ਸਿਆਸੀ ਖਬਰਾਂ

ਫੈਡਰੇਸ਼ਨ (ਪੀਰਮੁਹੰਮਦ) ਵੱਲੋਂ 1 ਨਵੰਬਰ ਨੂੰ ਪੰਜਾਬ ਅਤੇ ਦਿੱਲੀ ਬੰਦ ਦਾ ਸੱਦਾ

September 14, 2010 | By

ਮੋਗਾ (13 ਸਤੰਬਰ 2010): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਆਪਣੀ 66ਵੀਂ ਸਾਲਾਨਾ ਕਾਨਫਰੰਸ ਵਿਚ ‘ਸਿਖ ਇਨਸਾਫ ਲਹਿਰ’ ਚਲਾਉਣ ਦਾ ਐਲਾਨ ਕੀਤਾ ਹੈ ਜਿਸ ਰਾਹੀਂ ਅਗਸਤ 1947 ਤੋਂ ਸਮਾਜਿਕ, ਸਿਆਸੀ, ਧਾਰਮਿਕ ਅਤੇ ਆਰਥਿਕ ਤੌਰ ’ਤੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਆ ਰਹੇ ਸਿਖਾਂ ਦੀ ਬੇਹਤਰੀ ਲਈ ਕੰਮ ਕਰਨ ਵਾਸਤੇ ਭਾਈਚਾਰੇ ਨੂੰ ਉਤਸ਼ਾਹਿਤ ਤੇ ਸੰਗਠਿਤ ਕੀਤਾ ਜਾਵੇਗਾ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਹੇਠ ਲਿਖੇ ਮਤੇ ਪਾਸ ਕੀਤੇ ਹਨ-
• ਸ੍ਰੀ ਅਕਾਲ ਤਖਤ ਨੂੰ ਸਿਖ ਧਰਮ ਦੀ ਸਰਬ ਉੱਚ ਸੰਸਥਾ ਵਜੋਂ ਮੁੜ ਸਥਾਪਿਤ ਅਤੇ ਪੱਕਾ ਕੀਤਾ ਜਾਵੇ
• ਚੰਡੀਗੜ੍ਰ ਤੇ ਹੋਰ ਪੰਜਾਬੀ ਬੋਲਦੇ ਇਲਾਕੇ ਪੰਜਾਬ ਸੂਬੇ ਨੂੰ ਵਾਪਸ ਕੀਤੇ ਜਾਣੇ ਚਾਹੀਦੇ ਹਨ।
• ਜੂਨ 1984 ਵਿਚ ਸ੍ਰੀ ਹਰਿਮੰਦਰ ਸਾਹਿਬ ’ਤੇ ਹਮਲੇ ਦੌਰਾਨ ਭਾਰਤੀ ਫੌਜ ਵਲੋਂ ਜ਼ਬਤ ਕੀਤੇ ਗਏ ਸਿਖ ਰੈਫਰੈਂਸ ਲਾਇਬਰੇਰੀ ਦੀਆਂ ਸਾਰੀਆਂ ਵਸਤਾਂ ਵਾਪਸ ਕਰਨ ਦਾ ਹੁਕਮ ਦਿੱਤਾ ਜਾਵੇ।
• ਸਿਖ ਧਰਮ ਨੂੰ ਇਕ ਵੱਖਰੇ ਧਰਮ ਵਜੋਂ ਮਾਨਤਾ ਦੇਣ ਲਈ ਭਾਰਤੀ ਸਵਿਧਾਨ ਦੀ ਧਾਰਾ 25 ਵਿਚ ਸੋਧ ਕਰਨ ਲਈ ਮੁਹਿੰਮ ਵਿਢੀ ਜਾਵੇਗੀ।
• ਜੂਨ 1984, ਨਵੰਬਰ 1984 ਦੀ ਸਿਖ ਨਸਲਕੁਸ਼ੀ ਅਤੇ ਉਸ ਤੋਂ ਬਾਅਦ ਢਾਈ ਦਹਾਕਿਆਂ ਵਿਚ ਹੋਏ ਸਿਖਾਂ ਦੇ ਕਤਲਾਂ ਲਈ ਜ਼ਿੰਮੇਵਾਰ ਲੋਕਾਂ ਨੂੰ ਸਜ਼ਾ ਦਿਵਾਉਣਾ।
