ਸਿਆਸੀ ਖਬਰਾਂ

ਸਿਮਰਨਜੀਤ ਸਿੰਘ ਮਾਨ ਨੇ ਹਿੰਦ ਵਿਚ ਅਫਰਾ-ਤਫਰਾ ਫੈਲਣ ਤੋਂ ਰੋਕਣ ਲਈ ਰਾਸ਼ਟਪਤੀ ਨੂੰ ਲਿਖੀ ਚਿੱਠੀ

November 16, 2016 | By

ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਭਾਰਤ ਦੇ ਰਾਸ਼ਟਪਤੀ ਪ੍ਰਣਬ ਮੁਖਰਜੀ ਨੂੰ ਚਿੱਠੀ ਲਿਖੀ ਹੈ। ਚਿੱਠੀ ‘ਚ ਸ. ਮਾਨ ਨੇ ਪ੍ਰਣਬ ਮੁਖਰਜੀ ਨੂੰ ਕਿਹਾ ਕਿ ਨਰਿੰਦਰ ਮੋਦੀ ਵਲੋਂ ਕਾਲੇ ਧੰਨ ਨੂੰ ਖਤਮ ਕਰਨ ਦੇ ਨਾਂ ‘ਤੇ 500 ਅਤੇ 1000 ਦੇ ਨੋਟਾਂ ‘ਤੇ ਪਾਬੰਦੀ ਲਾਉਣ ਕਰਕੇ ਗਰੀਬ ਅਤੇ ਮੱਧਵਰਗੀ ਪਰਿਵਾਰਾਂ ਲਈ ਲੋੜ ਦਾ ਸਮਾਨ ਖਰੀਦਣਾ ਵੀ ਮੁਸ਼ਕਲ ਹੋ ਗਿਆ ਹੈ।

ਸ. ਮਾਨ ਨੇ ਕਿਹਾ ਕਿ ਵੱਡੇ ਸਅਨਤਕਾਰਾਂ ਦੇ 43 ਹਜ਼ਾਰ ਕਰੋੜ ਦੇ ਕਰਜ਼ਿਆਂ ਉੱਤੇ ਮੋਦੀ ਨੇ ਲੀਕ ਮਾਰ ਦਿੱਤੀ ਹੈ। ਸ. ਮਾਨ ਨੇ ਕਿਹਾ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਰਹਿੰਦਿਆਂ ਮੁਸਲਮਾਨਾਂ ਦਾ ਕਤਲੇਆਮ ਕਰਵਾਇਆ ਅਤੇ ਗੁਜਰਾਤ ਦੇ ਕੱਛ ਇਲਾਕੇ ‘ਚ ਪੰਜਾਬੀ ਕਿਸਾਨਾਂ ਨੂੰ ਬੇਘਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹੁਣ 2016 ‘ਚ ਵੱਡੇ ਪੱਧਰ ‘ਤੇ ਕਸ਼ਮੀਰ ਵਿਚ ਨੌਜਵਾਨਾਂ ਦਾ ਘਾਣ ਕਰਵਾ ਰਿਹਾ ਹੈ।

simranjit-singh-maan

ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)

ਸ. ਮਾਨ ਨੇ ਆਪਣੀ ਚਿੱਠੀ ‘ਚ ਅੱਗੇ ਲਿਖਿਆ ਕਿ ਦਿੱਲੀ ਤੋਂ ਛਪੀ ਖਬਰ ‘ਚ ਮੋਦੀ ਨੇ ਆਪਣੀ ਜਾਨ ਨੂੰ ਖਤਰਾ ਦੱਸਿਆ ਹੈ। ਸ. ਮਾਨ ਨੇ ਅੱਗੇ ਕਿਹਾ ਕਿ ਉਹ ਹਿੰਦ ਨਿਵਾਸੀਆਂ ਨੂੰ ਇਹ ਯਾਦ ਕਰਵਾਉਣਾ ਚਾਹੁੰਦੇ ਹਨ ਕਿ 1984 ‘ਚ ਜਦੋਂ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕੀਤਾ ਸੀ ਤਾਂ ਉਸਨੂੰ ਅਹਿਸਾਸ ਹੋ ਗਿਆ ਸੀ ਕਿ ਹੁਣ ਉਹ ਬਚੇਗੀ ਨਹੀਂ, ਤਾਂ ਹੀ ਉਸਨੇ ਆਪਣੀ ਤਕਰੀਰਾਂ ‘ਚ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਉਸਦੀ ਜਾਨ ਨੂੰ ਖਤਰਾ ਹੈ।

ਇਸੇ ਤਰ੍ਹਾਂ ਮੋਦੀ ਨੇ ਵੀ ਘੱਟਗਿਣਤੀ ਕੌਮਾਂ ਮੁਸਲਮਾਨਾਂ ਅਤੇ ਸਿੱਖਾਂ ‘ਤੇ ਜ਼ੁਲਮ ਕਰਕੇ ਅਤੇ 500, 1000 ਦੇ ਨੋਟ ਬੰਦ ਕਰਕੇ, ਫੌਜ ਵਿਚ ਇਕ ਰੈਂਕ ਇਕ ਪੈਨਸ਼ਨ ਲਾਗੂ ਨਾ ਕਰਕੇ ਬਹੁਤ ਲੋਕਾਂ ਨੂੰ ਆਪਣਾ ਵਿਰੋਧੀ ਬਣਾ ਲਿਆ ਹੈ। ਸ. ਮਾਨ ਨੇ ਲਿਖਿਆ ਕਿ ਇਸ ਮੋਦੀ ਵਲੋਂ ਆਪਣੀ ਮੌਤ ਦਾ ਪ੍ਰਗਟਾਇਆ ਖਦਸ਼ਾ ਸੱਚ ਵੀ ਹੋ ਸਕਦਾ ਹੈ।

ਸ. ਮਾਨ ਨੇ ਆਪਣੀ ਚਿੱਠੀ ‘ਚ ਇਹ ਵੀ ਖਦਸ਼ਾ ਪ੍ਰਗਟਾਇਆ ਕਿ ਅਜਿਹੇ ਹਾਲਾਤਾਂ ਦਾ ਫਾਇਦਾ ਚੁੱਕ ਕੇ ਕੋਈ ਵੀ ਵਿਦੇਸ਼ੀ ਤਾਕਤ ਵਲੋਂ ਹਮਲਾ ਕਰਨ ਦੀ ਸੂਰਤ ਵਿਚ ਅਣਸੁਖਾਵੀਂ ਘਟਨਾ ਤੋਂ ਮਨੁੱਖਤਾ ਨੂੰ ਕੋਣ ਬਚਾਏਗਾ?

ਸ. ਸਿਮਰਨਜੀਤ ਸਿੰਘ ਮਾਨ ਵਲੋਂ ਭਾਰਤ ਦੇ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੂੰ ਲਿਖੀ ਚਿੱਠੀ (ਹੂ-ਬ-ਹੂ)

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,