Tag Archive "arrests-of-sikh-youth-in-punjab"

ਕਾਂਗਰਸ ਸਰਕਾਰ ਸਿੱਖ ਨੌਜਵਾਨਾਂ ਨੂੰ ਸਾਜਿਸ਼ ਤਹਿਤ ਨਿਸ਼ਾਨਾ ਬਣਾਉਣਾ ਬੰਦ ਕਰੇ: ਦਲ ਖ਼ਾਲਸਾ

ਫਰੀਦਕੋਟ: ਫਰੀਦਕੋਟ ਪੁਲਿਸ ਵਲੋਂ ਅੰਮ੍ਰਿਤਸਰ ਸਾਹਿਬ ਤੋਂ ਆ ਰਹੇ ਸਿੱਖ ਨੌਜਵਾਨ ਸੰਦੀਪ ਸਿੰਘ ਤੇ ਅਮਰ ਸਿੰਘ ਨੂੰ ਗ੍ਰਿਫਤਾਰ ਕੀਤੇ ਜਾਣ ਦੇ ਸਬੰਧ ਵਿਚ ਇਥੇ ਜਾਰੀ ...

ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ ਦਾ ਐਨ.ਆਈ.ਏ. ਵਲੋਂ 3 ਦਿਨਾਂ ਪੁਲਿਸ ਰਿਮਾਂਡ, ਜਿੰਮੀ ਨੂੰ ਭੇਜਿਆ ਜੇਲ੍ਹ

ਪਿਛਲੇ ਡੇਢ ਮਹੀਨਿਆਂ ਤੋਂ ਪੰਜਾਬ ਪੁਲਿਸ ਦੀ ਹਿਰਾਸਤ ਵਿਚ ਚੱਲ ਰਹੇ ਰਮਨਦੀਪ ਸਿੰਘ ਬੱਗਾ ਪਿੰਡ ਚੂਹੜਵਾਲ (ਜ਼ਿਲ੍ਹਾ ਲੁਧਿਆਣਾ) ਅਤੇ ਹਰਦੀਪ ਸਿੰਘ ਸ਼ੇਰਾ ਵਾਸੀ ਅਮਲੋਹ (ਫਤਿਹਗੜ੍ਹ ਸਾਹਿਬ) ਨੂੰ ਅੱਜ (18 ਦਸੰਬਰ, 2017)

ਖੰਨਾ: ਇਕ ਕੇਸ ‘ਚੋਂ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਬੱਗਾ ਦਾ ਪੁਲਿਸ ਰਿਮਾਂਡ ਖਤਮ, ਦੂਜੇ ਮਾਮਲੇ ‘ਚ ਰਿਮਾਂਡ ਨਾ ਮਿਲਣ ‘ਤੇ ਭੇਜਿਆ ਜੇਲ੍ਹ

ਖੰਨਾ ਪੁਲਿਸ ਨੇ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਬੱਗਾ ਨੂੰ ਸਥਾਨਕ ਡਿਊਟੀ ਮੈਜਿਸਟ੍ਰੇਟ ਰਾਧਿਕਾ ਪੁਰੀ ਦੀ ਅਦਾਲਤ 'ਚ ਐਫ.ਆਈ.ਆਰ. ਨੰ: 119/16 (ਮਿਤੀ: 24/04/2016) ਥਾਣਾ ਖੰਨਾ ਸਿਟੀ 'ਚ ਦਰਜ ਮੁਕੱਦਮੇ ਤਹਿਤ ਅੱਜ (14 ਦਸੰਬਰ, 2017) ਪੇਸ਼ ਕੀਤਾ।

ਤਲਜੀਤ ਸਿੰਘ ਉਰਫ ਜਿੰਮੀ ਸਿੰਘ ਦੇ ਖੰਨਾ ਵਿਚਲੇ ਪੁਲਿਸ ਰਿਮਾਂਡ ‘ਚ 2 ਦਿਨ ਦਾ ਵਾਧਾ

ਖੰਨਾ ਪੁਲਿਸ ਨੇ 9 ਸਾਲਾਂ ਬਾਅਦ ਇੰਗਲੈਂਡ ਤੋਂ ਪਰਤੇ ਜੰਮੂ ਨਿਵਾਸੀ ਤਲਜੀਤ ਸਿੰਘ ਉਰਫ ਜਿੰਮੀ ਸਿੰਘ ਨੂੰ ਅੱਜ (12 ਦਸੰਬਰ, 2017) ਪਾਇਲ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਰਿਮਾਂਡ ਹਾਸਲ ਕਰ ਲਿਆ ਹੈ। ਤਲਜੀਤ ਸਿੰਘ ਉਰਫ ਜਿੰਮੀ ਸਿੰਘ ਵਲੋਂ ਵਕੀਲ ਜਸਵੀਰ ਸਿੰਘ ਔਜਲਾ ਅਦਾਲਤ 'ਚ ਪੇਸ਼ ਹੋਏ।

ਚੋਣਵੇਂ ਸਿਆਸੀ ਕਤਲਾਂ ਦੇ ਮਾਮਲੇ ‘ਚ ਪੰਜਾਬ ਸਰਕਾਰ ਆਈ.ਐਸ.ਆਈ. ਦੀ ਕਹਾਣੀ ਸਾਬਤ ਕਰੇ: ਧਰਮਵੀਰ ਗਾਂਧੀ

ਪਟਿਆਲਾ ਤੋਂ ਸੰਸਦ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਧਰਮਵੀਰ ਗਾਂਧੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਵਾਲ ਕੀਤਾ ਕਿ ਉਹ 'ਹਿੰਦੂਵਾਦੀ ਆਗੂਆਂ' ਦੇ ਕਤਲਾਂ ਦੇ ਮਾਮਲੇ 'ਚ ਆਪਣੇ ਬਿਆਨ, 'ਆਈ.ਐਸ.ਆਈ. ਦਾ ਹੱਥ' ਨੂੰ ਸਾਬਤ ਕਰੇ।

ਲੁਧਿਆਣਾ ‘ਚ ਪੁਲਿਸ ਰਿਮਾਂਡ ਖਤਮ ਹੋਣ ‘ਤੇ ਖੰਨਾ ਪੁਲਿਸ ਨੇ ਲਿਆ ਜਗਤਾਰ ਸਿੰਘ ਜੱਗੀ ਨੂੰ ਹਿਰਾਸਤ ‘ਚ

ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਜਾਣਕਾਰੀ ਦਿੱਤੀ ਕਿ ਅੱਜ (11 ਦਸੰਬਰ, 2017) ਜਗਤਾਰ ਸਿੰਘ ਜੱਗੀ ਨੂੰ ਅਮਿਤ ਸ਼ਰਮਾ ਕਤਲ ਕੇਸ 'ਚ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਜੱਗੀ ਨੂੰ ਨਿਆਂਇਕ ਹਿਰਾਸਤ 'ਚ ਜੇਲ੍ਹ ਭੇਜਣ ਦਾ ਹੁਕਮ ਦੇ ਦਿੱਤਾ।

ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਬੱਗਾ ਦੇ ਪੁਲਿਸ ਰਿਮਾਂਡ ‘ਚ 3 ਦਿਨ ਦਾ ਵਾਧਾ

ਖੰਨਾ ਪੁਲਿਸ ਨੇ ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਬੱਗਾ ਨੂੰ ਸਥਾਨਕ ਡਿਊਟੀ ਮੈਜਿਸਟ੍ਰੇਟ ਰਾਧਿਕਾ ਪੁਰੀ ਦੀ ਅਦਾਲਤ 'ਚ ਐਫ.ਆਈ.ਆਰ. ਨੰ: 119/16 (ਮਿਤੀ: 24/04/2016) ਥਾਣਾ ਖੰਨਾ ਸਿਟੀ 'ਚ ਦਰਜ ਮੁਕੱਦਮੇ ਤਹਿਤ ਅੱਜ (11 ਦਸੰਬਰ, 2017) ਪੇਸ਼ ਕੀਤਾ। ਜਿਥੇ ਦੋਵਾਂ ਦੇ ਪੁਲਿਸ ਰਿਮਾਂਡ 'ਚ 3 ਦਿਨ ਦਾ ਵਾਧਾ ਹੋ ਗਿਆ।

ਤਲਜੀਤ ਸਿੰਘ ਜਿੰਮੀ ਦਾ ਖੰਨਾ ਪੁਲਿਸ ਵਲੋਂ 2 ਦਿਨਾਂ ਰਿਮਾਂਡ

ਖੰਨਾ ਪੁਲਿਸ ਨੇ 9 ਸਾਲਾਂ ਬਾਅਦ ਇੰਗਲੈਂਡ ਤੋਂ ਪਰਤੇ ਜੰਮੂ ਨਿਵਾਸੀ ਤਲਜੀਤ ਸਿੰਘ ਉਰਫ ਜਿੰਮੀ ਸਿੰਘ ਨੂੰ ਕੱਲ੍ਹ (10 ਦਸੰਬਰ, 2017) ਪਾਇਲ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਰਿਮਾਂਡ ਹਾਸਲ ਕਰ ਲਿਆ ਹੈ।

