ਆਮ ਖਬਰਾਂ » ਸਿੱਖ ਖਬਰਾਂ

ਪੰਥਕ ਜਥੇਬੰਦੀਆਂ ਵਲੋਂ ਜਸਵੀਰ ਆਹਲ਼ੂਵਾਲੀਆਂ ਮੁੱਦੇ ‘ਤੇ ਬਾਦਲ ਦੀ ਚੰਡੀਗੜ ਕੋਠੀ ਵਿਖੇ ਰੋਸ ਧਰਨਾ 17 ਫਰਵਰੀ ਨੂੰ

February 10, 2012 | By

ਲ਼ੁਧਿਆਣਾ 9 ਫਰਵਰੀ, 2011 (ਸਿੱਖ ਸਿਆਸਤ): ਅਕਾਲੀ ਦਲ ਪੰਚ ਪਰਧਾਨੀ ਦੀ ਜਨਰਲ ਕੌਂਸਲ ਦੀ ਮੀਟਿੰਗ ਪਾਰਟੀ ਦੇ ਕੌਮੀ ਪੰਚ ਤੇ ਸ਼ਰੋਮਣੀ ਕਮੇਟੀ ਮੈਂਬਰ ਭਾਈ ਕੁਲਵੀਰ ਸਿੰਘ ਬੜਾ ਪਿੰਡ ਦੀ ਅਗਵਾਈ ਵਿਚ ਹੋਈ।ਇਸ ਮੀਟਿੰਗ ਵਿਚ ਗੁਰੂ ਗਰੰਥ ਸਾਹਿਬ ਯੁਨੀਵਰਸਿਟੀ ਦੇ ਉਪ-ਕੁਲਪਤੀ ਜਸਵੀਰ ਆਹਲੂਵਾਲੀਏ ਦੀ ਮੁੜ ਨਿਯੁਕਤੀ ਦੇ ਮੁੱਦੇ ਅਤੇ ਪਾਰਟੀ ਦੇ ਜਥੇਬੰਦਕ ਢਾਂਚੇ ਨਾਲ ਸਬੰਧਤ ਹੋਰ ਮੁੱਦਿਆਂ ਉੱਤੇ ਵੀ ਗੰਭੀਰ ਵਿਚਾਰਾਂ ਕੀਤੀਆਂ ਗਈਆਂ।

