ਵਿਦੇਸ਼ » ਸਿੱਖ ਖਬਰਾਂ

ਸਿੱਖ ਜਥੇਬੰਦੀ ਨੇ ਕੈਪਟਨ ਖਿਲਾਫ ਕੈਨੇਡਾ ਵਿਚ 10 ਲੱਖ ਅਮਰੀਕੀ ਡਾਲਰ ਦਾ ਮਾਣਹਾਨੀ ਕੇਸ ਦਰਜ ਕੀਤਾ

July 21, 2016 | By

ਜਲੰਧਰ: ਸਿੱਖਸ ਫਾਰ ਜਸਟਿਸ, ਜਿਸਨੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਪਰਵਾਸੀ ਪੰਜਾਬੀਆਂ ਵਿਚ ਚੋਣ ਪ੍ਰਚਾਰ ਕਰਨ ਦੇ ਪ੍ਰੋਗਰਾਮ ਨੂੰ ਰੋਕ ਦਿੱਤਾ ਸੀ। ਹੁਣ ਸਿੱਖਸ ਫਾਰ ਜਸਟਿਸ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਉਨ੍ਹਾਂ ਦੀ ਜਥੇਬੰਦੀ ਨੂੰ ਆਈ.ਐਸ.ਆਈ. ਨਾਲ ਸਬੰਧਿਤ ਕਹਿਣ ਕਰਕੇ ਇਕ ਮਿਲੀਅਨ ਅਮਰੀਕੀ ਡਾਲਰ ਦਾ ਮਾਣਹਾਨੀ ਕੇਸ ਦਾਇਰ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ (ਫਾਈਲ ਫੋਟੋ)

ਕੈਪਟਨ ਅਮਰਿੰਦਰ ਸਿੰਘ (ਫਾਈਲ ਫੋਟੋ)

ਸਿੱਖਸ ਫਾਰ ਜਸਟਿਸ ਦੇ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਨੇ ਕਿਹਾ ਕਿ ਉਹ ਇਹ ਨੋਟਿਸ ਅਮਰਿੰਦਰ ਸਿੰਘ ਨੂੰ ਭਾਰਤ ਵਿਚ ਹੇਗ ਕਨਵੈਨਸ਼ਨ ਜ਼ਰੀਏ ਪਹੁੰਚਦਾ ਕਰਨਗੇ।

ਸਿੱਖ ਜਥੇਬੰਦੀ ਨੇ ਕਿਹਾ ਕਿ ਕੈਪਟਨ ਵਲੋਂ ਜਥੇਬੰਦੀ ਨੂੰ ਆਈ.ਐਸ.ਆਈ. ਤੋਂ ਪ੍ਰਯੋਜਿਤ ਕਹਿਣ ਕਰਕੇ ਉਨ੍ਹਾਂ ਦੀ ਛਵੀ ਖਰਾਬ ਹੋਈ ਹੈ।

ਸਿੱਖ ਜਥੇਬੰਦੀ ਵਲੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਵਿਚ ਸਿੱਖਾਂ ‘ਤੇ ਹੋਈਆਂ ਜ਼ਿਆਦਤੀਆਂ ਬਾਰੇ ਲੋਕਾਂ ਨੂੰ ਦੱਸਿਆ ਗਿਆ ਤਾਂ ਕੈਪਟਨ ਨੇ ਸਿੱਖਸ ਫਾਰ ਜਸਟਿਸ ‘ਤੇ ਇਹ ਦੋਸ਼ ਲਾਇਆ ਸੀ ਕਿ ਉਹ ਆਈ.ਐਸ.ਆਈ. ਦੇ ਹੱਥਾਂ ਵਿਚ ਖੇਡ ਰਹੀ ਹੈ।

ਇਸ ਨੂੰ ਅੰਗ੍ਰੇਜ਼ੀ ਵਿਚ ਪੂਰਾ ਪੜ੍ਹਨ ਲਈ: http://bit.ly/29QSwJ8

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,