January 7, 2016 | By ਸਿੱਖ ਸਿਆਸਤ ਬਿਊਰੋ
ਫਤਹਿਗੜ੍ਹ ਸਾਹਿਬ (7 ਜਨਵਰੀ, 2016): ਜੂਨ 1984 ਵਿੱਚ ਸਿੱਖਾਂ ਦੇ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਵੱਲੋਂ ਹਮਲਾ ਕਰਕੇ ਮੀਰੀ ਪੀਰੀ ਦੇ ਅਸਥਾਨ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰਕੇ ਹਜ਼ਾਰਾਂ ਬੇਗੁਨਾਹ ਸਿੱਖਾਂ ਨੂੰ ਮਾਰ ਮੁਕਾਇਆ ਸੀ।
ਭਾਰਤੀ ਫੋਜ ਨੂੰ ਹਮਲੇ ਦਾ ਹੁਕਮ ਦੇਣ ਵਾਲੀ ‘ਤੇ ਆਪਣੇ ਆਪ ਨੂੰ ਦੁਰਗਾ ਅਖਵਾਉਣ ਵਾਲੀ ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਉਸਦੀ ਕੀਤੀ ਦਾ ਸਿੱਖ ਸਿਧਾਤਾਂ ਅਨੁਸਾਰ ਸਜ਼ਾ ਦੇਣ ਵਾਲੇ ਅਮਰ ਸ਼ਹੀਦ, ਸਿੱਖ ਕੌਮ ਦੇ ਹੀਰੇ, ਫ਼ਖਰ-ਏ-ਕੌਮ ਸ਼ਹੀਦ ਭਾਈ ਸਤਵੰਤ ਸਿੰਘ, ਭਾਈ ਬੇਅੰਤ ਸਿੰਘ, ਭਾਈ ਕੇਹਰ ਸਿੰਘ ਦਾ ਸ਼ਹੀਦੀ ਦਿਵਸ 8 ਜਨਵਰੀ, 2016 ਦਿਨ ਸ਼ੁੱਕਰਵਾਰ ਨੂੰ ਭਾਈ ਕੇਹਰ ਸਿੰਘ ਦੇ ਜੱਦੀ ਪਿੰਡ ਮੁਸਤਫਾਬਾਦ ਵਿਖੇ ਮਨਾਇਆ ਜਾ ਰਿਹਾ ਹੈ।
ਬਹੁਤ ਘੱਟ ਲੋਕ ਜਾਣਦੇ ਹਨ ਕਿ ਇੰਦਰਾ ਕਾਂਡ ਵਿਚ ਫਾਂਸੀ ਚੜ੍ਹੇ ਸ਼ਹੀਦ ਭਾਈ ਕੇਹਰ ਸਿੰਘ ਦਾ ਜੱਦੀ ਪਿੰਡ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿਚ ਬੱਸੀ ਪਠਾਣਾਂ ਦੇ ਕੋਲ ‘ਮੁਸਤਫਾਬਾਦ’ ਹੈ।ਪਿੰਡ ਮੁਸਤਫਾਬਾਦ ਵਿੱਚ ਸਿੱਖ ਸੰਗਤ ਵਲੋਂ ਸ਼ਹੀਦ ਭਾਈ ਸਤਵੰਤ ਸਿੰਘ ਅਤੇ ਸ਼ਹੀਦ ਭਾਈ ਕੇਹਰ ਸਿੰਘ ਦੀ ਯਾਦ ਵਿਚ ਸ਼ਹੀਦੀ ਸਮਾਗਮ 8 ਜਨਵਰੀ ਨੂੰ ਮਨਾਇਆ ਜਾ ਰਿਹਾ ਹੈ।
ਸ਼ਹੀਦੀ ਸਮਾਗਮ ਸਮੇ ਸ਼੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨੀਏ ਜੱਥੇ ਗੁਰਬਾਣੀ ਦ ੇਰਸ ਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਢਾਡੀ ਜੱਥਾ ਅਤੇ ਹੋਰ ਪੰਥਕ ਸ਼ਖਸ਼ੀਅਤਾਂ ਇਨਾਂ ਸੂਰਮਿਆਂ ਦੀ ਸ਼ਹਾਦਤ ਦੀ ਗਾਥਾ ਸੰਗਤਾਂ ਨਾਲ ਸਾਝੀ ਕਰਨਗੀਆਂ।
Related Topics: Bhai Kehar Singh, Bhai Satwant Singh