੋਲਾਕਾਰ ਅਕਾਰ ਦੇ ਛੋਟੇ ਜਿਹੇ ਟਾਪੂ ਜਿਸ ਨੂੰ ਵਾਈਟ ਆਈਲੈਡ ਦੇ ਨਾਂਅ ਨਾਲ ਜਾਣਿਆ ਜਾਦਾ ਹੈ, ਉਹ ਕੱਲ ਦੁਪਹਿਰ 2 ਵਜ ਕੇ 11 ਮਿੰਟ (ਨਿਊਜ਼ੀਲੈਂਡ ਦੇ ਸਮੇਂ ਅਨੁਸਾਰ)ਤੇ ਕ੍ਰਿਆਸ਼ੀਲ ਜਵਾਲਾਮੁਖੀ ਫਟ ਗਿਆ,ਜਿਸ ਕਾਰਨ ਇਸ ਟਾਪੂ ਤੇ ਘੁੰਮਣ ਗਏ 5 ਸੈਲਾਨੀਆਂ ਦੀ ਮੌਤ ਹੋ ਗਈ ਅਤੇ ਕਰੀਬ ਦੋ ਦਰਜਨ ਵਿਅਕਤੀ ਫੱਟੜ ਹੋ ਗਏ, ਜਿਨ੍ਹਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਇਸ ਟਾਪੂ ਤੋਂ ਲਿਆ ਕੇ ਵੱਖ-ਵੱਖ ਹਸਪਤਾਲਾਂ ਚ ਦਾਖਿਲ ਕਰਵਾਇਆ ਗਿਆ।

ਜਵਾਲਾਮੁਖੀ ਦਾ ਇੱਕ ਦ੍ਰਿਸ਼

ਫੱਟੜ ਹੋਏ ਵਿਅਕਤੀਆਂ ਚ ਬਹੁਗਿਣਤੀ ਝੁਲਸੇ ਹੋਇਆ ਦੀ ਹੈ। ਜਵਾਲਾਮੁਖੀ ਫਟਣ ਤੋਂ ਬਾਅਦ ਜਿੱਥੇ ਚਿੱਟੇ ਧੂਏ ਦੇ ਬੱਦਲ ਆਸਮਾਨ ਜਾ ਚੜ੍ਹੇ,ਉੱਥੇ ਉਸ ਆਈਲੈਂਡ ਤੇ ਵੀ ਚੋਟੀ ਸੁਆਹ ਦੀ ਚਾਦਰ ਵਿੱਛ ਗਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: