ਸਮੇਂ ਸਮੇਂ ਉੱਤੇ ਇੰਡੀਆ ਦੇ ਮੌਜੂਦਾ ਪ੍ਰਬੰਧਕੀ ਢਾਂਚੇ ਬਾਬਤ ਸਵਾਲ ਖੜੇ ਹੁੰਦੇ ਰਹੇ ਹਨ ਕਿ ਇਹ ਬਰਾਬਰਤਾ ਵਾਲਾ ਰਾਜ ਪ੍ਰਬੰਧ ਨਹੀਂ ਹੈ ਸਗੋਂ ਸਾਮਰਾਜੀ ਹੈ, ...
ਮਹਿਜ ਮਸਲਿਆਂ ਨੂੰ ਨਜਿੱਠਣ ਦੀ ਬਜਾਏ ਉਨ੍ਹਾਂ ਮਸਲਿਆਂ ਨੂੰ ਪੈਦਾ ਕਰਨ ਵਾਲੇ ਹਾਲਾਤ ਨੂੰ ਮੁਖਾਤਿਬ ਹੋਣ ਦੀ ਪਹੁੰਚ ਅਪਣਾਈ ਜਾਵੇ ਲੜਾਈ ਕੁਝ ਰਿਆਇਤਾਂ ਜਾਂ ਸਹੂਲਤਾਂ ਹਾਸਲ ਕਰਨ ਦੀ ਬਜਾਏ ਸਵੈਨਿਰਣਾ ਕਰਨ ਦੀ ਅਜ਼ਾਦੀ ਦਾ ਹੱਕ ਹਾਸਲ ਕਰਨ ਦੇ ਤੌਰ ਤੇ ਲੜੀ ਜਾਣੀ ਚਾਹੀਦੀ ਹੈ
ਪੰਜਾਬ ਦੀ ਸਿਆਸਤ ਵਿੱਚ ਪਿਛਲੇ ਕੁਝ ਸਮੇਂ ਤੋਂ ਹੋ ਰਹੀਆਂ ਸਰਗਰਮੀਆਂ ਅਤੇ ਵਾਪਰ ਰਹੀਆਂ ਘਟਨਾਵਾਂ ਨੂੰ ਜੇਕਰ ਇਕੱਠੇ ਰੱਖ ਕੇ ਵੇਖਿਆ ਜਾਵੇ ਤਾਂ ਪੰਜਾਬ ...
ਸੱਚ ਅਤੇ ਝੂਠ ਦੀ ਟੱਕਰ ਹਮੇਸ਼ਾ ਹੀ ਰਹਿਣੀ ਹੈ, ਇਤਿਹਾਸ ਵਿੱਚ ਇਸਦੀਆਂ ਬੇਅੰਤ ਗਵਾਹੀਆਂ ਹਨ, ਵਰਤਮਾਨ ਵਿੱਚ ਇਹ ਵੱਖੋ ਵੱਖਰੇ ਰੂਪਾਂ ਵਿੱਚ ਮੌਜੂਦ ਹੈ ਅਤੇ ਭਵਿੱਖ ਵਿੱਚ ਵੀ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ।
ਇਨੀ ਦਿਨੀ ਆਪਾਂ ਸੱਤਵੇਂ ਨਾਨਕ ਸ਼੍ਰੀ ਗੁਰੂ ਹਰਿ ਰਾਇ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਹੈ। ਸੋ ਗੁਰੂ ਸਾਹਿਬ ਨੂੰ ਯਾਦ ਕਰਦਿਆਂ ਇਹ ਲਿਖਤ ਇਤਿਹਾਸ ਦੇ ਕੁਝ ਅਹਿਮ ਸੁਨੇਹੇ ਜੋ ਸੱਤਵੇਂ ਨਾਨਕ ਦੇ ਸਮੇਂ (ਤਕਰੀਬਨ 400 ਸਾਲ ਪਹਿਲਾਂ) ਸਾਨੂੰ ਮਿਲਦੇ ਹਨ ਨੂੰ ਤਾਜ਼ਾ ਕਰਨ ਦਾ ਇਕ ਯਤਨ ਹੈ।
ਪਹਿਲੇ ਗੁਰੂ ਨਾਨਕ ਜੀ ਤੋਂ ਦਸਵੇਂ ਗੁਰੂ ਨਾਨਕ ਜੀ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚੋਂ ਮਨੁੱਖ ਨੂੰ ਜੋ ਵਿਰਾਸਤ ਮਿਲ ਰਹੀ ਹੈ, ਜੋ ਆਤਮਿਕ ਸੇਧ ਮਿਲ ਰਹੀ ਹੈ ਉਹ ਸਾਂਝੀਵਾਲਤਾ, ਬਰਾਬਰੀ ਅਤੇ ਸਰਬੱਤ ਦੇ ਭਲੇ ਦੀ ਹੈ। ਜਦੋਂ ਸਿੱਖ ਗੁਰੂ ਨੂੰ ਮਹਿਸੂਸ ਕਰਦਾ ਹੈ ਤਾਂ ਉਹਦਾ ਮੂੰਹ ਆਪਣੀ ਵਿਰਾਸਤ ਵੱਲ ਨੂੰ ਹੋ ਜਾਂਦਾ ਹੈ।
