ਆਮ ਖਬਰਾਂ

ਗਿਆਸਪੁਰਾ ਦੇ ਘਰ ’ਤੇ ਹੋਏ ਹਮਲੇ ਲਈ ਹੋਂਦ ਚਿੱਲੜ ਦੇ ਦੋਸ਼ੀ ਜਿੰਮੇਵਾਰ : ਪੰਚ ਪ੍ਰਧਾਨੀ

March 5, 2011 | By

ਫ਼ਤਿਹਗੜ੍ਹ ਸਾਹਿਬ (5 ਮਾਰਚ, 2011): ਹੋਂਦ ਚਿੱਲੜ ਵਿੱਚ ਵਾਪਰੇ ਸਿੱਖ ਕਤਲੇਆਮ ਨੂੰ ਅਪਣੇ ਲੇਖ ਰਾਹੀਂ ਲੋਕਾਂ ਦੇ ਸਾਹਮਣੇ ਲਿਆਉਣ ਵਾਲੇ ਸ. ਮਨਵਿੰਦਰ ਸਿੰਘ ਗਿਆਸਪੁਰਾ ਦੇ ਘਰ ’ਤੇ ਹੋਏ ਹਮਲੇ ਨੂੰ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਨੇ ਸਿੱਖ ਵਿਰੋਧੀਆਂ ਦੀ ਸੋਚੀ ਸਮਝੀ ਸ਼ਾਜ਼ਿਸ ਦੱਸਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸ: ਸੰਤੋਖ ਸਿੰਘ ਸਲਾਣਾ ਨੇ ਕਿਹਾ ਕਿ ਇਸ ਕਾਂਡ ਨੂੰ ਲੋਕਾਂ ਸਾਹਮਣੇ ਲਿਆਉਣ ਤੋਂ ਬੁਖਲਾਏ ਪੰਥ ਦੋਖੀਆਂ ਨੇ ਇਹ ਕਾਇਰਾਨਾ ਕੀਤੀ ਕਰਤੂਤ ਕੀਤੀ ਹੈ ਜਿਸਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਥੋੜੀ ਹੈ। ਇਹ ਘਟਨਾ ਸ਼ਪੱਸ਼ਟ ਕਰਦੀ ਹੈ ਕਿ ਦੇਸ਼ ’ਤੇ ਕਾਬਜ਼ ਸ਼ਕਤੀਆਂ ਦੇ ਦਿਲ-ਦਿਮਾਗ ਵਿੱਚ ਅੱਜ ਵੀ ਨਵੰਬਰ 84 ਵਾਂਗ ਹੀ ਸਿੱਖਾਂ ਵਿਰੁੱਧ ਨਫ਼ਰਤ ਭਰੀ ਹੋਈ ਹੈ ਤੇ ਕਿਸੇ ਵੀ ਤਰ੍ਹਾਂ ਇਸ ਵਿਚ ਕੋਈ ਫ਼ਰਕ ਨਹੀਂ ਆਇਆ।

ਭਾਈ ਚੀਮਾ ਤੇ ਸਲਾਣਾ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਨਾਲ ਸੱਚ ਨੂੰ ਦਬਾਇਆ ਨਹੀਂ ਜਾ ਸਕਦਾ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਸਿਆਸੀ ਤਾਕਤ ਹਾਸਲ ਉਹੀ ਲੋਕ ਇਸ ਘਟਨਾ ਪਿੱਛੇ ਜਿੰਮੇਵਾਰ ਹਨ ਜਿਨ੍ਹਾਂ ਦੇ ਹੱਥਾਂ ਨੂੰ ਹੋਂਦ ਚਿੱਲੜ ਵਿੱਚ ਸ਼ਹੀਦ ਕੀਤੇ ਗਏ ਸਿੱਖਾਂ ਦਾ ਖੂਨ ਲੱਗਿਆ ਹੋਇਆ ਹੈ। ਇਸ ਦੇ ਨਾਲ ਹੀ ਪੰਚ ਪ੍ਰਧਾਨੀ ਦੇ ਜਿਲ੍ਹਾ ਫ਼ਤਿਹਗੜ੍ਹ ਸਾਹਿਬ ਤੋਂ ਯੂਥ ਵਿੰਗ ਦੇ ਪ੍ਰਧਾਨ ਸਰਪੰਚ ਸ: ਗੁਰਮੁਖ ਸਿੰਘ ਡਡਹੇੜੀ, ਸ: ਦਰਸ਼ਨ ਸਿੰਘ ਬੈਣੀ, ਸ: ਜਸਪਾਲ ਸਿੰਘ ਸ਼ਹੀਦਗੜ੍ਹ, ਸ: ਭਗਵੰਤ ਸਿੰਘ ਮਹੱਦੀਆਂ, ਸ: ਹਰਪ੍ਰੀਤ ਸਿੰਘ ਹੈਪੀ, ਸ: ਮਿਹਰ ਸਿੰਘ ਬਸੀ ਤੇ ਕਿਹਰ ਸਿੰਘ ਮਾਰਵਾ ਆਦਿ ਆਗੂਆਂ ਨੇ ਵੀ ਸ. ਗਿਆਸਪੁਰਾ ਦੇ ਘਰ ’ਤੇ ਕੀਤੇ ਗਏ ਇਸ ਹਮਲੇ ਦੀ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: