September 20, 2018 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਰਾਜ ਚੋਣ ਕਮਿਸ਼ਨ ਪੰਜਾਬ ਨੇ ਅੱਜ ਇਕ ਹੁਕਮ ਜਾਰੀ ਕਰਦਿਆਂ ੮ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਦੇ 54 ਬੂਥਾਂ ਤੇ ਮੁੜ ਵੋਟਾਂ ਪਵਾਉਣ ਦੇ ਹੁਕਮ ਦਿੱਤੇ ਹਨ। ਜਿਨ੍ਹਾ ਬੂਥਾਂ ਤੇ ਮੁੜ ਵੋਟਾ ਪਵਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ ਉਥੇ ਵੋਟਾਂ ਦੋਰਾਨ ਗੜਬੜੀਆਂ ਦੀਆਂ ਰਿਪੋਰਟਾਂ ਹਾਸਲ ਹੋਈਆਂ ਸਨ। ਇਨ੍ਹਾਂ 54 ਪੋਲਿੰਗ ਸਟੇਸ਼ਨਾਂ ਉਤੇ ਭਲਕੇ 21 ਸਤੰਬਰ ਨੂੰ ਮੁੜ ਵੋਟਿੰਗ ਕਰਵਾਉਣ ਦਾ ਫੈਸਲਾ ਕੀਤਾ ਹੈ। ਭਲਕੇ ਵੋਟਾਂ ਸਵੇਰੇ 8 ਤੋਂ ਸ਼ਾਮੀਂ 4 ਵਜੇ ਤੱਕ ਪੈਣਗੀਆਂ।
ਬੁਲਾਰੇ ਨੇ ਦੱਸਿਆ ਕਿ ਅੰਮ੍ਰਿਤਸਰ ਦੇ ਜ਼ਿਲ੍ਹੇ ਵਿੱਚ 10, ਮੋਗਾ ਵਿੱਚ 1, ਫਾਜ਼ਿਲਕਾ ਵਿੱਚ 1, ਪਟਿਆਲਾ 2, ਫਰੀਦਕੋਟ 1, ਬਠਿੰਡਾ 1, ਲੁਧਿਆਣਾ 2 ਅਤੇ ਸ਼੍ਰੀ ਮੁਕਤਸਰ ਸਾਹਿਬ ਦੇ 36 ਬੂਥ ਹਨ।
ਅੰਮ੍ਰਿਤਸਰ ਜ਼ਿਲੇ ਦੇ ਪਿੰਡ ਗੱਗੋ ਮਾਹਲ ਦਾ ਬੂਥ ਨੰ-42, ਮਹਿਤਾ ਦਾ ਬੂਥ ਨੰ-97 ਤੇ 5 (ਜ਼ਿਲਾ ਪ੍ਰੀਸ਼ਦ ਜ਼ੋਨ ਨੰ-16 ਤਰਸਿੱਕਾ), ਕੋਟ ਖਹਿਰਾ ਦਾ ਬੂਥ ਨੰ-56 ਤੇ 57, ਰਸੂਲਪੁਰ ਖੁਰਦ ਦੇ ਬੂਥ ਨੰ-89 ਅਤੇ ਕਰਤਾਰ ਸਿੰਘ ਨਗਰ ਦੇ ਬੂਥ ਨੰ-129, ਬੁਲਾਰਾ ਦੇ ਬੂਥ ਨੰ-5 ਅਤੇ ਸਰਾਂ ਦਾ 97 ਅਤੇ ਸਿੰਘਪੁਰਾ ਦੇ 101 ਨੰਬਰ ਪੋਲਿੰਗ ਬੂਥ ਉਤੇ ਦੁਬਾਰਾ ਵੋਟਾਂ ਪੈਣਗੀਆਂ।
