ਸਿੱਖ ਖਬਰਾਂ

ਨਕੋਦਰ ਸਾਕੇ ਬਾਰੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦਾ ਲੇਖਾ ਪੜ੍ਹੋ

February 15, 2019 | By

ਚੰਡੀਗੜ੍ਹ: 1986 ਨਕੋਦਰ ਸਾਕੇ ਦੀ ਜਾਂਚ ਲਈ ਬਣਾਏ ਗਏ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੇ ਜਾਂਚ ਲੇਖੇ ਬਾਰੇ ਹੁਣ ਤੀਕ ਏਹੋ ਆਮ ਧਾਰਨਾ ਰਹੀ ਹੈ ਕਿ ਇਹ ਲੇਖਾ ਹਾਲੇ ਤੀਕ ਜਨਤਕ ਨਹੀਂ ਕੀਤਾ ਗਿਆ, ਪਰ ਬੀਤੀ 13 ਫਰਵਰੀ ਨੂੰ ਉਸ ਵੇਲੇ ਇਸ ਗੱਲ ਦਾ ਖੁਲਾਸਾ ਹੋਇਆ ਜਦੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਨੇ ਦਾਖਾ ਹਲਕੇ ਤੋਂ ਵਿਧਾਇਕ ਵਕੀਲ ਹਰਵਿੰਦਰ ਸਿੰਘ ਫੂਲਕਾ ਨੂੰ ਇਸ ਤੱਥ ਤੋਂ ਜਾਣੂ ਕਰਵਾਇਆ ਕਿ ਇਹ ਲੇਖਾ 5 ਮਾਰਚ 2001 ਨੂੰ ਵਿਧਾਨ ਸਭਾ ‘ਚ ਪੇਸ਼ ਕੀਤਾ ਜਾ ਚੁੱਕਿਆ ਹੈ।

ਸਾਕਾ ਨਕੋਦਰ 1986 ਵਿਚ ਸ਼ਹੀਦ ਹੋਣ ਵਾਲੇ ਸਿੱਖ ਨੌਜਵਾਨਾਂ ਦੀਆਂ ਤਸਵੀਰਾਂ – ਸ਼ਹੀਦ ਰਵਿੰਦਰ ਸਿੰਘ, ਸ਼ਹੀਦ ਹਰਮਿੰਦਰ ਸਿੰਘ, ਸ਼ਹੀਦ ਝਲਮਣ ਸਿੰਘ ਅਤੇ ਸ਼ਹੀਦ ਬਲਧੀਰ ਸਿੰਘ

ਹਰਵਿੰਦਰ ਸਿੰਘ ਫੂਲਕਾ ਨੇ ਸਪੀਕਰ ਨੂੰ ਜਵਾਬ ਦੇਂਦਿਆਂ ਕਿਹਾ ਕਿ ਕਨੂੰਨ ਅਨੁਸਾਰ ਸਰਕਾਰ ਨੂੰ (Action Taken Report) ਆਪਣੀ ਕਾਰਵਾਈ ਦੀ ਜਾਣਕਾਰੀ ਵੀ ਨਾਲ ਦੇਣੀ ਚਾਹੀਦੀ ਹੈ, ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 2001 ‘ਚ ਇਸ ਲੇਖੇ ਨਾਲ ਕੋਈ ਵੀ ਕਾਰਵਾਈ ਦੀ ਜਾਣਕਾਰੀ ਨਹੀਂ ਜੋੜੀ।ਫੂਲਕਾ ਨੇ ਕਿਹਾ ਕਿ “ਮੋਜੂਦਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕੀਤੀ ਗਈ ਕਾਰਵਾਈ ਬਾਰੇ ਜਾਣਕਾਰੀ ਵੀ ਨਾਲ ਜੋੜ ਕੇ ਜਨਤਕ ਕਰੇ।

ਤੁਸੀਂ ਪੰਜਾਬ ਡਿਜੀਟਲ ਲਾਈਬ੍ਰੇਰੀ ਦੇ ਬਿਜਲ ਪੰਨੇ ਤੇ ਜਾ ਕੇ ਇਸ ਲੇਖੇ ਨੂੰ ਵੇਖ ਸਕਦੇ ਹੋ –  ਨਕੋਦਰ ਸਾਕੇ ਬਾਰੇ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦਾ ਲੇਖਾ ਪੜ੍ਹੋ

 

ਹੋਰ ਜਾਣਕਾਰੀ ਲਈ ਪੜ੍ਹੋ-  Justice Gurnam Singh Commission Report On Saka Nakodar 1986

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,