ਸਿਆਸੀ ਖਬਰਾਂ » ਸਿੱਖ ਖਬਰਾਂ

ਸ਼੍ਰੋਮਣੀ ਕਮੇਟੀ ਵਲੋਂ ’84 ਸਿੱਖ ਕਤਲੇਆਮ ਨਾਲ ਸਬੰਧਤ ਤਸਵੀਰਾਂ ਸਿੱਖ ਅਜਾਇਬ ਘਰ ‘ਚ ਲਾਉਣ ਦਾ ਐਲਾਨ

November 6, 2017 | By

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਕਾਰਜਕਾਰਣੀ ਨੇ ਅੱਜ (6 ਨਵੰਬਰ, 2017) ਨਵੇਂ ਅਹੁਦੇਦਾਰਾਂ ਦੀ ਚੋਣ ਲਈ 29 ਨਵੰਬਰ ਨੂੰ ਜਨਰਲ ਅਜਲਾਸ ਬੁਲਾ ਲਿਆ ਹੈ। ਕਾਰਜਕਾਰਣੀ ਨੇ ਅੱਜ ਫੈਸਲਾ ਕੀਤਾ ਹੈ ਕਿ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਨਾਲ ਸਬੰਧਤ ਤਸਵੀਰਾਂ ਕੇਂਦਰੀ ਸਿੱਖ ਅਜਾਿੲਬ ਘਰ ਵਿੱਚ ਲਾਈਆਂ ਜਾਣਗੀਆਂ।

1984 ਸਿੱਖ ਕਤਲੇਆਮ ਪ੍ਰਤੀਕਾਤਮਕ ਤਸਵੀਰ

1984 ਸਿੱਖ ਕਤਲੇਆਮ ਪ੍ਰਤੀਕਾਤਮਕ ਤਸਵੀਰ

ਪ੍ਰਾਪਤ ਜਾਣਕਾਰੀ ਅਨੁਸਾਰ 4 ਨਵੰਬਰ 2016 ਵਿੱਚ ਜਨਰਲ ਹਾਊਸ ਦੁਆਰਾ ਚੁਣੀ ਗਈ ਕਾਰਜਕਾਰਣੀ ਨੇ ਆਪਣੀ ਇੱਕ ਸਾਲਾ ਮਿਆਦ ਪੂਰੀ ਕਰਦਿਆਂ ਅੱਜ ਪਟਿਆਲਾ ਦੇ ਗੁ: ਦੂਖ ਨਿਵਾਰਨ ਸਾਹਿਬ ਵਿਖੇ ਇੱਕਤਰਤਾ ਕੀਤੀ। ਨਵੀਂ ਕਾਰਜਕਾਰਣੀ ਤੇ ਅਹੁਦੇਦਾਰਾਂ ਦੀ ਚੋਣ ਲਈ 29 ਨਵੰਬਰ 2017 ਨੂੰ ਕਮੇਟੀ ਦਾ ਜਨਰਲ ਇਜਲਾਸ ਸੱਦੇ ਜਾਣ ਨੂੰ ਪ੍ਰਵਾਨਗੀ ਦਿੱਤੀ। 27 ਅਗਸਤ 2015 ਨੂੰ ਕਮੇਟੀ ਮੁਖ ਸਕੱਤਰ ਦੀ ਕਾਇਮ ਕੀਤੇ ਨਵੇਂ ਅਹੁਦੇ, ਜੋ ਮੁਖ ਸਕੱਤਰ ਹਰਚਰਨ ਸਿੰਘ ਵਲੋਂ ਅਸਤੀਫਾ ਦਿੱਤੇ ਜਾਣ ਉਪਰੰਤ ਖਾਲੀ ਹੋਈ ਸੀ, ਨੁੰ ਅੱਜ ਮੁੜ ਬਹਾਲ ਕਰਦਿਆਂ ਕਮੇਟੀ ਸਕੱਤਰ ਡਾ: ਰੂਪ ਸਿੰਘ ਨੂੰ ਮੁਖ ਸਕੱਤਰ ਬਣਾ ਦਿੱਤਾ ਗਿਆ। ਕਮੇਟੀ ਦੇ ਦੋ ਵਧੀਕ ਸਕੱਤਰਾਂ ਮਹਿੰਦਰ ਸਿੰਘ ਆਹਲੀ ਅਤੇ ਹਰਭਜਨ ਸਿੰਘ ਮਨਾਵਾ ਨੂੰ ਸਕੱਤਰ ਵਜੋਂ ਤਰੱਕੀ ਦੇ ਦਿੱਤੀ ਗਈ ਹੈ। ਆਹਲੀ ਅਤੇ ਮਨਾਵਾ ਦੇ ਸੱਕਤਰ ਬਣਨ ਨਾਲ ਕਮੇਟੀ ਸਕੱਤਰਾਂ ਦੀ ਕੁਲ ਗਿਣਤੀ 4 ਹੋ ਗਈ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

SGPC to Install Sikh Genocide 1984 Paintings in Central Sikh Museum …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , ,