ਸਿਆਸੀ ਖਬਰਾਂ

ਪ੍ਰਕਾਸ਼ ਸਿੰਘ ਬਾਦਲ ਨੂੰ ਗ੍ਰਿਫਤਾਰ ਕਰਨ ਦੀ ਜੁਰਅਤ ਦਿਖਾਉਣ ਅਮਰਿੰਦਰ ਸਿੰਘ: ਸਿਮਰਨਜੀਤ ਸਿੰਘ ਮਾਨ

July 12, 2017 | By

ਹੁਸ਼ਿਆਰਪੁਰ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਸੋਮਵਾਰ ਨੂੰ ਇੱਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚੁਣੌਤੀ ਦਿੱਤੀ ਕਿ ਉਹ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਤੋਂ ਬਾਅਦ ਬਹਿਬਲ ਕਲਾਂ ਗੋਲੀਕਾਂਡ ਲਈ ਪ੍ਰਕਾਸ਼ ਸਿੰਘ ਬਾਦਲ ਨੂੰ ਗ੍ਰਿਫਤਾਰ ਕਰਨ ਦੀ ਜੁਰਅਤ ਦਿਖਾਉਣ। 2015 ‘ਚ ਹੋਏ ਇਸ ਗੋਲੀਕਾਂਡ ‘ਚ ਫਰੀਦਕੋਟ ਦੇ ਦੋ ਨੌਜਵਾਨਾਂ ਦੀ ਜਾਨ ਚਲੀ ਗਈ ਸੀ।

ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)

ਸਿਮਰਨਜੀਤ ਸਿੰਘ ਮਾਨ (ਫਾਈਲ ਫੋਟੋ)

ਸ. ਮਾਨ ਨੇ ਕਿਹਾ ਜੇ ਅਮਰਿੰਦਰ ਸਿੰਘ ਸੱਚ ਬੋਲ ਰਿਹਾ ਹੈ ਕਿ ਬੇਅਦਬੀ ਦੇ ਵਿਰੋਧ ‘ਚ ਪ੍ਰਦਰਸ਼ਨ ਕਰ ਰਹੀਆਂ ਸ਼ਾਂਤਮਈ ਸੰਗਤਾਂ ‘ਤੇ ਗੋਲੀ ਚਲਾਉਣ ਲਈ ਪ੍ਰਕਾਸ਼ ਸਿੰਘ ਬਾਦਲ ਜ਼ਿੰਮੇਵਾਰ ਹੈ ਤਾਂ ਉਹ ਬਾਦਲ ਨੂੰ ਆਪਣੀ ਪੁਲਿਸ ਨੂੰ ਕਹਿ ਕੇ ਉਸਨੂੰ ਗ੍ਰਿਫਤਾਰ ਕਰਨ।

ਖ਼ਬਰਾਂ ਮੁਤਾਬਕ ਸ. ਮਾਨ ਨੇ ਸੋਮਵਾਰ ਨੂੰ ਕਿਹਾ, “ਇਸ ਮਾਮਲੇ ‘ਚ ਐਫ.ਆਈ.ਆਰ. ਦਰਜ ਕਰਵਾਈ ਗਈ ਹੈ। ਜੇ ਅਮਰਿੰਦਰ ਮਹਿਸੂਸ ਕਰਦੇ ਹਨ ਕਿ ਬਾਦਲ ਮੁੱਖ ਦੋਸ਼ੀ ਹੈ ਤਾਂ ਉਸਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ।”

ਮੀਡੀਆ ਨਾਲ ਗੱਲ ਕਰਦੇ ਹੋਏ ਸ. ਮਾਨ ਨੇ ਕਿਹਾ, “ਕੇਂਦਰ ਅਤੇ ਰਾਜ ਸਰਕਾਰ ‘ਚ ਚੁੱਪ ਵਾਲੀ ਸਹਿਮਤੀ ਬਣੀ ਹੋਈ ਹੈ। ਜੇ ਬਾਦਲ ਦਲ ਜਾਂ ਭਾਜਪਾ ਆਗੂਆਂ ਦੇ ਖਿਲਾਫ ਕੈਪਟਨ ਅਮਰਿੰਦਰ ਕੋਈ ਕਾਰਵਾਈ ਕਰਨਗੇ ਤਾਂ ਕੇਂਦਰ ਦੀਆਂ ਏਜੰਸੀਆਂ ਕੈਪਟਨ ਅਤੇ ਉਸਦੇ ਪੁੱਤਰ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਇਨਫੋਰਸਮੈਂਟ ਡਾਇਰੈਕਟੋਰੇਟ (ED) ਰਾਹੀਂ ਫਸਾ ਸਕਦੀਆਂ ਹਨ।”

ਸਿੱਕਮ ਸਰਹੱਦ ‘ਤੇ ਚੀਨ-ਭਾਰਤ ‘ਚ ਬਣੇ ਜੰਗ ਵਰਗੇ ਹਾਲਾਤਾਂ ਬਾਰੇ ਸ. ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਜੰਗ ਤੋਂ ਬਚਣ ਲਈ ਮਸਲੇ ਦਾ ਹੱਲ ਲੱਭਣਾ ਚਾਹੀਦਾ ਹੈ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Simranjit Singh Mann Dares Amarinder Singh To Get Parkash Badal Arrested …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,