ਖਾਸ ਖਬਰਾਂ » ਸਿੱਖ ਖਬਰਾਂ

ਸ਼ਹੀਦ ਬਲਦੀਪ ਸਿੰਘ ਫੂਲ ਅਤੇ ਸ਼ਹੀਦ ਸੁਖਪਾਲ ਸਿੰਘ ਪਾਲਾ ਦੀ ਯਾਦ ਚ ਸ਼ਹੀਦੀ ਸਮਾਗਮ ਕਰਵਾਇਆ

August 9, 2023 | By

ਚੰਡੀਗੜ੍ਹ – ਗੁਰਮਤਿ ਆਸ਼ੇ ਅਤੇ ਪੰਥਕ ਰਿਵਾਇਤ ਤੋਂ ਸੇਧ ਲੈ ਕੇ ਬੇਗਮਪੁਰਾ ਦੀ ਨਿਆਈਂ ਸਮਾਜ ਅਤੇ ਹਲੇਮੀ ਰਾਜ ਦੀ ਸਥਾਪਤੀ ਲਈ ਸੰਘਰਸ਼ ਕਰਦਿਆਂ ਸ਼ਹਾਦਤ ਪ੍ਰਾਪਤ ਕਰਨ ਵਾਲੇ ਸ਼ਹੀਦ ਭਾਈ ਬਲਦੀਪ ਸਿੰਘ ਫੂਲ ਅਤੇ ਸ਼ਹੀਦ ਭਾਈ ਸੁਖਪਾਲ ਸਿੰਘ ਪਾਲਾ ਦੀ ਯਾਦ ਵਿਚ ਬੀਤੇ ਦਿਨੀ ਪਿੰਡ ਫੂਲ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ।

ਇਸ ਸਮਾਗਮ ਵਿਚ ਸਥਾਨਕ ਸੰਗਤਾਂ, ਸ਼ਹੀਦਾਂ ਦੇ ਪਰਿਵਾਰ, ਗੁਰ-ਸੰਗਤ ਤੇ ਖਾਲਸਾ ਪੰਥ ਦੀ ਸੇਵਾ ਵਿਚ ਵਿਚਰਦੇ ਜਥੇ ਅਤੇ ਪੰਥ ਸੇਵਕ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ।

ਇਸ ਸਮਾਗਮ ਵਿਚ ਕਿਰਸਾਨ ਆਗੂ ਤੇ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਪ੍ਰਧਾਨ ਸੁਰਜੀਤ ਸਿੰਘ ਫੂਲ ਨੇ ਵੀ ਆਪਣੇ ਸਾਥੀਆਂ ਸਮੇਤ ਸ਼ਿਰਕਤ ਕੀਤੀ।

ਵਿਚਾਰ ਸਭਾ ਲੱਖੀ ਜੰਗਲ ਖਾਲਸਾ ਤੋਂ ਭਾਈ ਸਵਰਨ ਸਿੰਘ ਵੀ ਜਥੇ ਦੇ ਸਿੰਘਾਂ ਨਾਲ ਸ਼ਹੀਦਾਂ ਨੂੰ ਨਤਮਸਤਕ ਹੋਏ ਅਤੇ ਭਾਈ ਹਰਦੀਪ ਸਿੰਘ ਮਹਿਰਾਜ ਨੇ ਵੀ ਸਾਥੀਆਂ ਸਮੇਤ ਸਮਾਗਮ ਵਿਚ ਹਾਜ਼ਰੀ ਭਰੀ।

ਇਸ ਸਮਾਗਮ ਵਿਚ ਸ਼ਹੀਦ ਬਲਦੀਪ ਸਿੰਘ ਫੂਲ ਦੇ ਪਰਿਵਾਰ, ਸ਼ਹੀਦ ਸਿਕੰਦਰ ਸਿੰਘ ਲਹਿਰਾ ਦੇ ਭਰਾਤਾ, ਸ਼ਹੀਦ ਨੌਨਿਹਾਲ ਸਿੰਘ ਫੂਲ ਦੇ ਪਰਿਵਾਰ, ਸ਼ਹੀਦ ਗੁਰਮੀਤ ਸਿੰਘ ਭੁੱਚੋ ਮੰਡੀ ਦੇ ਪੁੱਤਰ ਤੇਗਬੀਰ ਸਿੰਘ, ਧਰਮੀ ਫੌਜੀ ਭਾਈ ਜਸਵੰਤ ਸਿੰਘ ਭੁੱਚੋ ਮੰਡੀ ਅਤੇ ਸੌਦਾ ਸਾਧ ਉੱਤੇ ਨੀਲੋਖੇੜੀ ਘਾਤ ਲਗਾਉਣ ਵਾਲੇ ਭਾਈ ਸਵਰਨ ਸਿੰਘ ਕੋਟਧਰਮੂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।

ਸਮਾਗਮ ਦੌਰਾਨ ਭਾਈ ਦਲਜੀਤ ਸਿੰਘ ਨੇ ਬੋਲਦਿਆਂ ਆਖਿਆ ਕਿ ਸ਼ਹੀਦਾਂ ਨੂੰ ਯਾਦ ਕਰਨਾ ਅਤੇ ਉਹਨਾ ਜਿਹਨਾ ਆਦਰਸ਼ਾਂ ਲਈ ਸ਼ਹਾਦਤ ਦਿੱਤੀ ਉਹਨਾ ਦੀ ਪੂਰਤੀ ਲਈ ਯਤਨਸ਼ੀਲ ਰਹਿਣਾ ਸਾਡਾ ਸਭ ਦਾ ਫਰਜ਼ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,