January 26, 2011 | By ਸਿੱਖ ਸਿਆਸਤ ਬਿਊਰੋ
ਜਲੰਧਰ (26 ਜਨਵਰੀ, 2011): ਸਿੱਖਸ ਫਾਰ ਜਸਟਿਸ ਨਾਲ ਸਾਂਝੇ ਤੌਰ ‘ਤੇ ਨਵੰਬਰ 1984 ਸਿੱਖ ਨਸਲਕੁਸ਼ੀ ਵਿਰੁੱਧ ਸੰਘਰਸ਼ ਕਰ ਰਹੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਟਸ ਫੈਡਰੇਸ਼ਨ (ਪੀਰ ਮੁਹੰਮਦ) ਅਤੇ ਨੈਸ਼ਨਲ ਵਿਕਟਮ ਐਂਡ ਜਸਟਿਸ ਵੈਲਫੇਅਰ ਸੋਸਾਇਟੀ ਨੇ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਪਾਸੋ ਮੰਗ ਕੀਤੀ ਹੈ ਕਿ ਉਹ ਕੇਂਦਰ ਮੰਤਰੀ ਅਤੇ ਕਾਂਗਰਸੀ ਨੇਤਾ ਕਮਲ ਨਾਥ ਨੂੰ ਆਪਣੀ ਕੇਂਦਰੀ ਵਜਾਰਤ ਵਿੱਚੋਂ ਬਾਹਰ ਕੱਡ ਦੇਣ ਕਿਉਂਕਿ ਕਮਲਨਾਥ ਖਿਲਾਫ਼ ਨਵੰਬਰ 1984 ਸਿੱਖ ਨਸਲਕੁਸ਼ੀ ਦਾ ਗੰਭੀਰ ਇਲਜਾਮ ਹੈ। ਅੱਜ ਇਥੋ ਜਾਰੀ ਸਾਂਝੇ ਬਿਆਨ ਵਿਚ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸ੍ਰ ਬਾਬੂ ਸਿੰਘ ਦੁੱਖੀਆ ਨੇ ਕਿਹਾ ਹੈ ਕਿ ਹੁਣ ਕਮਲਨਾਥ ਖਿਲਾਫ ਅਮਰੀਕਾ ਦੀ ਫੈਡਰਲ ਅਦਾਲਤ ਨੇ ਜੋ ਕਾਰਵਾਈ ਕੀਤੀ ਹੈ ਉਸ ਨਾਲ ਇਹ ਗੱਲ ਸਾਬਤ ਹੋ ਗਈ ਹੈ ਕਿ ਕਮਲਨਾਥ ਵਿਰੁੱਧ ਗੰਭੀਰ ਇਲਜ਼ਾਮ ਹਨ ਲੇਕਿਨ ਭਾਰਤ ਦੀ ਨਿਆ ਪ੍ਰਣਾਲੀ ਤੋਂ ਬਚਦਾ ਹੋਇਆ ਕਮਲ ਨਾਥ ਅੱਜ ਵੀ ਕੇਂਦਰੀ ਵਜਾਰਤ ਦਾ ਸੀਨੀਅਰ ਮੰਤਰੀ ਹੈ। ਸ੍ਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸ੍ਰ ਬਾਬੂ ਸਿੰਘ ਦੁੱਖੀਆ ਨੇ ਕਿਹਾ ਹੈ ਕਿ 27 ਜਨਵਰੀ ਨੂੰ ਦਿਨ ਦੇ 11 ਵਜੇ ਗੁਰਦੁਆਰਾ ਰਕਾਬ ਗੰਜ ਤੋਂ ਸੇਂਕੜੇ ਪੀੜਤ ਪ੍ਰੀਵਾਰ ਅਰਦਾਸ ਕਰਨ ਉਪਰੰਤ ਕਮਲਨਾਥ ਨੂੰ ਕੇਂਦਰੀ ਵਜਾਰਤ ਵਿਚੋਂ ਕੱਡਣ ਸਬੰਧੀ ਆਪਣਾ ਮੰਗ ਪੱਤਰ ਦੇਸ਼ ਦੇ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਸੋਪਣਗੇ। ਉਪਰੋਕਤ ਨੇਤਾਵਾਂ ਨੇ ਕਿਹਾ ਹੈ ਕਿ ਸਿੱਖਸ ਫ਼ਾਰ ਜਸਟਿਸ ਵੱਲੋਂ ਕਮਲਨਾਥ ਖਿਲਾਫ ਅਮਰੀਕਾ ਦੀ ਫੈਡਰਲ ਅਦਾਲਤ ਵਿਚ ਦਰਜ ਮੁਕਦਮਾ ਹੁਣ ਅਹਿਮ ਦੋਰ ਵਿਚ ਦਾਖਲ ਹੋ ਚੁੱਕਾ ਹੈ। ਅਜਿਹੇ ਹਾਲਤਾਂ ਵਿਚ ਭਾਰਤ ਅੰਦਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਅਕਾਲੀ ਦਲ, ਪੰਥਕ ਜਥੇਬੰਦੀਆਂ ਨੂੰ 27 ਜਨਵਰੀ ਨੂੰ ਆਪਣੇ ਨੁਮਾਇੰਦਿਆਂ ਨਾਲ ਦਿੱਲੀ ਪਹੁੰਚਣਾ ਚਾਹੀਦਾ ਹੈ। ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਅਤੇ ਸ੍ਰ ਬਾਬੂ ਸਿੰਘ ਦੁੱਖੀਆ ਨੇ ਕਿਹਾ ਕਿ ਸਾਡੇ ਵੱਲੋਂ ਕੀਤਾ ਜਾਣ ਵਾਲਾ ਰੋਸ਼ ਪ੍ਰਦਰਸ਼ਨ ਪੂਰੀ ਤਰਾਂ ਸ਼ਾਤਮਈ ਹੋਵੇਗਾ ਅਤੇ ਇਹ ਪ੍ਰਦਰਸ਼ਨ ਗੁਰਦੁਆਰਾ ਰਕਾਬਗ ਗੰਜ ਸਾਹਿਬ ਤੋਂ ਜੰਤਰ ਮੰਤਰ ਤੱਕ ਜਾਵੇਗਾ।
Related Topics: All India Sikh Students Federation (AISSF), Kamal Nath, ਸਿੱਖ ਨਸਲਕੁਸ਼ੀ 1984 (Sikh Genocide 1984)