ਖਾਸ ਖਬਰਾਂ » ਪੰਜਾਬ ਦੀ ਰਾਜਨੀਤੀ » ਸਿੱਖ ਖਬਰਾਂ

ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਪੁਰਬ ਮੌਕੇ ਬਾਦਲ ਦਲ ਨੂੰ ਨਹੀ ਕਰਨ ਦਿੱਤੀ ਜਾਵੇਗੀ ਅਗਵਾਈ : ਪੰਥਕ ਜਥੇਬੰਦੀਆਂ

September 10, 2018 | By

ਬਟਾਲਾ/ਅੰਮ੍ਰਿਤਸਰ, (ਨਰਿੰਦਰ ਪਾਲ ਸਿੰਘ): ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰਨ ਵਾਲੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਵਿੱਚ ਪੇਸ਼ ਹੋਣ ਨਾਲ ਬਾਦਲ ਦਲ ਲਈ ਮੁਸ਼ਕਿਲਾਂ ਬਹੁਤ ਵਧ ਗਈਆਂ ਹਨ ਤੇ ਸਾਰੇ ਪੰਜਾਬ ਵਿੱਚ ਦਲ ਖਿਲਾਫ ਜਾਰੀ ਰੋਸ ਧਰਨਿਆਂ ਦੀ ਸ਼ੁਰੂ ਹੋਈ ਲੜੀ ਤਹਿਤ ਅੱਜ ਬਟਾਲਾ ਵਿੱਚ ਬਾਦਲ ਦਲ ਖਿਲਾਫ ਪੰਥਕ ਜਥੇਬੰਦੀਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋਂ ਬਹੁਤ ਵੱਡਾ ਰੋਸ ਮਾਰਚ ਕੱਢਿਆ ਗਿਆ ਅਤੇ ਬਟਾਲਾ ਦੇ ਐਸ.ਡੀ.ਐਮ ਨੂੰ ਮੰਗ ਪੱਤਰ ਦਿੱਤਾ ਗਿਆ।

ਉਸ ਵੇਲੇ ਬਹੁਤ ਹੈਰਾਨੀ ਵੀ ਹੋਈ ਜਦ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ (ਅੰਤਰਿੰਗ ਕਮੇਟੀ ਮੈਂਬਰ) ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਅਤੇ ਸ਼ੋ੍ਰਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਤੁਗਲਵਾਲ ਵੀ ਵੱਡੀ ਗਿਣਤੀ ਸਮਰਥਕਾਂ ਦੇ ਨਾਲ ਇਸ ਰੋਸ ਮਾਰਚ ਵਿੱਚ ਬਾਦਲਾਂ ਦੇ ਖਿਲਾਫ ਸ਼ਾਮਿਲ ਹੋਏ।

ਇਸ ਮੌਕੇ ਐਸ.ਡੀ.ਐਮ ਬਟਾਲਾ ਨੂੰ ਇਕ ਮੰਗ ਪੱਤਰ ਦੇ ਕੇ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੀਆਂ ਘਟਨਾਵਾਂ ਲਈ ਜਿੰਮੇਵਾਰ ਬਾਦਲ ਦਲ ਦੇ ਆਗੂਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਨਗਰ ਕੀਰਤਨ ਦੀ ਅਗਵਾਈ ਨਾ ਕਰਨ ਦੇਣ ਸਬੰਧੀ ਮੰਗ ਪੱਤਰ ਦਿੱਤਾ। ਇਸ ਮੌਕੇ ‘ਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਸਮੂਹ ਸੰਗਤਾਂ ਨੇ ਮੰਗ ਪੱਤਰ ਵਿੱਚ ਕਿਹਾ ਕਿ ਜਿਵੇਂ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਨੁਸਾਰ ਬਾਦਲ ਭਾਜਪਾ ਸਰਕਾਰ ਦੇ ਸਮੇˆ ਦੌਰਾਨ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸੁਮੈਧ ਸੈਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਾਂਡ ਗੋਲੀ ਕਾਂਡ ਦੀਆਂ ਘਟਨਾਵਾਂ ਲਈ ਜਿੰਮੇਵਾਰ ਸਾਬਿਤ ਹੋ ਚੁੱਕੇ ਹਨ, ਜਿਸ ਕਰਕੇ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਵਿੱਚ ਬਾਦਲ ਦਲ ਪ੍ਰਤੀ ਗਹਿਰਾ ਰੋਸ ਪੈਦਾ ਹੋ ਰਿਹਾ ਹੈ। ਇਸ ਲਈ ਸਿੱਖ ਸੰਗਤ ਅਤੇ ਪੰਥਕ ਜਥੇਬੰਦੀਆਂ ਬਾਦਲ ਦਲ ਦੇ ਕਿਸੇ ਵੀ ਆਗੂ ਨੂੰ ਧਾਰਮਿਕ ਪ੍ਰੋਗਰਾਮਾਂ ਦੀ ਅਗਵਾਈ ਨਹੀਂ ਕਰਨ ਦੇਣਾ ਚਾਹੁੰਦੀਆਂ।