• ਜੂਨ 1984, ਨਵੰਬਰ 1984 ਤੇ ਉਸ ਤੋਂ ਬਾਅਦ ਦੇ ਢਾਈ ਦਹਾਕਿਆਂ ਵਿਚ ਹੋਏ ਸਿਖਾਂ ਤੇ ਕਤਲੇਆਮ ਨੂੰ ‘ਨਸਲਕੁਸ਼ੀ’ ਵਜੋਂ ਮਾਨਤਾ ਦੇਣ ਲਈ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਕੀਤਾ ਜਾਣਾ ਚਾਹੀਦਾ ਹੈ ਤੇ ਇਸੇ ਸਬੰਧ ਵਿਚ ਇਕ ਸਰਕਾਰੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।
• ਨਵੰਬਰ 1984 ਸਿਖ ਨਸਲਕੁਸ਼ੀ ਦੇ ਪੀੜਤ ਪਰਿਵਾਰਕ ਮੈਂਬਰਾਂ ਲਈ ਹਰ ਇਕ ਮੌਤ ਦੇ ਕੇਸ ਵਿਚ 15,00,000(ਪੰਦਰਾਂ ਲੱਖ ਰੁਪਏ), ਹਰ ਇਕ ਜ਼ਖ਼ਮੀ ਦੇ ਕੇਸ ਵਿਚ 5,00,000(ਪੰਜ ਲੱਖ ਰੁਪਏ) ਤੇ ਮੁੜ ਵਸੇਬੇ ਲਈ ਹਰ ਇਕ ਪਰਿਵਾਰ ਨੂੰ 7,50,000(ਸੱਤ ਲੱਖ ਪੰਜਾਹ ਹਜ਼ਾਰ ਰੁਪਏ) ਦੀ ਗਰਾਂਟ ਦਿੱਤੀ ਜਾਵੇ।
• ਸਾਰੇ ਚੰਗੇ ਪੜੇ ਲਿਖੇ (ਗਰੈਜੂਏਟ ਤੇ ਪੋਸਚ ਗਰੈਜੂਏਟ) ਬੇਰੁਜ਼ਗਾਰ ਸਿਖ ਨੌਜਵਾਨਾਂ ਲਈ ‘ਬੇਰੁਜ਼ਗਾਰੀ ਭੱਤਾ’ ਸ਼ੁਰੂ ਕੀਤਾ ਜਾਵੇ।
ਸਿਖ ਨਸਲਕੁਸ਼ੀ ਦੇ ਪੀੜਤਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਅਤੇ ਅਗਸਤ 1947 ਤੋਂ ਸਮਾਜਿਕ, ਸਿਆਸੀ, ਧਾਰਮਿਕ ਤੇ ਆਰਥਿਕ ਤੌਰ ’ਤੇ ਸਿਖਾਂ ਦੇ ਹੋ ਰਹੇ ਸ਼ੋਸ਼ਣ ਨੂੰ ਜਗ ਜਾਹਿਰ ਕਰਨ ਲਈ ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਪਹਿਲੀ ਨਵੰਬਰ 2010 ਨੂੰ ਦਿੱਲੀ ਤੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਕਰਨੈਲ ਸਿੰਘ ਪੀਰਮੁਹੰਮਦ ਅਨੁਸਾਰ ਅੱਜ ਜਦੋਂ ਸਿਖ ਢਾਂਚੇ ਸਬੰਧੀ ਸ਼ੋਸ਼ਣ ਦਾ ਬੁਰੀ ਤਰਾਂ ਸ਼ਿਕਾਰ ਹੋ ਰਹੇ ਹਨ ਜਿਸ ਦੇ ਸਿੱਟੇ ਵਜੋਂ ਰੋਜ਼ਗਾਰ ਦੇ ਮੌਕਿਆਂ ਦੇ ਘਾਟ ਪੈਦਾ ਹੋ ਰਹੀ ਹੈ, ਕਿਸਨ ਖੁਦਕੁਸ਼ੀਆਂ ਕਰ ਰਹੇ ਹਨ, ਨੌਜਵਾਨ ਨਸ਼ਿਆਂ ਵਿਚ ਗਲਤਾਨ ਹੋ ਰਹੇ ਹਨ, ਸਿਖ ਪਛਾਣ ਨੂੰ ਖਤਮ ਕਰਨ ਦੇ ਕੋਝੇ ਯਤਨ ਹੋ ਰਹੇ ਹਨ ਤੇ ‘ਵੱਖਵਾਦੀ ਗਰਦਾਨ ਕੇ ਸਿਖਾਂ ਦੇ ਮਨੁੱਖੀ ਅਧਿਕਾਰਾਂ ਦੀ ਆਵਾਜ਼ ਨਾਲ ਬਲੈਕਮੇਲਿੰਗ ਕੀਤੀ ਜਾ ਰਹੀ ਹੈ ਸੋ ਇਸ ਵੇਲੇ ‘ਸਿਖ ਇਨਸਾਫ ਲਹਿਰ’ ਚਲਾਉਣ ਦਾ ਸਹੀ ਵਕਤ ਹੈ ਜਿਸ ਰਾਹੀਂ ਸਿਖਾਂ ਨੂੰ ਸਮਾਜਿਕ, ਆਰਥਿਕ ਤੇ ਸਿਆਸੀ ਤੌਰ ’ਤੇ ਉੱਚਾ ਚੁਕਣ ਲਈ ਕੰਮ ਕਰਨ ਵਾਸਤੇ ਸਿਖ ਭਾਈਚਾਰੇ ਨੂੰ ਉਤਸ਼ਾਹਿਤ ਤੇ ਸੰਗਠਿਤ ਕੀਤਾ ਜਾਵੇਗਾ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੀ ਸਥਾਪਨਾ 1944 ਵਿਚ ਸਿਖ ਧਰਮ ਦੇ ਸਿਧਾਂਤਾਂ ਨੂੰ ਪ੍ਰੋਤਸਾਹਿਤ ਕਰਨ ਲਈ ਕੀਤੀ ਗਈ ਸੀ। ਇਨ੍ਹਾਂ ਵਿਚੋਂ ਇਕ ਪ੍ਰਮੁੱਖ ਮੰਤਵ ਇਹ ਹੈ ਕਿ ਸਿਖ ਪੰਥ ਦੀ ਵੱਖਰੀ ਤੇ ਪ੍ਰਭੁਸੱਤਾ ਸੰਪੂਰਨ ਪਛਾਣ ਨੂੰ ਜਿਉਂਦੇ ਰੱਖਣ ਲਈ ਤੇ ਬਰਕਰਾਰ ਰੱਖਣ ਲਈ ਜਦੋਂ ਜਹਿਦ ਕਰਨੀ ਅਤੇ ਅਜਿਹਾ ਮਹੌਲ ਸਿਰਜਿਆ ਜਾਵੇ  ਜਿਸ ਵਿਚ ਸਿਖ ਪੰਥ ਦੀਆਂ ਆਸਾਵਾਂ ਨੂੰ ਬੂਰ ਪਵੇ ਤੇ ਤਸੱਲੀ ਮਿਲੇ।
ਸੈਮੀਨਾਰ ਨੂੰ  ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ  ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸਿੱਖ ਕੌਮ ਦੀ ਮਹਾਨ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਹਮੇਸ਼ਾਂ ਹੱਕ ਸੱਚ ਤੇ ਨਿਆਂ ਲਈ ਸੰਘਰਸ਼ ਕੀਤਾ ਤੇ ਫੈਡਰੇਸ਼ਨ ਵੱਲੋਂ 