ਇਹ ਬੁੱਤ ਨੇ ਤਕਨੀਕ ਦੇ ਬਿਜਲੀ ਨਾ' ਖਿੱਚੀ ਲੀਕ ਦੇ ਨਵੇਂ ਜ਼ਮਾਨੇ ਨਵੀਆਂ ਗੱਲਾਂ ਆਉਂਦੇ ਨੇ ਲੋਕੀ ਚੀਕ ਦੇ
ਇਹ ਵਕਤੀ ਧੁੰਦ ਸਦੀਵੀ ਨਾ ਬਣੇ ਇਹਦੇ ਲਈ ਸਾਨੂੰ ਅਰਦਾਸ ਕਰਨੀ ਪਵੇਗੀ ਅਤੇ ਇਹੀ ਅਰਦਾਸ ਸਾਡੇ ਪੈਰਾਂ ਨੂੰ ਉਹ ਭੁੱਲੇ ਰਾਹ ਉੱਤੇ ਮੁੜ ਲੈ ਕੇ ਜਾਵੇਗੀ। ਫਿਰ ਉਹਨਾਂ ਪੈੜਾਂ ਦੀਆਂ ਮਹਿਕਾਂ ਬਣ ਰਹੇ ਇਤਿਹਾਸ ਨੂੰ ਸੁਨਹਿਰੀ ਕਰਨ ਵਿੱਚ ਸਹਾਈ ਹੋਣਗੀਆਂ। ਫਿਰ ਅੰਦਰ ਬਾਹਰ ਇੱਕੋ ਅਮੀਰੀ ਹੋਵੇਗੀ, ਸਾਡੇ ਅਮਲਾਂ ਦੀਆਂ ਪੈੜਾਂ ਦੇ ਮੂੰਹ ਵੀ ਫਿਰ ਸੁੱਚੇ ਘਰ ਵੱਲ ਨੂੰ ਹੋਣਗੇ। ਸ਼ਬਦਾਂ ਤੋਂ ਸੰਘਰਸ਼ ਤੀਕ ਫਿਰ ਕੇਸਰੀ ਲਹਿਰਾਊਗਾ ਅਤੇ ਆਪਾ ਮੇਟਣ ਦੀਆਂ ਰੀਤਾਂ ਸੁਰਜੀਤ ਹੋਣਗੀਆਂ।
ਪਰਦੇ ਤੇ ਬੋਲਦੀਆਂ ਤਸਵੀਰਾਂ ਨੂੰ ਆਏ ਬੇਸ਼ੱਕ ਬਹੁਤਾ ਜ਼ਿਆਦਾ ਸਮਾਂ ਨਹੀਂ ਹੋਇਆ ਪਰ ਇਸ ਵਿੱਚ ਆ ਰਹੇ ਬਦਲਾਅ ਜੇ ਵੇਖੇ ਜਾਣ ਤਾਂ ਉਹਨਾਂ ਦੀ ਰਫਤਾਰ ਬਹੁਤ ਜ਼ਿਆਦਾ ਹੈ।
ਮਨੁੱਖ ਆਪਣੀ ਗੱਲ ਨੂੰ ਦੂਜੇ ਤੱਕ ਅੱਪੜਦੀ ਕਰਨ ਲਈ ਵੱਖ ਵੱਖ ਤਰੀਕੇ ਅਪਣਾਉਂਦਾ ਹੈ, ਜਿਸ ਵਿੱਚੋਂ ਸਭ ਤੋ ਵੱਧ ਬੋਲ ਕੇ ਹੀ ਉਹ ਆਪਣੀ ਗੱਲ ਦੂਜੇ ਕੋਲ ਕਰਦਾ ਹੈ। ਇਸ ਨੂੰ ਮੋਟੇ ਰੂਪ ਵਿੱਚ ਸਮਝਣ ਲਈ ਦੋ ਕਿਸਮ ਦੇ ਬੰਦੇ ਮੁੱਖ ਤੌਰ ਤੇ ਆਪਣੇ ਆਲੇ ਦੁਆਲੇ ਵੱਖ ਵੱਖ ਖੇਤਰਾਂ ਵਿੱਚ ਵਿਚਰਦੇ ਹਨ।ਪਹਿਲੇ ਜੋ ਰੂਹ ਤੋਂ ਅਤੇ ਇਮਾਨਦਾਰੀ ਤੋਂ ਢਿੱਡੋਂ ਆਪਣੀ ਗੱਲ ਕਹਿ ਦਿੰਦੇ ਹਨ ਅਤੇ ਦੂਜੇ ਦਿਮਾਗ ਦੇ ਜੋਰ ਨਾਲ ਸ਼ਬਦਾਂ ਦੇ ਪਰਦੇ ਚ ਆਪਣੀ ਗੱਲ ਰੱਖਦੇ ਹਨ।
Next Page »