ਜਥੇਬੰਦੀਆਂ ਨੇ ਕਿਹਾ ਕਿ 16 ਸਤੰਬਰ ਦਿਨ ਐਤਵਾਰ ਨੂੰ ਬਟਾਲਾ ਸ਼ਹਿਰ ਵਿੱਚ ਸਿੱਖ ਸੰਗਤਾਂ ਵੱਲੋˆ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਮਨਾਇਆ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਗੁਰਦੁਆਰਾ ਡੇਹਰਾ ਸਾਹਿਬ ਬਟਾਲਾ ਤੋˆ ਹੰੁਦੀ ਹੈ ਅਤੇ ਨਗਰ ਕੀਰਤਨ ਵੀ ਕੱਢਿਆ ਜਾਂਦਾ ਹੈ। ਸਿੱਖ ਜਥੇਬੰਦੀਆਂ ਅਤੇ ਸੰਗਤਾਂ ਨੇ ਮੰਗ ਕੀਤੀ ਹੈ ਕਿ ਇਸ ਧਾਰਮਿਕ ਪ੍ਰੋਗਰਾਮ ਦੌਰਾਨ ਕਿਸੇ ਵੀ ਬਾਦਲ ਦਲ ਦੇ ਆਗੂ ਨੂੰ ਕਿਸੇ ਵੀ ਕਿਸਮ ਦੀ ਅਗਵਾਈ ਨਾ ਕਰਨ ਦਿੱਤੀ ਜਾਵੇ ਅਤੇ ਨਾਂ ਹੀ ਕਿਸੇ ਬਾਦਲ ਦਲ ਦੇ ਆਗੂ ਨੂੰ ਗੁਰੂ ਗ੍ਰੰਥ ਸਾਹਿਬ ਵਾਲੀ ਪਾਲਕੀ ਵਾਲੀ ਟਰਾਲੀ ਉਪਰ ਬੈਠਣ ਦਿੱਤਾ ਜਾਵੇਗਾ ਅਤੇ ਨਾ ਹੀ ਪ੍ਰੋਗਰਾਮ ਦੌਰਾਨ ਬਾਦਲ ਦਲ ਦੇ ਕਿਸੇ ਆਗੂ ਨੂੰ ਮਾਈਕ ਵਿੱਚ ਬੋਲਣ ਦਿੱਤਾ ਜਾਵੇਗਾ। ਜੇਕਰ ਪ੍ਰੋਗਰਾਮ ਦੌਰਾਨ ਕੋਈ ਅਣਸੁਖਾਵˆੀ ਘਟਨਾ ਵਾਪਰਦੀ ਹੈ ਤਾਂ ਉਸਦੇ ਜਿੰਮੇਵਾਰ ਬਾਦਲਕੇ ਅਤੇ ਪ੍ਰਸ਼ਾਸਨ ਹੋਵੇਗਾ।

ਇਸ ਮੌਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ (ਅੰਤਰਿੰਗ ਕਮੇਟੀ ਮੈਂਬਰ) ਜਥੇਦਾਰ ਅਮਰੀਕ ਸਿੰਘ ਸ਼ਾਹਪੁਰ, ਜਥੇਦਾਰ ਸੁਰਜੀਤ ਸਿੰਘ ਤੁਗਲਵਾਲ ਮੈˆਬਰ ਐਸ.ਜੀ.ਪੀ.ਸੀ, ਗਿ: ਦਵਿੰਦਰ ਸਿੰਘ ਪ੍ਰਧਾਨ ਸਿੱਖ ਜਥੇਬੰਦੀਆਂ ਸਾਂਝਾ ਦਲ ਰਜਿ: ਬਟਾਲਾ, ਸੁਖਜਿੰਦਰ ਸਿੰਘ ਦਾਬਾਂਵਾਲਾ ਇਨਸਾਫ ਸੰਘਰਸ਼ ਮਿਸ਼ਨ, ਰੁਪਿੰਦਰ ਸਿੰਘ ਸ਼ਾਮਪੁਰਾ ਪ੍ਰਧਾਨ ਭਾਈ ਘਨੱਈਆ ਵੈਲਫੇਅਰ ਸੁਸਾਇਟੀ ਪੰਜਾਬ, ਗੁਰਮੀਤ ਸਿੰਘ ਬੰਟੀ, ਸੰਜੀਵ ਸ਼ਰਮਾ ਪ੍ਰਧਾਨ ਚੰਦਰ ਨਗਰ ਸੇਵਾ ਸੁਸਾਇਟੀ ਬਟਾਲਾ, ਸ.ਗੁਰਇਕਬਾਲ ਸਿੰਘ ਕਾਹਲੋˆ, ਸੁਖਵਿੰਦਰ ਸਿੰਘ ਧਰਮੀ ਫੌਜੀ ਪੰਚ ਪ੍ਰਧਾਨ ਵਰਕਿੰਗ ਕਮੇਟੀ ਮੈˆਬਰ ਪੰਜਾਬ, ਮਨਜੀਤ ਸਿੰਘ ਸਕੱਤਰ ਸ੍ਰੀ ਸਖੁਮਨੀ ਸਾਹਿਬ, ਉˆਕਾਰ ਸਿੰਘ ਸਕੱਤਰ ਮੀਰੀ ਪੀਰੀ ਸੇਵਾ ਸੁਸਾਇਟੀ, ਪ੍ਰਭਜੋਤ ਸਿੰਘ ਪ੍ਰਧਾਨ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਗੱਤਕਾ ਅਖਾੜਾ, ਰਣਧੀਰ ਸਿੰਘ , ਭੁਪਿੰਦਰ ਸਿੰਘ ,ਤਰਸੇਮ ਸਿੰਘ, ਗੁਰਦੇਵ ਸਿੰਘ, ਗੁਰਮੀਤ ਸਿੰਘ, ਪ੍ਰਸ਼ੋਤਮ ਸਿੰਘ, ਅਮਰੀਕ ਸਿੰਘ ਮਾਹਪੁਰ ਸ਼ੋ੍ਰਮਣੀ ਕਮੇਟੀ ਮੈˆਬਰ, ਬਾਬਾ ਲਖਵਿੰਦਰ ਸਿੰਘ ਸਰਫ ਕੋਟ, ਗੁਰਬਚਨ ਸਿੰਘ , ਰਣਜੀਤ ਸਿੰਘ, ਮਨਜਤੀ ਸਿੰਘ, ਇੰਦਰਜੀਤ ਸਿੰਘ, ਗੁਰਮੀਤ ਸਿੰਘ, ਗੁਰਦਿਆਲ ਸਿੰਘ ਦਾਬਾਵਾਲਾ, ਵੱਸਣ ਸਿੰਘ, ਫੌਜੀ ਅਮਰੀਕ ਸਿੰਘ , ਅੰਗੇ੍ਰਜ ਸਿੰਘ, ਰੂੜ ਸਿੰਘ , ਨਵਜੋਤ ਸਿੰਘ ਸਰਪੰਚ ਜੋੜਾ ਸਿੰਘ, ਸੁਲੱਖਣ ਸਿੰਘ ਸਰਪੰਚ ਸਾਬਕਾ, ਬੂਟਾ ਸਿੰਘ ਜੋੜਾ ਸਿੰਘ ਆਦਿ ਹਾਜਰ ਸਨ।

