ਸਾਹਿਤਕ ਕੋਨਾ » ਸਿੱਖ ਖਬਰਾਂ

ਬਣਿਆ ਇਤਿਹਾਸ ਗਵਾਹ ਸਾਡਾ . . .

October 11, 2020 | By

ਬਣਿਆ ਇਤਿਹਾਸ ਗਵਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਪਾਣੀਆਂ ਦੀ ਕੁੱਲ ਜੰਮੇ ਹਾਂ
ਨਾ ਥੰਮਣਾ ਏ ਨਾ ਥੰਮੇ ਹਾਂ
ਤੇ ਪੈਂਡਾ ਬੜਾ ਅਥਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਪੌਣਾ ਦੇ ਸੰਗ ਮੁਲਾਕਾਤ ਹੋਈ
ਤਾਰਿਆਂ ਦੇ ਸੰਗ ਝਾਤ ਹੋਈ
ਚੜ੍ਹਿਆ ਸਵੇਰ ਨੂੰ ਪਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਅੰਬਰ ਸਾਡੇ ਵਿਹੜੇ ਦਾ ਟੋਟਾ ਹੈ
ਉਂਝ ਸਾਡੇ ਰਹਿਣ ਲਈ ਛੋਟਾ ਹੈ
ਸੱਚਾ ਸਿਦਕ ਕਰੇ ਨਿਬਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਸਾਂਝ ਸਿਰਾਂ ਤੋਂ ਤੁਰਦੀ ਹੈ
ਬਖ਼ਸਿ਼ਸ਼ ਕੋਈ ਧੁਰ ਦੀ ਹੈ
ਕਿ ਟੁੱਟਦਾ ਨਹੀਂ ਵਿਸਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਸਾਡੇ ਕਦਮਾਂ ਦੇ ਵੱਿਚ ਤਾਲ ਕੋਈ
ਜੇ ਪਲ ਵੀ ਰਲਿਆ ਨਾਲ ਕੋਈ
ਉਹਦੇ ਸਾਹੀਂ ਘੁਲਿਆ ਸਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਸਮਾਂ ਤੱਕਦਾ ਸਾਡੀ ਨੁਹਾਰ ਕੋਈ
ਪੋਂਹਦੀ ਨਹੀਂ ਜਿੱਤ ਹਾਰ ਕੋਈ
ਮਨ ਮੂਲੋਂ ਈ ਬੇ-ਪਰਵਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

ਬਣਿਆ ਇਤਿਹਾਸ ਗਵਾਹ ਸਾਡਾ
ਬੱਸ ਇਹੀਓ ਯਾਰ ਗੁਨਾਹ ਸਾਡਾ

– ਸੇਵਕ ਸਿੰਘ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,