ਕੌਮਾਂਤਰੀ ਖਬਰਾਂ » ਖਾਸ ਖਬਰਾਂ » ਮਨੁੱਖੀ ਅਧਿਕਾਰ » ਸਿਆਸੀ ਖਬਰਾਂ » ਸਿੱਖ ਖਬਰਾਂ

ਸਿੱਖਾਂ ਦੇ ਮਨੁੱਖੀ ਹੱਕਾਂ ਲਈ ਅਵਾਜ਼ ਚੁੱਕਣ ਵਾਲੇ ਕੈਨੇਡੀਅਨ ਸਿੱਖ ਖਿਲਾਫ ਐਨ.ਆਈ.ਏ ਨੇ ਦੋ ਕੇਸ ਦਰਜ ਕੀਤੇ

May 5, 2018 | By

ਚੰਡੀਗੜ੍ਹ: ਭਾਰਤ ਦੀ ਕੌਮੀ ਜਾਂਚ ਅਜੈਂਸੀ (ਐਨ.ਆਈ.ਏ) ਨੇ ਕੈਨੇਡੀਅਨ ਸਿੱਖ ਹਰਦੀਪ ਸਿੰਘ ਨਿੱਝਰ ਖਿਲਾਫ ਦੋ ਮਾਮਲੇ ਦਰਜ ਕੀਤੇ ਹਨ। ਇਸ ਤੋਂ ਪਹਿਲਾਂ 2016 ਵਿਚ ਪੰਜਾਬ ਪੁਲਿਸ ਵਲੋਂ ਨਿੱਝਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਗੌਰਤਲਬ ਹੈ ਕਿ ਹਰਦੀਪ ਸਿੰਘ ਨਿੱਝਰ ਦਾ ਕਹਿਣਾ ਹੈ ਕਿ ਉਸਦੇ ਰਾਜਨੀਤਕ ਵਿਚਾਰਾਂ ਕਰਕੇ ਭਾਰਤ ਵਲੋਂ ਉਸਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਹਰਦੀਪ ਸਿੰਘ ਨਿੱਝਰ

ਐਨ.ਆਈ.ਏ ਦੀ ਵੈਬਸਾਈਟ ‘ਤੇ ਪ੍ਰਾਪਤ ਜਾਣਕਾਰੀ ਅਨੁਸਾਰ ਹਰਦੀਪ ਸਿੰਘ ਨਿੱਝਰ ਨੂੰ ਦੋ ਕੇਸਾਂ ਕ੍ਰਮਵਾਰ- RC/15/DLI/2018 ਅਤੇ RCI/18/DLI/2018 ਵਿਚ ਨਾਮਜ਼ਦ ਕੀਤਾ ਗਿਆ ਹੈ।

ਕੇਸ ਨੰਬਰ RC/15/DLI/2018 ਐਨ.ਆਈ.ਏ ਪੁਲਿਸ ਥਾਣੇ ਦਿੱਲੀ ਵਿਚ 2 ਮਈ, 2018 ਨੂੰ ਦਰਜ ਕੀਤਾ ਗਿਆ। ਇਹ ਕੇਸ ਭਾਰਤੀ ਪੈਨਲ ਕੋਡ ਦੀ ਧਾਰਾ 120ਬੀ (ਸਾਜਿਸ਼) ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ, 1967 ਦੀ ਧਾਰਾ 13 (ਗੈਰਕਾਨੂੰਨੀ ਗਤੀਵਿਧੀਆਂ), 17 (ਗੈਰਕਾਨੂੰਨੀ ਗਤੀਵਿਧੀਆਂ ਲਈ ਫੰਡ ਇਕੱਠਾ ਕਰਨਾ), 18 (ਸਾਜਿਸ਼ ਲਈ ਸਜ਼ਾ, ਆਦਿ) ਅਤੇ 20 (ਸਰਕਾਰ ਵਲੋਂ ਬੰਦ ਕੀਤੀ ਗਈ ਸੰਸਥਾ ਦੀ ਮੈਂਬਰਸ਼ਿਪ ਲੈਣਾ) ਅਧੀਨ ਦਰਜ ਕੀਤਾ ਗਿਆ ਹੈ।

ਕੇਸ ਨੰਬਰ RCI/18/DLI/2018 ਐਨ.ਆਈ.ਏ ਪੁਲਿਸ ਥਾਣੇ ਦਿੱਲੀ ਵਿਚ 14 ਅਪ੍ਰੈਲ, 2018 ਨੂੰ ਦਰਜ ਕੀਤਾ ਗਿਆ। ਇਹ ਕੇਸ ਭਾਰਤੀ ਪੈਨਲ ਕੋਡ ਦੀ ਧਾਰਾ 120ਬੀ (ਸਾਜਿਸ਼), 124 (ਦੇਸ਼ਧ੍ਰੋਹ), 153ਏ (ਭਾਈਚਾਰਕ ਹਿੰਸਾ ਭੜਕਾਉਣਾ), ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ, 1967 ਦੀ ਧਾਰਾ 10 (ਗੈਰਕਾਨੂੰਨੀ ਇਕੱਠ ਦਾ ਮੈਂਬਰ ਹੋਣ ਦੀ ਸਜ਼ਾ, ਆਦਿ), 16 (‘ਅੱਤਵਾਦੀ’ ਕਾਰਵਾਈ ਲਈ ਸਜ਼ਾ), 18 (ਸਾਜਿਸ਼ ਲਈ ਸਜ਼ਾ, ਆਦਿ) ਅਤੇ ਅਸਲਾ ਕਾਨੂੰਨ ਦੀ ਧਾਰਾ 25 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।

ਅੰਗਰੇਜੀ ਵਿਚ ਪੂਰੀ ਖ਼ਬਰ ਪੜ੍ਹਨ ਲਈ ਕਲਿਕ ਕਰੋ:India’s NIA Registers Two Cases Against Canada based Sikh Activist

ਜਿਕਰਯੋਗ ਹੈ ਕਿ 2016 ਵਿਚ ਪੰਜਾਬ ਪੁਲਿਸ ਵਲੋਂ ਕੇਸ ਦਰਜ ਕਰਨ ਤੋਂ ਬਾਅਦ ਹਰਦੀਪ ਸਿੰਘ ਨਿੱਝਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਕ ਚਿੱਠੀ ਲਿਖ ਕੇ ਕਿਹਾ ਸੀ ਕਿ ਭਾਰਤ ਸਰਕਾਰ ਉਨ੍ਹਾਂ ਨੂੰ ਰਾਜਨੀਤਕ ਕਾਰਨਾਂ ਕਰਕੇ ਨਿਸ਼ਾਨਾ ਬਣਾ ਰਹੀ ਹੈ। ਨਿੱਝਰ ਨੇ ਚਿੱਠੀ ਵਿਚ ਕਿਹਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦੀ ਹਿੰਸਕ ਕਾਰਵਾਈ ਵਿਚ ਨਾ ਯਕੀਨ ਰੱਖਦੇ ਹਨ, ਨਾ ਸਮਰਥਨ ਕਰਦੇ ਹਨ ਤੇ ਨਾਂ ਹੀ ਉਨ੍ਹਾਂ ਦੀ ਕਿਸੇ ਹਿੰਸਕ ਕਾਰਵਾਈ ਵਿਚ ਕੋਈ ਸ਼ਮੂਲੀਅਤ ਹੈ।

ਉਨ੍ਹਾਂ ਚਿੱਠੀ ਵਿਚ ਲਿਖਿਆ ਸੀ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਸਿੱਖਾਂ ਹੱਕਾਂ ਲਈ ਅਵਾਜ਼ ਚੁੱਕਣ ਕਾਰਨ, ਉਨ੍ਹਾਂ ਦੀਆਂ ਮਨੁੱਖੀ ਹੱਕਾਂ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਨੂੰ ਭਾਰਤ ਸਰਕਾਰ ਅੱਤਵਾਦੀ ਕਾਰਵਾਈਆਂ ਵਜੋਂ ਪੇਸ਼ ਕਰ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,