ਸਿੱਖ ਖਬਰਾਂ

ਸ਼ਹੀਦ ਭਾਈ ਸਤਪਾਲ ਸਿੰਘ ਡੱਲੇਵਾਲ ਦੀ ਯਾਦ ਵਿੱਚ ਸ਼ਹੀਦੀ ਸਮਾਗਮ 14 ਸਤੰਬਰ ਨੂੰ

September 13, 2021 | By

ਗੁਰਾਇਆ, ਪੰਜਾਬ: ਖਾੜਕੂ ਸਿੱਖ ਸੰਘਰਸ਼ ਦੇ ਸ਼ਹੀਦ ਭਾਈ ਸਤਪਾਲ ਸਿੰਘ ਡੱਲੇਵਾਲ ਦਾ 31ਵਾਂ ਸ਼ਹੀਦੀ ਦਿਹਾੜਾ 14 ਸਤੰਬਰ 2021 (ਦਿਨ ਮੰਗਲਵਾਰ) ਨੂੰ ਪਿੰਡ ਡੱਲੇਵਾਰ (ਨੇੜੇ ਗੁਰਾਇਆ) ਵਿਖੇ ਮਨਾਇਆ ਜਾਵੇਗਾ।

ਭਾਈ ਸਤਪਾਲ ਸਿੰਘ ਡੱਲੇਵਾਰ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਜਨਰਲ ਸਕੱਤਰ ਸਨ। ਉਹ ਖਾਲਸਾ ਪੰਥ ਨੂੰ ਸਮਰਪਿਤ ਸਖਸ਼ੀਅਤ ਸਨ। ਉਹਨਾਂ ਨੂੰ ਦਿੱਲੀ ਦਰਬਾਰ ਦੀ ਪੁਲਿਸ ਨੇ 14 ਸਤੰਬਰ 1990 ਨੂੰ ਸ਼ਹੀਦ ਕਰ ਦਿੱਤਾ ਸੀ।

ਸ਼ਹੀਦ ਭਾਈ ਸਤਪਾਲ ਸਿੰਘ ਡੱਲੇਵਾਲ ਦਾ ਚਿੱਤਰ (ਚਿੱਤਰਕਾਰ: ਪਰਮ ਸਿੰਘ)

ਉਹਨਾ ਦਾ ਸ਼ਹੀਦੀ ਦਿਹਾੜਾ ਹਰ ਸਿੱਖ ਉਹਨਾਂ ਦੇ ਪਰਵਾਰ, ਪਿੰਡ ਦੀ ਸਿੱਖ ਸੰਗਤ ਅਤੇ ਇਲਾਕੇ ਦੇ ਪੰਥ ਦਰਦੀਆਂ ਵੱਲੋਂ ਮਨਾਇਆ ਜਾਂਦਾ ਹੈ। ਹਰ ਸਾਲ ਦੀ ਤਰ੍ਹਾ ਇਸ ਵਾਰ ਵੀ ਭਾਈ ਸਾਹਿਬ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਪਿੰਡ ਡੱਲੇਵਾਲ ਦੇ ਗੁਰਦੁਆਰਾ ਸਾਹਿਬ ਵਿਖੇ ਹੋਵੇਗਾ। ਇਸ ਸਮਾਗਮ ਸਵੇਰੇ 10 ਵਜੇ ਆਰੰਭ ਹੋਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,