ਸਿੱਖ ਖਬਰਾਂ

ਪਾਕਿਸਤਾਨ ਵਿਚ ਸਿੱਖ ਦੀ ਦਸਤਾਰ ਲਾਹੁਣ ਵਾਲੇ 6 ਮੁਜ਼ਰਮਾਂ ਵਿਰੁਧ ਮਾਮਲਾ ਦਰਜ਼

May 3, 2016 | By

ਸਾਹੀਵਾਲ, ਪਾਕਿਸਤਾਨ: ਪਾਕਿਸਤਾਨ ਸਰਕਾਰ ਨੇ ਇਕ ਸਿੱਖ ਦੀ ਦਸਤਾਰ ਦੀ ਬੇਅਦਬੀ ਕਰਨ ਵਾਲੇ ਛੇ ਵਿਅਕਤੀਆਂ ਵਿਰੁਧ ਧਾਰਮਕ ਬੇਅਦਬੀ ਦੇ ਜ਼ੁਰਮ ਤਹਿਤ ਮੁਕਦਮਾ ਦਰਜ਼ ਕੀਤਾ ਹੈ। ਸਾਹੀਵਾਲ ਜਿਲ੍ਹੇ ਦੇ ਚੀਚਾਵਟਨੀ ਠਾਣੇ ਵਿਚ ਇਹ ਮਾਮਲਾ ਮਹਿੰਦਰ ਪਾਲ ਸਿੰਘ ਨਾਮੀ ਸਿੰਘ ਦੀ ਸ਼ਿਕਾਇਤ ਉੱਤੇ ਦਰਜ਼ ਕੀਤਾ ਗਿਆ ਹੈ।

ਸ਼ਿਕਾਇਤ ਕਰਤਾ ਅਨੁਸਾਰ ਇਕ ਬੱਸ ਰਾਹੀਂ ਮੁਲਤਾਨ ਤੋਂ ਫੈਸਲਾਬਾਦ ਜਾਂਦੇ ਸਮੇਂ ਬੱਸ ਰਸਤੇ ਵਿਚ ਖਰਾਬ ਹੋ ਗਈ। ਜਿਸ ਤੋਂ ਬਾਅਦ ਬੱਸ ਚਾਲਕ ਨੇ ਬੱਸ ਠੀਕ ਤਾਂ ਕਰ ਲਈ ਪਰ ਹੌਲੀ ਰਫਤਾਰ ਕਾਰਨ ਸਫਰ ਵਿਚ ਬਹੁਤ ਜ਼ਿਆਦਾ ਸਮਾਂ ਲੱਗ ਰਿਹਾ ਸੀ। ਜਦੋਂ ਬੱਸ ਰਸਤੇ ਵਿਚ ਇਕ ਅੱਡੇ ਉੱਤੇ ਰੁਕੀ ਤਾਂ ਬੱਸ ਦੀਆਂ ਸਵਾਰੀਆਂ ਨੇ ਕਿਰਾਇਆ ਵਾਪਸ ਕਰਨ ਜਾਂ ਹੋਰ ਬੱਸ ਵਿਚ ਸੀਟਾਂ ਲੈ ਕੇ ਦੇਣ ਦੀ ਮੰਗ ਕੀਤੀ। ਇਸ ਨੂੰ ਲੈ ਕੇ ਸਵਾਰੀਆਂ ਤੇ ਬੱਸ ਵਾਲਿਆਂ ਵਿਚ ਝਗੜਾ ਹੋ ਗਿਆ। ਬੱਸ ਦੇ ਸਟਾਫ ਨੇ ਸਵਾਰੀਆਂ ਨਾਲ ਧੱਕਾ-ਮੁੱਕੀ ਕੀਤੀ ਜਿਸ ਦੌਰਾਨ ਰਸ਼ੀਦ ਗੁੱਜਰ ਨਾਮੀ ਵਿਅਕਤੀ ਨੇ ਮਹਿੰਦਰ ਪਾਲ ਸਿੰਘ ਦੀ ਦਸਤਾਰ ਲਾਹ ਕੇ ਜ਼ਮੀਨ ਉੱਤੇ ਸੁੱਟ ਦਿੱਤੀ।

Sahiwal, Pakistanਮਹਿੰਦਰ ਪਾਲ ਸਿੰਘ ਨੂੰ ਇਸ ਘਟਨਾ ਤੋਂ ਡੂੰਘੀ ਠੇਸ ਪਹੁੰਚੀ ਅਤੇ ਉਸ ਨੇ ਨੇੜਲੇ ਠਾਣੇ ਵਿਚ ਘਟਨਾ ਦੀ ਇਤਲਾਹ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ 6 ਦੋਸ਼ੀਆਂ ਵਿਰੁਧ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ਼ ਕਰ ਲਿਆ।

ਚੀਚਾਵਟਨੀ ਠਾਣੇ ਦੇ ਮੁਖੀ ਖੈਜ਼ਰ ਹਯਾਤ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਕਿ ਮਹਿੰਦਰ ਪਾਲ ਸਿੰਘ ਦੀ ਸ਼ਿਕਾਇਤ ਉੱਤੇ ਬਕੀਰ ਅਲੀ, ਰਸ਼ੀਦ ਗੁੱਜਰ, ਫੈਜ਼ ਆਲਮ, ਸ਼ਕੀਲ ਅਤੇ ਸਨਾਵਲ ਖਿਲਾਫ ਪਾਕਿਸਤਾਨੀ ਦੰਡਾਵਲੀ ਦੀ ਧਾਰਾ 295, 148 ਅਤੇ 506 ਤਹਿਤ ਮੁਕਦਮਾਂ ਦਰਜ਼ ਕੀਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,