ਗੁਰੂ ਘਰਾਂ ‘ਤੇ ਕਾਬਿਜ ਹੋਏ ਮਹੰਤਾਂ ਨੂੰ ਚੱਲਦਾ ਕਰਨ ਦਾ ਸਮਾਂ ਆ ਗਿਆ: ਜਥੇਦਾਰ ਸ਼ਾਹਪੁਰ, ਜਥੇਦਾਰ ਤੁਗਲਵਾਲ

ਅੱਜ ਬਟਾਲਾ ਵਿੱਚ ਹੋਏ ਰੋਸ ਧਰਨੇ ਦੌਰਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ (ਅੰਤਰਿੰਗ ਕਮੇਟੀ ਮੈਂਬਰ) ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਅਤੇ ਸ਼ੋ੍ਰਮਣੀ ਕਮੇਟੀ ਮੈˆਬਰ ਜਥੇਦਾਰ ਸੁਰਜੀਤ ਸਿੰਘ ਤੁਗਲਵਾਲਾ ਨੇ ਸ਼ੋ੍ਰਮਣੀ ਅਕਾਲੀ ਦਲ ਬਾਦਲ ‘ਤੇ ਵਰਦਿਆਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਕਮਰ ਕੱਸੇ ਕਰ ਲੈਣ। ਬਾਦਲ ਪਰਿਵਾਰ ਆਪਣੇ ਨਿੱਜੀ ਮੁਫਾਦਾਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵੀ ਗਲਤ ਵਰਤੋਂ ਕਰ ਰਿਹਾ ਹੈ ਅਤੇ ਰਾਮ ਰਹੀਮ ਵਰਗੇ ਝੂਠੇ ਸਾਧਾਂ ਦੇ ਮਗਰ ਲੱਗ ਕੇ ਵੋਟਾਂ ਖਾਤਿਰ ਉਸਨੂੰ ਬਿਨ ਮੰਗਿਆ ਮੁਆਫੀ ਦਿੱਤੀ। ਉਪਰੰਤ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਬਹਿਬਲ ਕਲਾਂ ਗੋਲੀ ਕਾਂਡ ਆਦਿ ਸਭ ਪਰਦੇ ਚੁੱਕੇ ਗਏ ਹਨ। ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਬਾਦਲ ਦਲ ਦੀਆਂ ਘਨਉਣੀਆਂ ਕਾਰਵਾਈਆਂ ਬਾਰੇ ਪਤਾ ਚੱਲ ਗਿਆ ਹੈ । ਲੋਕਾਂ ਦੇ ਅੰਦਰ ਇਸ ਵਕਤ ਇੰਨ੍ਹਾਂ ਪ੍ਰਤੀ ਪੂਰਾ ਰੋਹ ਹੈ। ਉਨ੍ਹਾਂ ਕਿਹਾ ਕਿ ਸਮਾਂ ਆ ਗਿਆ ਹੈ, ਇੰਨ੍ਹਾਂ ਮਹੰਤਾਂ ਤੋˆ ਗੁਰੂ ਘਰ ਇਕ ਵਾਰ ਫਿਰ ਆਜਾਦ ਕਰਵਾਉਣੇ ਪੈਣਗੇ ਤਾਂ ਕਿ ਗੁਰੂ ਘਰਾਂ ‘ਚ ਸੁਚਾਰੂ ਢੰਗ ਨਾਲ, ਰਹਿਤ ਮਰਿਆਦਾ ਅਨੁਸਾਰ ਸਾਰੇ ਕਾਰਜ ਹੋ ਸਕਣ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,