ਜ਼ਿਲਾ ਮੋਗਾ ਦੇ ਪੋਲਿੰਗ ਸਟੇਸ਼ਨ ਨੰ-126, ਸਰਕਾਰੀ ਪ੍ਰਾਇਮਰੀ ਸਕੂਲ, ਨਵਾਂ ਰੋਡੇ, ਜ਼ਿਲਾ ਫਾਜ਼ਿਲਕਾ ਦੇ ਬੂਥ ਨੰ-29 ਪਿੰਡ ਚੱਕ ਅਰਨੀਵਾਲਾ (ਸਰਕਾਰੀ ਐਲੀਮੈਂਟਰੀ ਸਕੂਲ)-ਸੱਜਾ ਪਾਸਾ, ਪਟਿਆਲਾ ਜ਼ਿਲੇ ਦੇ ਪਿੰਡ ਬਖਸ਼ੀਵਾਲਾ ਦਾ ਬੂਥ ਨੰ-131 ਅਤੇ ਪਿੰਡ ਖੁੱਡਾ ਦਾ ਬੂਥ ਨੰ -39, ਫ਼ਰੀਦਕੋਟ ਦੇ ਪਿੰਡ ਦਬੜੀਖਾਨਾ ਦੇ ਬੂਥ ਨੰ-34, ਜ਼ਿਲਾ ਬਠਿੰਡਾ ਦੇ ਪਿੰਡ ਦਿਆਲਪੁਰਾ ਮਿਰਜਾ ਦੇ ਬੂਥ ਨੰ-17 ਉਤੇ ਦੁਬਾਰਾ ਪੋਲਿੰਗ ਹੋਵੇਗੀ।
ਸ੍ਰੀ ਮੁਕਤਸਰ ਸਾਹਿਬ ਦੇ ਸੰਗੂਧੋਣ ਦੇ ਬੂਥ ਨੰ-74, 75 ਤੇ 76, ਚੱਕ ਮਦਰੱਸਾ ਦੇ ਬੂਥ ਨੰ-173 ਤੇ 174, ਲੱਖੇਵਾਲੀ ਦੇ ਬੂਥ ਨੰ-14, 15 ਤੇ 16, ਪਿੰਡ ਮਿੱਡਾ ਦੇ ਬੂਥ ਨੰ-17, 18 ਤੇ 19, ਪਿੰਡ ਭਗਵਾਨਪੁਰਾ ਦੇ ਬੂਥ ਨੰ-104 ਤੇ 105, ਦਾਨੇਵਾਲਾ ਦੇ ਬੂਥ ਨੰ-67, 68 ਤੇ 69, ਪਿੰਡ ਅਸਪਾਲ ਦੇ ਬੂਥ ਨੰ-31 ਤੇ 32, ਪਿੰਡ ਬੱਬੇਆਣਾ ਦੇ ਬੂਥ ਨੰ-74 ਤੇ 75, ਪਿੰਡ ਪਿਓਰੀ ਦੇ ਬੂਥ ਨੰ-82, 83 ਤੇ 84, ਪਿੰਡ ਥਰਾਜਵਾਲਾ ਦੇ ਬੂਥ ਨੰ-62, ਪਿੰਡ ਗਿਲਜੇਵਾਲਾ ਦੇ ਬੂਥ ਨੰ-30, ਪਿੰਡ ਕੰਗਣਖੇੜਾ ਦੇ ਬੂਥ ਨੰ-4, ਪਿੰਡ ਮੰਡੀ ਕਿਲਿਆਂਵਾਲੀ ਦੇ ਬੂਥ ਨੰ-49, ਪਿੰਡ ਭੀਟੀਵਾਲਾ ਦੇ ਬੂਥ ਨੰ-69 ਤੇ 70, ਪਿੰਡ ਮਹਿਣਾ ਦੇ ਬੂਥ ਨੰ-86, ਪਿੰਡ ਮਾਨ ਦੇ ਬੂਥ ਨੰ-104, 105 ਤੇ 106, ਪਿੰਡ ਭਾਗੂ ਦੇ ਬੂਥ ਨੰ-121, ਪਿੰਡ ਲਾਲ ਬਾਈ ਦੇ ਬੂਥ ਨੰ-123 ਤੇ 124 ਉਤੇ ਦੁਬਾਰਾ ਵੋਟਿੰਗ ਹੋਵੇਗੀ।
ਲੁਧਿਆਣਾ ਜ਼ਿਲ੍ਹੇ ਦੇ ਢੋਲਣਵਾਲ ਦੇ ਬੂਥ ਨੰ -222 ਅਤੇ 223 ਉਤੇ ਦੁਬਾਰਾ ਵੋਟਿੰਗ ਹੋਵੇਗੀ।
ਬੁਲਾਰੇ ਨੇ ਦੱਸਿਆ ਕਿ ਵੋਟਾਂ ਦੀ ਗਿਣਤੀ ਮਿਤੀ 22 ਸਤੰਬਰ 2018 ਦਿਨ ਸ਼ਨਿਚਰਵਾਰ ਨੂੰ ਸਵੇਰੇ 8:00 ਵਜੇਂ ਸ਼ੁਰੂ ਹੋਵੇਗੀ ।
Related Topics: Punjab Local Bodies Elections 2018, State Election Commission Punjab