ਖਾਸ ਲੇਖੇ/ਰਿਪੋਰਟਾਂ » ਸਿੱਖ ਖਬਰਾਂ

ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ ਵਿਸ਼ਵ ਸਿੱਖ ਇਕੱਤਰਤਾ ਕਈ ਪੱਖਾਂ ਤੋਂ ਵਿਲੱਖਣ ਰਹੀ

July 1, 2023 | By

੧. ਇਹ ਇਕੱਤਰਤਾ ਕਾਨਫਰੰਸ ਜਾਂ ਰੈਲੀ ਜਾਂ ਮੌਜੂਦਾ ਪ੍ਰਚਲਤ ਇਕੱਠਾਂ ਦੀ ਤਰ੍ਹਾਂ ਨਹੀਂ ਸੀ, ਬਲਕਿ ਇਸਦੀ ਸਾਰੀ ਕਾਰਵਾਈ ਸਿੱਖਾਂ ਦੇ ਫੈਸਲੇ ਕਰਨ ਦੀ ਪੁਰਾਤਨ ਰਵਾਇਤ ਗੁਰਮਤਾ ਵਿਧੀ ਦੇ ਬਹੁਤ ਨੇੜੇ ਦੀ ਮਹਿਸੂਸ ਹੋਈ।

੨. ਇਸ ਇਕੱਤਰਤਾ ਵਿਚ ਗੁਰਮਤਿ ਪ੍ਰਥਾਏ ਸੇਵਾ, ਸੰਗਰਾਮ ਅਤੇ ਪਰਚਾਰ ਕਰ ਰਹੇ ਜਥਿਆਂ ਦੇ ਜਥੇਦਾਰਾਂ, ਰਾਜਸੀ ਸਰਦਾਰਾਂ (ਆਗੂ) ਅਤੇ ਕੁਛ ਅਹਿਮ ਸਖਸ਼ੀਅਤਾਂ ਨੂੰ ਸੱਦਿਆ ਗਿਆ।

੩. ਇਕੱਤਰਤਾ ਤੋਂ ਪਹਿਲਾਂ ਜਾਰੀ ਕੀਤੇ ਗਏ ਦਸਤਾਵੇਜ ਵਿੱਚ ਬਕਾਇਦਾ ਇਹ ਗੱਲ ਕਹੀ ਗਈ ਕਿ ਗੁਰਮਤੇ ਲਈ ਹਾਜਰ ਹੋਣ ਵਾਲੀਆਂ ਸਖਸ਼ੀਅਤਾਂ ਲਈ ਜਰੂਰੀ ਹੈ ਕਿ ਉਹ ਇਕੱਤਰਤਾ ਸੱਦਣ ਵਾਲੇ ਸਾਖੀ ਸਿੰਘਾਂ ਦੀ ਗੁਰੂ ਗ੍ਰੰਥ ਅਤੇ ਗੁਰੂ ਪੰਥ ਪ੍ਰਤੀ ਕੀਤੀ ਬੇਗਰਜ ਸੇਵਾ ਅਤੇ ਗੁਰਮਤਾ ਸੋਧਣ ਦੇ ਅਮਲ ਸਮੇਂ ਕਿਸੇ ਵੀ ਪਰਕਾਰ ਦੇ ਪੱਖਪਾਤ ਤੋਂ ਨਿਰਲੇਪ ਹੋ ਕੇ ਵਿਚਰਣ ਉਤੇ ਵਿਸ਼ਵਾਸ ਰੱਖਦੇ ਹੋਣ। ਇਹ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਸੀ।

੪. ਪਿਛਲੇ ਸਮਿਆਂ ਤੋਂ ਸਿੱਖਾਂ ਨੇ ਗੁਰਮਤੇ ਕਰਨੇ ਛੱਡ ਦਿੱਤੇ ਸਨ।

੫. ਜਿਥੋਂ ਅਸੀਂ ਰਾਹ ਭਟਕੇ ਸੀ, ਓਥੋਂ ਹੀ ਮੁੜ ਸਹੀ ਰਾਹ ਵੱਲ ਜਾਣ ਦਾ ਇਹ ਉੱਦਮ ਕੀਤਾ ਗਿਆ।

੬. ਇਹ ਇਕੱਤਰਤਾ ਵਕਤੀ ਕਾਰਵਾਈਆਂ ਦੀ ਵਕਤੀ ਤਸੱਲੀ ਤੋਂ ਮੁਕਤ ਮਹਿਸੂਸ ਹੋਈ।

੭. ਸੰਗਤ ਦੀ ਸਹਿਮਤੀ ਨਾਲ ਪੰਜ ਸਿੰਘ ਚੁਣੇ ਗਏ।

੮. ਹਰ ਸਿੰਘ ਦਾ ਨਾਮ ਲੈਣ ਵਕਤ ਸੰਗਤ ਤੋਂ ਇਤਰਾਜਾਂ ਦੀ ਮੰਗ ਕੀਤੀ ਗਈ। ਇਹ ਗੱਲ ਵੀ ਆਪਣੇ ਆਪ ਵਿੱਚ ਬਹੁਤ ਵੱਡੀ ਹੈ।

੯. ਇਕੱਤਰਤਾ ਦੀ ਕਾਰਵਾਈ ਅਤੇ ਬੁਲਾਰਿਆਂ ਵੱਲੋਂ ਸਾਂਝੇ ਕੀਤੇ ਗਏ ਨੁਕਤੇ ਲਿਖਤੀ ਦਰਜ ਕੀਤੇ ਗਏ।

੧੦. ਗੁਰਮਤਾ ਸੋਧਣ ਦੀ ਰਵਾਇਤ ਨੂੰ ਮੁੜ 100 ਸਾਲਾਂ ਤੋਂ ਵੀ ਵੱਧ ਸਮੇਂ ਬਾਅਦ ਸੁਰਜੀਤ ਕਰਨ ਦਾ ਇਹ ਨੇਕ ਉਪਰਾਲਾ ਸੀ।

੧੧. ਸਾਡੀ ਰਵਾਇਤ ਅਨੁਸਾਰ ਕੀਤੇ ਅਮਲਾਂ ਵਿੱਚ ਹੀ ਬਰਕਤ ਹੋਵੇਗੀ, ਇਹ ਉੱਦਮ ਅਜਾਈਂ ਨਹੀਂ ਜਾਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,