ਸਿੱਖ ਖਬਰਾਂ

ਅਦਾਰਾ ਸਿੱਖ ਸ਼ਹਾਦਤ ਵਲੋਂ ਲਿਖਤਾਂ ਦੀਆਂ ਪੈੜਾਂ ਵਿਸ਼ੇ’ਤੇ ਕਰਵਾਈ ਗਈ ਗੋਸਟਿ

May 29, 2024 | By

ਚੰਡੀਗੜ੍ਹ- ਘੱਲੂਘਾਰਾ ੧੯੮੪ ਦੇ ੪੦ ਵਰ੍ਹੇ ਬੀਤ ਜਾਣ ਉਪਰੰਤ ਇਸ ਘੱਲੂਘਾਰੇ ਸਬੰਧੀ ਇਸ ਵਕਫੇ ਦੌਰਾਨ ਵੱਖ-ਵੱਖ ਪਹੁੰਚ ਵਿਧੀਆਂ ਅਨੁਸਾਰ ਲਿਖੀਆਂ ਗਈਆਂ ਲਿਖਤਾਂ ਦੀਆਂ ਪੈੜਾਂ ਪਛਾਨਣ ਅਤੇ ਪਰਤਾ ਫਰੋਲਣ ਲਈ ਅਦਾਰਾ ਸਿੱਖ ਸ਼ਹਾਦਤ ਵੱਲੋਂ ੧੩ ਜੇਠ ੫੫੬ (੨੬ ਮਈ ੨੦੨੪) ਦਿਨ ਐਤਵਾਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕ ਰੋਜ਼ਾ ਗੋਸਟਿ ਕਰਵਾਈ ਗਈ।

Sikh Shahadat Ghosti

ਗੋਸਟਿ ਦੌਰਾਨ ਇਕ ਤਸਵੀਰ

ਇਸ ਗੋਸਟੀ ਦੌਰਾਨ ਵੱਖ ਵੱਖ ਬੁਲਾਰਿਆ ਵਲੋਂ ਆਪਣੇ ਖੋਜ ਭਰਪੂਰ ਵਿਚਾਰ ਪੇਸ਼ ਕੀਤੇ ਗਏ। ਸਭ ਤੋਂ ਪਹਿਲਾਂ ਡਾ. ਕੰਵਲਜੀਤ ਸਿੰਘ ਨੇ ਵਿਸ਼ੇ ਦੀ ਮਹੱਤਤਾ ਅਤੇ ਗੰਭੀਰਤਾ ਬਾਰੇ ਭੂਮਿਕਾ ਵਜੋਂ ਆਪਣੇ ਵਿਚਾਰਾਂ ਦੀ ਸਾਝ ਪਾਉਦਿਆ ਗੋਸਟੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਤੋਂ ਉਪਰੰਤ ਨਵਜੋਤ ਸਿੰਘ ਨੇ ਕੁਲਦੀਪ ਨਈਅਰ ਦੀ ਜੀਵਨੀ ਵਿੱਚੋ ਉੱਭਰਦੇ ਪੱਖਾਂ ਤੇ ਰੋਸ਼ਨੀ ਪਾਈ, ਰਵਿੰਦਰਪਾਲ ਸਿੰਘ ਨੇ ਸਿੱਖ ਸ਼ਹਾਦਤ ਰਸਾਲੇ ਦਾ ਤੀਜੇ ਘੱਲੂਘਾਰੇ ਦੀ ਵਿਆਖਿਆ ਵਿੱਚ ਪੁੱਟਿਆ ਕਦਮ ਅਤੇ ਯੋਗਦਾਨ ਬਾਰੇ ਚਰਚਾ ਕੀਤੀ, ਡਾ. ਗੁਰਪ੍ਰੀਤ ਸਿੰਘ ਨੇ ਕੁਲਦੀਪ ਬਰਾੜ ਦੀ ਕਿਤਾਬ ਵਿੱਚੋਂ ਉਪਜੇ ਬਿਰਤਾਂਤਕਾਰੀ ਦੇ ਨੁਕਸਾ ਦੀ ਨਿਸ਼ਾਨਦੇਹੀ ਕਰਦਿਆਂ ਖੋਜ ਭਰਪੂਰ ਨੁਕਤਿਆਂ ਦੀ ਸਾਂਝ ਪਾਈ, ਪਰਮਜੀਤ ਸਿੰਘ ਗਾਜ਼ੀ ਨੇ ਬਿਜਾਲੀ ਜਬਰ ਅਤੇ ਘੱਲੂਘਾਰਾ ਵਿਸ਼ੇ ਤੇ ਵਿਚਾਰ ਪੇਸ਼ ਕੀਤੇ ਅਤੇ ਅਖੀਰ ਵਿੱਚ ਡਾ. ਸਿਕੰਦਰ ਸਿੰਘ ਹੁਰਾਂ ਨੇ ਸੰਤ ਸਿੰਘ ਸੇਖੋ ਦੇ ਤੀਜੇ ਘੱਲੂਘਾਰੇ ਬਾਰੇ ਦ੍ਰਿਸ਼ਟੀਕੋਣ ‘ਤੇ ਆਪਣੇ ਕੀਮਤੀ ਵਿਚਾਰਾ ਦੀ ਸਾਂਝ ਪਾਈ।

Sikh Shadat Goshti

ਖੱਬੇ ਤੋਂ ਸੱਜੇ: ਰਵਿੰਦਰਪਾਲ ਸਿੰਘ, ਡਾ. ਗੁਰਪ੍ਰੀਤ ਸਿੰਘ,  ਸ਼. ਪਰਮਜੀਤ ਸਿੰਘ ਅਤੇ ਡਾ. ਸਿਕੰਦਰ ਸਿੰਘ

ਗੋਸਟੀ ਦੌਰਾਨ ਵਿਦਵਾਨਾਂ ਵਲੋਂ ਇਹ ਚਾਨਣਾ ਪਾਇਆ ਗਿਆ ਕਿ ਕਿਵੇਂ ਹੁਣ ਤੱਕ ਤੀਜੇ ਘੱਲੂਘਾਰੇ ਨਾਲ ਸੰਬੰਧਿਤ ਕਿਤਾਬ ਵਿਚੋ ਉਸਰੇ ਪ੍ਰਵਚਨ ਨੇ ਤੀਜੇ ਘੱਲੂਘਾਰੇ ਦੀ ਸਹੀ ਪੇਸ਼ਕਾਰੀ ਕਰਨ ਨਾਲ ਦਗਾ ਕੀਤਾ ਹੈ ਅਤੇ ਇਸ ਸਾਰੇ ਅਮਲ ਦੌਰਾਨ ਲੇਖਕਾਂ ਵਲੋ ਸਰਕਾਰੀ ਪ੍ਰਵਚਨ ਨੂੰ ਆਖਰੀ ਸੱਚ ਤਸੱਵਰ ਕਰਦਿਆਂ ਹੋਇਆ ਸਿੱਖ ਸ਼ਹੀਦਾਂ ਦਾ ਅਪਮਾਨ ਕੀਤਾ ਗਿਆ ਹੈ। ਅੱਗੇ ਇਸ ਪ੍ਰਵਚਨ ਦੇ ਨੁਕਸਾ ਕਾਰਨ ਸਾਡੀਆ ਨਵੀਆਂ ਪੀੜੀ ਕਿਸ ਤਰ੍ਹਾਂ ਗੁਮਰਾਹ ਹੋ ਰਹੀਆ ਹਨ ਦਾ ਜਿਕਰ ਕੀਤਾ ਗਿਆ ਹੈ। ਇਨ੍ਹਾਂ ਕਿਤਾਬਾ ਵਿਚਲੇ ਗਲਤ ਤੱਥਾ, ਟਰਮਾਂ, ਚਿੰਨ੍ਹ ਵਿਧਾਨ, ਵਿਆਖਿਆ ਅਤੇ ਮਨਸ਼ਾ ਤੋਂ ਕਿਵੇਂ ਸੁਚੇਤ ਰਹਿਣ ਹੈ, ਇਨ੍ਹਾਂ ਨੁਕਤਿਆਂ ਉੱਤੇ ਬੁਲਾਰਿਆਂ ਵਲੋਂ ਵਿਸ਼ੇਸ਼ ਜੋਰ ਦਿੱਤਾ ਗਿਆ । ਇਨ੍ਹਾਂ ਨੁਕਤਿਆਂ ਨੂੰ ਸਪਸ਼ਟ ਕਰਨ ਲਈ ਬੁਲਾਰਿਆਂ ਵਲੋਂ ਸਬੰਧਿਤ ਵੱਖ-ਵੱਖ ਕਿਤਾਬਾਂ ਵਿਚੋਂ ਹਵਾਲੇ ਵੀ ਦਿੱਤੇ ਗਏ ਹਨ।

ਗੋਸਟਿ ਦੌਰਾਨ ਇਕ ਹੋਰ ਤਸਵੀਰ

ਇਸ ਗੋਸਟਿ ਦੌਰਾਨ ਵੱਖ-ਵੱਖ ਪੰਥਕ ਅਦਾਰਿਆਂ ਵਿੱਚ ਸੇਵਾ ਨਿਭਾਉਂਦੀਆ ਸ਼ਖਸੀਅਤਾਂ, ਸਿੱਖ ਅਕਾਦਮਿਕਤਾ ਨਾਲ ਸੰਬੰਧਿਤ ਵਿਦਵਾਨ ਤੇ ਪ੍ਰਚਾਰਕ ਅਤੇ ਹੋਰ ਸਿੱਖ ਕਾਰਕੁੰਨ ਹਸਤੀਆਂ ਸ਼ਾਮਿਲ ਸਨ।

ਹੋਰ ਸਬੰਧਤ ਖਬਰਾ

 


 

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,