August 13, 2016 | By ਸਿੱਖ ਸਿਆਸਤ ਬਿਊਰੋ
ਚੰਡੀਗੜ੍ਹ: ਅਮਰੀਕਾ ਸਥਿਤ ਮਨੁੱਖੀ ਅਧਿਕਾਰ ਜਥੇਬੰਦੀ “ਸਿੱਖਸ ਫਾਰ ਜਸਟਿਸ” (SFJ) ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੀ ਜਥੇਬੰਦੀ ਵਲੋਂ ਪ੍ਰਚਾਰ ਕਰਨ ਵਾਲੇ ਜਿਹਨਾਂ ਨੌਜਵਾਨਾਂ ‘ਤੇ ਪੰਜਾਬ ਪੁਲਿਸ ਵਲੋਂ ਕੇਸ ਦਰਜ ਕੀਤਾ ਗਿਆ ਹੈ, ਉਨ੍ਹਾਂ ਕੇਸਾਂ ਦੀ ਪੈਰਵੀ ਜਥੇਬੰਦੀ ਕਰੇਗੀ।
ਜ਼ਿਕਰਯੋਗ ਹੈ ਕਿ ਸਿੱਖਸ ਫਾਸ ਜਸਟਿਸ ਪੰਜਾਬ ਦੀ ਅਜ਼ਾਦੀ ਲਈ “ਰਾਇਸ਼ੁਮਾਰੀ 2020” ਲਈ ਪ੍ਰਚਾਰ ਕਰ ਰਹੀ ਹੈ। ਜਥੇਬੰਦੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਦੀ ਜਥੇਬੰਦੀ ਵਲੋਂ ਪੰਜਾਬ ਵਿਚਲੇ ਪ੍ਰਚਾਰਕਾਂ ਜਸਪ੍ਰੀਤ ਸਿੰਘ, ਹਰਦੀਪ ਸਿੰਘ ਅਤੇ ਕੁਲਦੀਪ ਸਿੰਘ ਨੂੰ “ਅੱਤਵਾਦ” ਦੇ ਝੂਠੇ ਕੇਸਾਂ ਵਿਚ ਫਸਾਇਆ ਗਿਆ ਹੈ ਅਤੇ ਇਹ ਕੇਸ ਰਾਜਨੀਤੀ ਤੋਂ ਪ੍ਰੇਰਿਤ ਹਨ ਕਿਉਂਕਿ ਇਹ ਕਾਰਜਕਰਤਾ “ਰਾਏਸ਼ੁਮਾਰੀ 2020” ਲਈ ਪੈਂਫਲਿਟ ਅਤੇ ਟੀ-ਸ਼ਰਟਾਂ ਵੰਡਦੇ ਸਨ।
ਇਸ ਖ਼ਬਰ ਨੂੰ ਹੋਰ ਵਿਸਥਾਰ ਨਾਲ ਅੰਗ੍ਰੇਜ਼ੀ ਵਿਚ ਪੜ੍ਹਨ ਲਈ: SFJ To Provide Legal Defense To “Referendum Campaigners” Charged With Terrorism .
ਸਬੰਧਤ ਖ਼ਬਰ: ਪੰਜਾਬ ਪੁਲਿਸ ਵਲੋਂ ਤਿੰਨ ਸਿੱਖ ਗ੍ਰਿਫਤਾਰ; ਦੋ ਵਿਦੇਸ਼ੀ ਸਿੱਖ ਵੀ ਨਾਮਜ਼ਦ .
ਜਥੇਬੰਦੀ ਵਲੋਂ ਇਹ ਵੀ ਕਿਹਾ ਗਿਆ ਕਿ ਹਰਜਾਪ ਸਿੰਘ ਜਾਫੀ ਵਲੋਂ ਜਸਪ੍ਰੀਤ ਸਿੰਘ ਜੱਸਾ ਦੇ ਪਿੰਡ ਹੰਦੋਵਾਲ ਫੋਨ ‘ਤੇ ਉਸਨੂੰ ਧਾਰਮਿਕ ਸਾਹਿਤ, ਟੀ-ਸ਼ਰਟਾਂ ਵੰਡਣ ਲਈ ਪੈਸਿਆਂ ਦੀ ਪੇਸ਼ਕਸ਼ ਕਿਸੇ ਵੀ ਕਾਨੂੰਨ ਦੀ ਕਿਤਾਬ ਵਿਚ “ਅੱਤਵਾਦ” ਨਹੀਂ ਹੈ।
Related Topics: Arrests of sikh youth in punjab, SFJ, Sikhs In UK, Sikhs in Untied States, UAPA