66ਵੀਂ ਸਥਾਪਨਾ ਦਿਵਸ ਮਨਾਉਣਾ ਵਧੀਆ ਸੋਚ ਤੇ ਚੰਗਾ ਉਪਰਾਲਾ ਹੈ। ਜਿਸ ਨਾਲ ਨੌਜਵਾਨ ਸਿੱਖੀ ਵਿਚ ਪਰਪੱਕ ਹੋਣਗੇ। ਉਨ੍ਹਾਂ ਕਿਹਾ ਕਿ ਜਥੇਂਬਦੀ ਨੇ ਪੰਥ ਅਤੇ ਸਿੱਖ ਕੌਮ ਦੀ ਲੜ੍ਹਦੀ ਕਲਾ ਲਈ ਵਡਮੁੱਲੇ ਕਾਰਜ ਕੀਤੇ ਹਨ ਪਰ ਅੱਜ ਫੈਡਰੇਸ਼ਨਾਂ ਦੀ ਧੜੇਬੰਦੀ ਵੱਡਾ ਨੁਕਸਾਨ ਕਰ ਰਹੀ ਹੈ। ਲੋੜ ਹੈ ਅੱਜ ਧੜੇਬੰਦੀ ਤੋਂ ਉ¤ਪਰ ਉਠ ਕੇ ਇਕ ਫੈਡਰੇਸ਼ਨ ਕਾਇਮ ਕਰਨ ਦੀ ਤੇ ਪਰਿਵਾਰਾਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਨ ਦੀ। ਜਥੇਦਾਰ ਸਾਹਿਬ ਨੇ ਕਿਹਾ ਕਿ ਸਿੱਖ ਇਕ ਵੱਖਰੀ ਕੌਮ ਹੈ ਜੋ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ। ਇਸ ਮੌਕੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਨੇ ਕਿਹਾ ਕਿ ਫੈਡਰੇਸ਼ਨ ਤੇ ਦਮਦਮੀ ਟਕਸਾਲ ਦਾ ਅਟੁੱਟ ਰਿਸ਼ਤਾ ਹੈ ਤੇ ਇਹ ਰਿਸ਼ਤਾ ਹਮੇਸ਼ਾਂ ਕਾਇਮ ਰਹੇਗਾ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦੀ ਅਪੀਲ ਕੀਤੀ। ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਨੇ ਕਿਹਾ ਕਿ ਮੌਜੂਦਾ ਸਮੇਂ ਵਿਚ ਫੈਡਰੇਸ਼ਨ ਵੱਲੋਂ ਇਨਸਾਫ ਪ੍ਰਾਪਤੀ ਲਈ ਨਵੰਬਰ 1984 ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਖਿਲਾਫ ਲੜਿਆ ਜਾ ਰਿਹਾ ਸੰਘਰਸ਼ ਅਹਿਮ ਮੁਕਾਮ ਤੇ ਪਹੁੰਚ ਚੁੱਕਾ ਹੈ। ਉਨ੍ਹਾਂ ਪੀਰ ਮੁਹੰਮਦ ਦੇ ਸਾਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫੈਡਰੇਸ਼ਨ ਦੀ ਲੀਡਰਸ਼ਿੱਪ ਆਉਣ ਵਾਲੇ ਸਮੇਂ ਵਿਚ ਸਥਾਪਿਤ ਲੀਡਰਸ਼ਿੱਪ ਵਜੋਂ ਕੰਮ ਕਰੇਗੀ। ਸਾਬਕਾ ਫੈਡਰੇਸ਼ਨ ਪ੍ਰਧਾਨ ਤੇ ਚੇਅਰਮੈਨ ਪੇਡਾ ਭਾਈ ਮਨਜੀਤ ਸਿੰਘ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸ਼ਾਨਾਮੱਤੀ ਇਤਿਹਾਸ ਹੈ ਤੇ ਫੈਡਰੇਸ਼ਨ ਹਮੇਸ਼ਾਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਯਤਨਸ਼ੀਲ ਰਹੀ ਤੇ ਹੁਣ ਵੀ ਫੈਡਰੇਸ਼ਨ ਨੌਜਵਾਨਾਂ ਨੂੰ ਨਸ਼ਿਆਂ ਖਿਲਾਫ ਜਿੱਥੇ ਜਾਗਰੂਕ ਕਰ ਰਹੀ ਹੈ ਉਥੇ ਕਰਨੈਲ ਸਿੰਘ ਪੀਰ ਮੁਹੰਮਦ ਨਿਆਂ ਦੀ ਲੜਾਈ ਨੂੰ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਪੀਰ ਮੁਹੰਮਦ ਨੇ ਫੈਡਰੇਸ਼ਨ ਨੂੰ ਨਿਰਾਸ਼ਾਜਨਕ ਦੌਰ ਵਿਚ ਵੀ ਬੁਲੰਦ ਰੱਖਿਆ। ਅਖੰਡ ਕੀਰਤਨੀ ਜੱਥਾ ਇੰਟਰਨੈਸ਼ਨਲ ਦੇ ਮੁਖੀ ਭਾਈ ਬਲਦੇਵ ਸਿੰਘ ਨੇ ਫੈਡਰੇਸ਼ਨ ਲੀਡਰਸ਼ਿੱਪ ਨੂੰ 66ਵੇਂ ਸਥਾਪਨਾ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਫੈਡਰੇਸ਼ਨ ਦੇ ਪ੍ਰਧਾਨ ਪੀਰ ਮੁਹੰਮਦ ਤੇ ਜਨਰਲ ਸਕੱਤਰ ਦਵਿੰਦਰ ਸਿੰਘ ਸੋਢੀ ਵੱਲੋਂ ਨਵੰਬਰ 1984 ਦੇ ਦੋਸ਼ੀਆਂ ਖਿਲਾਫ ਲੜਿਆ ਜਾ ਰਿਹਾ ਸੰਘਰਸ਼ ਇਸ ਸਮੇਂ ਪ੍ਰਾਪਤੀ ਵੱਲ ਵਧ ਰਿਹਾ ਹੈ। ਸੈਮੀਨਾਰ ਨੂੰ ਹੋਰਨਾਂ ਤੋਂ ਇਲਾਵਾ ਭਾਈ ਗੁਰਦੀਪ ਸਿੰਘ ਬਠਿੰਡਾ ਵਾਈਸ ਚੇਅਰਮੈਨ ਹੈਲਥ ਕਾਰਪੋਰੇਸ਼ਨ, ਸੰਤ ਬਾਬਾ ਹਰੀ ਸਿੰਘ ਜ਼ੀਰਾ, ਕੁਲਦੀਪ ਸਿੰਘ ਢੋਸ ਸੀਨੀਅਰ ਅਕਾਲੀ ਆਗੂ, ਫੈਡਰੇਸ਼ਨ ਆਗੂ ਸਰਬਜੀਤ ਸਿੰਘ ਜੰਮੂ, ਬੀਬੀ ਜਗਦੀਸ਼ ਕੌਰ ਮੁੱਖ ਗਵਾਹ 1984 ਸਿੱਖ ਕਤਲੇਆਮ, ਸਰਬਜੀਤ ਸਿੰਘ ਸੋਹਲ, ਭਾਈ ਮੋਹਕਮ ਸਿੰਘ ਮੁੱਖ ਬੁਲਾਰਾ ਦਮਦਮੀ ਟਕਸਾਲ, ਕਨਵੀਨਰ ਖਾਲਸਾ ਐਕਸ਼ਨ ਕਮੇਟੀ, ਪਰਮਿੰਦਰ ਸਿੰਘ ਢੀਂਗਰਾ, ਡਾਕਟ ਕਾਰਜ ਸਿੰਘ ਧਰਮ ਸਿੰਘ ਵਾਲਾ, ਗੁਰਮੁੱਖ ਸਿੰਘ ਸੰਧੂ, ਮੋਹਣ ਸਿੰਘ ਸਹਿਗਲ, ਬਾਬਾ ਦਲੇਰ ਸਿੰਘ ਪਟਿਆਲਾ ਨੇ ਵੀ ਸੰਬੋਧਨ ਕੀਤਾ। ਸਟੇਜ ਦਾ ਸੰਚਾਲਨ ਭਾਈ ਦਵਿੰਦਰ ਸਿੰਘ ਸੋਢੀ ਸਕੱਤਰ ਜਨਰਲ ਨੇ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਸੁਰਜੀਤ ਸਿੰਘ ਸਿੱਧਾ, ਭਾਈ ਕਿਸ਼ਨ ਸਿੰਘ ਖਾਲਸਾ, ਡਾਕਟਰ  ਜਸਪਾਲ ਸਿੰਘ ਸੰਧੂ, ਪਰਮਿੰਦਰ ਸਿੰਘ ਗਿੱਲ, ਅਸ਼ੋਕ ਕੁਮਾਰ ਝੱਟਾ ਪੀ.ਆਰ.ਓ., ਡਾਕਟਰ ਸੁਰਜੀਤ ਸਿੰਘ ਰਾਮਗੜ੍ਹ, ਜੋਗਿੰਦਰ ਸਿੰਘ, ਗੁਰਬਿੰਦਰ ਸਿੰਘ ਬੱਬੂ,ਦਵਿੰਦਰ ਸਿੰਘ, ਲਖਵਿੰਦਰਸਿੰਘ ਮੀਤ ਪ੍ਰਧਾਨ, ਅਰੁਣ ਸ਼ੀਕਰੀ, ਪ੍ਰੀਤਮ ਸਿੰਘ ਕਾਦਰਵਾਲਾ ਸਮੇਤ ਵੱਡੀ ਗਿਣਤੀ ਵਿਚ ਸਿੱਖ ਵਿਦਵਾਨ ਤੇ ਫੈਡਰੇਸ਼ਨ ਦੇ ਆਗੂ ਤੇ ਵਰਕਰ ਹਾਜ਼ਰ ਸਨ।

AISSF-2ਮੋਗਾ (13 ਸਤੰਬਰ 2010): ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਆਪਣੀ 66ਵੀਂ ਸਾਲਾਨਾ ਕਾਨਫਰੰਸ ਵਿਚ ‘ਸਿਖ ਇਨਸਾਫ ਲਹਿਰ’ ਚਲਾਉਣ ਦਾ ਐਲਾਨ ਕੀਤਾ ਹੈ ਜਿਸ ਰਾਹੀਂ ਅਗਸਤ 1947 ਤੋਂ ਸਮਾਜਿਕ, ਸਿਆਸੀ, ਧਾਰਮਿਕ ਅਤੇ ਆਰਥਿਕ ਤੌਰ ’ਤੇ ਸ਼ੋਸ਼ਣ ਦਾ ਸ਼ਿਕਾਰ ਹੁੰਦੇ ਆ ਰਹੇ ਸਿਖਾਂ ਦੀ ਬੇਹਤਰੀ ਲਈ ਕੰਮ ਕਰਨ ਵਾਸਤੇ ਭਾਈਚਾਰੇ ਨੂੰ ਉਤਸ਼ਾਹਿਤ ਤੇ ਸੰਗਠਿਤ ਕੀਤਾ ਜਾਵੇਗਾ।

ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਨੇ ਹੇਠ ਲਿਖੇ ਮਤੇ ਪਾਸ ਕੀਤੇ ਹਨ:

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: