ਪੰਜਾਬ ਦੀ ਰਾਜਨੀਤੀ » ਸਿਆਸੀ ਖਬਰਾਂ

ਨਜਾਇਜ ਮਾਈਨਿੰਗ ਪ੍ਰਭਾਵਿਤ ਖੇਤਰਾਂ ਦਾ ਸਰਵੇਖਣ ਕਰੇ ਪੰਜਾਬ ਸਰਕਾਰ: ਆਮ ਆਦਮੀ ਪਾਰਟੀ

June 26, 2017 | By

ਚੰਡੀਗੜ: ਆਮ ਆਦਮੀ ਪਾਰਟੀ ਦੇ ਆਗੂ ਐਡਵੇਕੋਟ ਦਿਨੇਸ਼ ਚੱਢਾ ਨੇ ਅੱਜ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਨਜਾਇਜ ਮਾਈਨਿੰਗ ਨਾਲ ਪ੍ਰਭਾਵਿਤ ਖੇਤਰਾਂ ਵਿਚ ਤੁਰੰਤ ਬਦਲ ਰਹੀਆਂ ਭੂੰਗੌਲਿਕ ਹਾਲਾਤਾਂ ਨੂੰ ਦੇਖਦੇ ਹੋਏ ਸਰਵੇਖਣ ਕਰਵਾਉਣ ਦੀ ਲੋੜ ਹੈ, ਤਾਂਕਿ ਅੰਧਾ-ਧੁੰਦ ਮਾਈਨਿੰਗ ਦੇ ਸਿੱਟੇ ਵਜੋਂ ਹੋਣ ਵਾਲੀਆਂ ਕੁਦਰਤੀ ਆਫਤਾਂ ਤੋਂ ਬਚਿਆ ਜਾ ਸਕੇ।

ਐਡਵੇਕੋਟ ਦਿਨੇਸ਼ ਚੱਢਾ ਨੇ ਦੱਸਿਆ ਕਿ ਨਜਾਇਜ ਮਾਈਨਿੰਗ ਨਾਲ ਪ੍ਰਭਾਵਿਤ ਪੰਜਾਬ ਦੇ ਹੋਰ ਖੇਤਰਾਂ ਸਮੇਤ ਰੂਪ ਨਗਰ ਜਿਲੇ ਦੇ ਖੇਤਰਾਂ ਵਿਚ ਪਾਣੀ ਦਾ ਪੱਧਰ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਜਿਸ ਕਾਰਨ ਸੈਂਕੜੇ ਕਿਸਾਨਾਂ ਦੇ ਸਿੰਚਾਈ ਵਾਲੇ ਟਿੳੂਬਵੈਲ ਵੀ ਫੇਲ ਹੋ ਚੁੱਕੇ ਹਨ। ਇਸਦੇ ਨਾਲ ਹੀ ਕੁਦਰਤੀ ਤੌਰ ਤੇ ਵਗਦੇ ਪਾਣੀ ਦੇ ਵਾਹਵ ਵੀ ਬਦਲ ਚੁੱਕੇ ਹਨ|