ਜਗਤਾਰ ਸਿੰਘ ਜੱਗੀ ਦਾ ਅਮਿਤ ਸ਼ਰਮਾ ਕਤਲ ਕੇਸ ‘ਚ 5 ਦਿਨਾਂ ਪੁਲਿਸ ਰਿਮਾਂਡ, ਜਿੰਮੀ ਸਿੰਘ ਆਰ.ਐਸ.ਐਸ. ਸ਼ਾਖਾ ‘ਤੇ ਗੋਲੀਬਾਰੀ ਕੇਸ ‘ਚ 1 ਦਿਨਾਂ ਰਿਮਾਂਡ ‘ਤੇ

ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਉਰਫ ਜੱਗੀ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਜਾਣਕਾਰੀ ਦਿੱਤੀ ਕਿ ਅੱਜ (6 ਦਸੰਬਰ, 2017) ਜਗਤਾਰ ਸਿੰਘ ਜੱਗੀ ਨੂੰ 2016 'ਚ ਆਰ.ਐਸ.ਐਸ. ਸ਼ਾਖਾਕ 'ਤੇ ਚੱਲੀ ਗੋਲੀ ਦੇ ਮਾਮਲੇ 'ਚ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਜੱਗੀ ਨੂੰ ਨਿਆਂਇਕ ਹਿਰਾਸਤ 'ਚ ਜੇਲ੍ਹ ਭੇਜਣ ਦਾ ਹੁਕਮ ਦੇ ਦਿੱਤਾ।

ਰਮਨਦੀਪ ਸਿੰਘ ਅਤੇ ਹਰਦੀਪ ਸਿੰਘ ਸ਼ੇਰਾ ਦਾ ਐਨ.ਆਈ.ਏ. ਰਿਮਾਂਡ ਖਤਮ, ਖੰਨਾ ਪੁਲਿਸ ਨੇ ਰਾਹਦਾਰੀ ‘ਚ ਰੱਖਿਆ, ਕੱਲ੍ਹ 10 ਵਜੇ ਕੀਤਾ ਜਾਣਾ ਹੈ ਪੇਸ਼

ਭਾਰਤ ਦੀ ਸਭ ਤੋਂ ਵੱਡੀ ਜਾਂਚ ਏਜੰਸੀ 'ਕੌਮੀ ਜਾਂਚ ਏਜੰਸੀ' (ਐਨ.ਆਈ.ਏ.) ਨੇ ਰਮਨਦੀਪ ਸਿੰਘ ਚੂਹੜਵਾਲ ਉਰਫ ਬੱਗਾ ਅਤੇ ਹਰਦੀਪ ਸਿੰਘ ਸ਼ੇਰਾ ਨੂੰ ਅੱਜ (6 ਦਸੰਬਰ, 2017) ਮੋਹਾਲੀ ਦੀ ਵਿਸ਼ੇਸ਼ ਐਨ.ਆਈ.ਏ. ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੇ ਜੱਜ ਅਨਸ਼ੁਲ ਬੇਰੀ ਨੇ ਦੋਵਾਂ ਨੂੰ 5 ਜਨਵਰੀ, 2018 ਤਕ ਨਿਆਂਇਕ ਹਿਰਾਸਤ 'ਚ ਮੈਕਸੀਮਮ ਸਕਿਊਰਿਟੀ ਜੇਲ੍ਹ ਨਾਭਾ ਭੇਜਣ ਦਾ ਹੁਕਮ ਦੇ ਦਿੱਤਾ। ਇਸ ਦੌਰਾਨ ਖੰਨਾ ਪੁਲਿਸ ਵਲੋਂ ਅਪ੍ਰੈਲ 2016 'ਚ ਸ਼ਿਵ ਸੈਨਾ ਆਗੂ ਦੁਰਗਾ ਦਾਸ ਦੇ ਕਤਲ ਮਾਮਲੇ 'ਚ ਦੋਵਾਂ ਦੇ ਟ੍ਰਾਂਜ਼ਿਟ ਰਿਮਾਂਡ ਦੀ ਮੰਗ ਕਰਨ 'ਤੇ ਜੱਜ ਅੰਸ਼ੁਲ ਬੇਰੀ ਨੇ ਦੋਵਾਂ ਨੂੰ ਖੰਨਾ ਪੁਲਿਸ ਦੇ ਹਵਾਲੇ ਕਰਕੇ ਕੱਲ੍ਹ (7 ਦਸੰਬਰ, 2017) ਖੰਨਾ ਅਦਾਲਤ 'ਚ ਪੇਸ਼ ਕਰਨ ਦੇ ਹੁਕਮ ਦਿੱਤੇ।

Next Page »