ਆਗੂਆਂ ਨੇ ਜਸਵੀਰ ਸਿੰਘ ਆਹਲੂਵਾਲੀਆ ਉੱਤੇ ਟਿੱਪਣੀ ਕਰਦਿਆਂ ਕਿਹਾ ਕਿ ਅਜਿਹਾ ਵਿਅਕਤੀ ਸ੍ਰੀ ਗੁਰੂ ਗਰੰਥ ਸਾਹਿਬ ਯੁਨੀਵਰਸਿਟੀ ਦੇ ਉਪ-ਕੁਲਪਤੀ ਦੇ ਅਹੁਦੇ ਦੇ ਬਿਲਕੁਲ ਯੋਗ ਨਹੀਂ ਹੈ ਅਤੇ ਉਸਦੀ ਮੁੜ ਨਿਯੁਕਤੀ ਦੀ ਕਾਰਵਾਈ ਨਾਲ ਦੁਨੀਆਂ ਭਰ ਵਿਚ ਵਸਦੀਆਂ ਸਿੱਖ ਸੰਗਤਾਂ ਵਿਚ ਰੋਸ ਦੀ ਲਹਿਰ ਫੈਲ ਗਈ ਹੈ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਤੇ ਪੰਥਕ ਜਥੇਬੰਦੀਆਂ ਸਮਝਦੀਆਂ ਹਨ ਕਿ ਇਸ ਨਿਯੁਕਤੀ ਲਈ ਸਿੱਧੇ ਤੌਰ ‘ਤੇ ਪਰਕਾਸ਼ ਸਿੰਘ ਬਾਦਲ ਤੇ ਸੁਖਬੀਰ ਬਾਦਲ ਜਿੰਮੇਵਾਰ ਹਨ ਅਤੇ ਸਿੱਖਾਂ ਦੇ ਇਸ ਰੋਸ ਨੂੰ ਜ਼ਾਹਰ ਕਰਨ ਲਈ 17 ਫਰਵਰੀ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਪੰਜਾਬ ਦੇ ਮੁੱਖ ਮੰਤਰੀ ਦੀ ਚੰਡੀਗੜ ਸਥਿਤ ਕੋਠੀ ਦੇ ਬਾਹਰ ਰੋਸ ਧਰਨਾ ਦਿੱਤਾ ਜਾਵੇਗਾ। ਇਸ ਰੋਸ ਧਰਨੇ ਵਿਚ ਭਾਈ ਕੰਵਰਪਾਲ ਸਿੰਘ-ਦਲ ਖਾਲਸਾ, ਭਾਈ ਮੋਹਕਮ ਸਿੰਘ-ਖਾਲਸਾ ਐਕਸ਼ਨ ਕਮੇਟੀ, ਬਾਬਾ ਬਲਜੀਤ ਸਿੰਘ ਦਾਦੂ ਸਾਹਿਬ-ਪੰਥਕ ਸੇਵਾ ਲਹਿਰ ਵਲੋਂ ਰੋਸ ਧਰਨੇ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ ਗਿਆ। ਇਸ ਧਰਨੇ ਵਿਚ ਮਨੁੱਖੀ ਅਧਿਕਾਰ ਸੰਸਥਾਵਾਂ, ਸਿੱਖ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਅਤੇ ਸਿੱਖਾਂ ਵਿਦਵਾਨਾਂ, ਵਕੀਲਾਂ ਅਤੇ ਪੱਤਰਕਾਰਾਂ ਵਲੋਂ ਵੀ ਸ਼ਮੂਲੀਅਤ ਕੀਤੀ ਜਾਵੇਗੀ।

ਇਸ ਮੀਟਿੰਗ ਵਿਚ ਭਾਈ ਹਰਪਾਲ ਸਿੰਘ ਚੀਮਾ, ਜਸਵੀਰ ਸਿੰਘ ਖੰਡੂਰ, ਭਾਈ ਮਨਧੀਰ ਸਿੰਘ, ਬੀਬੀ ਪਰਮਿੰਦਰਪਾਲ ਕੌਰ, ਭਾਈ ਮਨਜੀਤ ਸਿੰਘ ਬੰਬ, ਭਾਈ ਗੁਰਮੀਤ ਸਿੰਘ ਗੋਗਾ, ਭਾਈ ਹਰਪਾਲ ਸਿੰਘ ਮੌਜੋਵਾਲ, ਭਾਈ ਜਸਵੀਰ ਸਿੰਘ ਡਾਂਗੋ, ਡਾ. ਕੁਲਜੀਤ ਸਿੰਘ ਧਰਮਕੋਟ, ਭਾਈ ਓਕਾਰ ਸਿੰਘ ਭਦੌੜ, ਭਾਈ ਬਲਕਰਨ ਸਿੰਘ ਡੱਬਵਾਲੀ, ਬੀਬੀ ਅੰਮ੍ਰਿਤ ਕੌਰ ਆਲਮਗੀਰ, ਭਾਈ ਰਾਜਵਿੰਦਰ ਸਿੰਘ ਭੰਗਾਲੀ, ਭਾਈ ਸੁਲਤਾਨ ਸਿੰਘ ਸੋਢੀ, ਭਾਈ ਗੁਰਦੀਪ ਸਿੰਘ ਕਾਲਾਝਾੜ, ਭਾਈ ਦਿਲਬਾਗ ਸਿੰਘ ਨੰਬਰਦਾਰ, ਭਾਈ ਆਤਮਾ ਸਿੰਘ ਆਲਮਗੀਰ, ਭਾਈ ਭੋਲਾ ਸਿੰਘ ਸੰਘੇੜਾ, ਭਾਈ ਹਰਪਾਲ ਸਿੰਘ ਸ਼ਹੀਦਗੜ, ਭਾਈ ਕਰਮਜੀਤ ਸਿੰਘ ਧੰਜਲ ਆਦਿ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,