ਖੱਡਾਂ ਵਿੱਚੋਂ ਰੇਤਾ ਚੁੱਕੇ ਜਾਣ ਦੀ ਪੁਰਾਣੀ ਤਸਵੀਰ

ਖੱਡਾਂ ਵਿੱਚੋਂ ਰੇਤਾ ਚੁੱਕੇ ਜਾਣ ਦੀ ਪੁਰਾਣੀ ਤਸਵੀਰ

ਉਨ੍ਹਾਂ ਕਿਹਾ ਕਿ ਪਰ ਅਫਸੋਸ ਦੀ ਗੱਲ ਹੈ ਕਿ ਇਨਾਂ ਅਤਿ ਗੰਭੀਰ ਤੱਥਾਂ ਉਤੇ ਵਿਧਾਨ ਸਭਾ ਵਿਚ ਚਰਚਾ ਕਰਕੇ ਹੱਲ ਲੱਭਣ ਦੀ ਬਜਾਏ ਸਰਕਾਰ ਲੋਕ ਅਵਾਜ ਨੂੰ ਦਬਾਉਣ ਵਿਚ ਮਸ਼ਰੂਫ ਹੈ, ਜਦਕਿ ਦੂਜੇ ਪਾਸੇ ਕੁਦਰਤ ਦੇ ਹੋਏ ਇਸ ਨੁਕਸਾਨ ਤੋਂ ਬਚਣ ਦੇ ਬਚਾਅ ਲੱਭਣ ਦੇ ਉਲਟ ਅੱਜ ਵੀ ਸੂਬੇ ਵਿਚ ਨਜਾਇਜ ਮਾਈਨਿੰਗ ਬੇਰੋਕ ਟੋਕ ਅੰਧਾ-ਧੂੰਦ ਚਲ ਰਹੀ ਹੈ।

ਉਨ੍ਹਾਂ ਕਿਹਾ ਕਿ ਜੇਕਰ ਇਸ ਅਤਿ ਗੰਭੀਰ ਮਸਲੇ ਉਤੇ ਧਿਆਨ ਨਾ ਦਿੱਤਾ ਗਿਆ ਤਾਂ ਭਿਆਨਕ ਕੁਦਰਤੀ ਆਫਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਲੋੜ ਹੈ ਕਿ ਸੂਬਾ ਸਰਕਾਰ ਦਾ ਭੂ-ਵਿਗਿਆਨ ਮਹਿਕਮਾ ਅਤੇ ਕੇਂਦਰ ਦਾ ਵਾਤਾਵਰਣ ਅਤੇ ਜੰਗਲਾਤ ਮਹਿਕਮਾ ਤੁਰੰਤ ਨਜਾਈਜ ਮਾਈਨਿੰਗ ਪ੍ਰਭਾਵਿਤ ਖੇਤਰਾਂ ਵਿਚ ਸਰਵੇਖਣ ਕਰਕੇ ਇਥੇ ਕੁਦਰਤੀ ਸਰੋਤਾਂ ਦੀ ਹੋ ਚੁੱਕੀ ਤਬਾਹੀ ਨਾਲ ਹੋਣ ਵਾਲੇ ਮਾੜੇ ਪ੍ਰਭਾਵਾਂ ਤੋਂ ਬਚਣ ਦੇ ਹੱਲ ਲੱਭਣ।

ਜੇਕਰ ਸਰਕਾਰ ਨੇ ਵਿਰੋਧੀ ਪਾਰਟੀਆਂ ਦੇ ਤੱਥ ਇਸ ਸੰਬੰਧੀ ਵਿਧਾਨ ਸਭਾ ਵਿਚ ਨਹੀਂ ਸੁਣਨੇ ਤਾਂ ਬੇਸ਼ਕ ਸਰਕਾਰ ਆਪਣੇ ਵਿਧਾਇਕਾਂ ਕੋਲੋਂ ਜਾਂ ਸੂਤਰਾਂ ਕੋਲੋਂ ਸਰੋਤਾਂ ਦੀ ਤਬਾਹੀ ਨਾਲ ਹੋ ਰਹੀਆਂ ਇਨਾਂ ਤਬਦੀਲੀਆਂ ਬਾਰੇ ਰਿਪੋਰਟ ਲੈ ਸਕਦੀ ਹੈ, ਪਰ ਇਨਾਂ ਤਬਦੀਲੀਆਂ ਨੂੰ ਅਣਗੋਲਿਆਂ ਕਰਨਾ ਕਿਸੇ ਵੀ ਤਰਾਂ ਸਮੁਚੇ ਸੂਬੇ ਦੇ ਲੋਕਾਂ ਦੇ ਹਿੱਤ ਵਿਚ ਨਹੀਂ ਹੈ

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,