ਵਿਦੇਸ਼

ਸਾਊਥਾਲ ’ਚ ਲੁਧਿਆਣਾ ਕਾਂਡ ਸਬੰਧੀ ਵਿਸ਼ਾਲ ਕਾਨਫ਼ਰੰਸ – ਸਰਕਾਰ ਤੇ ਪ੍ਰਸ਼ਾਸਨ ਦੀ ਨਿਖੇਧੀ ਕੀਤੀ

December 14, 2009 | By

ਲੰਡਨ (13 ਦਸੰਬਰ, 2009): ਬਿਜਲਈ ਅਤੇ ਅਖਬਾਰੀ ਮੀਡੀਆ ਵਿੱਚ ਪ੍ਰਕਾਸ਼ਿਤ ਹੋਈ ਇੱਕ ਮੁੱਖ ਖਬਰ ਅਨੁਸਾਰ ਲੁਧਿਆਣਾ ਕਾਂਡ ਦਾ ਸੇਕ ਇੰਗਲੈਂਡ ਤੱਕ ਵੀ ਪਹੁੰਚ ਗਿਆ ਹੈ। ਇਸ ਸਬੰਧੀ 12 ਦਸੰਬਰ, 2009 ਨੂੰ ਲੰਡਨ ਦੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਵਿਸ਼ਾਲ ਸ਼ਹੀਦੀ ਕਾਨਫ਼ਰੰਸ ਹੋਈ ਜਿਸ ਵਿਚ ਇੰਗਲੈਂਡ ਦੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ ਅਤੇ ਪੰਥਕ ਜਥੇਬੰਦੀਆਂ ਨੇ ਹਿੱਸਾ ਲਿਆ। ਇਸ ਮੌਕੇ ਸ਼ਹੀਦੀ ਫੰਡ ਇਕੱਠਾ ਕੀਤਾ ਗਿਆ ਜਿਸ ਵਿਚੋਂ ਡੇਰੇਵਾਦ ਵਿਰੁੱਧ ਪੰਥ ਦੇ ਪੰਜਵੇਂ ਸ਼ਹੀਦ ਭਾਈ ਦਰਸ਼ਨ ਸਿੰਘ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਅਤੇ ਗੰਭੀਰ ਫੱਟੜਾਂ ਨੁੰ ਇਕ-ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਭਾਈ ਦਰਸ਼ਨ ਸਿੰਘ ਤੋਂ ਪਹਿਲਾਂ ਚਾਰ ਸਿੰਘ ਡੇਰਾ ਸਿਰਸਾ ਵਿਰੁੱਧ ਚੱਲ ਰਹੇ ਸੰਘਰਸ਼ ਦੌਰਾਨ ਸ਼ਹੀਦ ਹੋ ਚੁੱਕੇ ਹਨ।

ਪ੍ਰਸ਼ਾਸਨ, ਭਾਜਪਾ ਆਗੂ ਤੇ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ:

ਸ਼ਹੀਦੀ ਕਾਨਫਰੰਸ ਤੋਂ ਤਿੰਨ ਦਿਨ ਤੋਂ ਰੱਖੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਤੋਂ ਉਪਰੰਤ ਭਾਈ ਗਿਆਨੀ ਅਮਰੀਕ ਸਿੰਘ ਦੇ ਜਥੇ ਨੇ ਰੱਬੀ ਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੁੰ ਨਿਹਾਲ ਕੀਤਾ। ਇਸ ਮੌਕੇ ਸਿੱਖ ਸੰਗਤਾਂ ਵੱਲੋਂ ਪਾਸ ਕੀਤੇ ਮਤੇ ਇਸ ਤਰ੍ਹਾਂ ਸਨ ਸ਼ਹੀਦ ਭਾਈ ਦਰਸ਼ਨ ਸਿੰਘ ਡੇਰੇਵਾਦ ਵਿਰੁੱਧ ਸੰਘਰਸ਼ ਦਾ ਚੌਥਾ ਸ਼ਹੀਦ ਹੈ, ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਉ¤ਪ-ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ, ਭਾਜਪਾ ਵਿਧਾਇਕ ਹਰੀਸ਼ ਬੇਦੀ ਅਤੇ ਉਸ ਦਾ ਲੜਕਾ ਹਨੀ, ਆਸ਼ੂਤੋਸ਼, ਡੀ ਸੀ. ਗਰਗ, ਐਸ. ਐਸ. ਪੀ. ਅਤੇ ਡੀ. ਐਸ. ਪੀ. ਸੁਖਦੇਵ ਸਿੰਘ ਘਟਨਾ ਲਈ ਜ਼ਿੰਮੇਵਾਰ ਹਨ।

ਸਰਕਾਰ ਦੀ ਸਿੱਖ ਵਿਰੋਧੀ ਨੀਤੀ ਦੀ ਨਿੰਦਾ:

ਸਰਕਾਰ ਦੀ ਸਿੱਖ ਮਾਰੂ ਨੀਤੀ ਦੀ ਨਿੰਦਾ ਕਰਨ ਦੇ ਮਤੇ ਪਾਸ ਕੀਤੇ ਗਏ। ਇਸ ਮੌਕੇ ਆਮ ਬੁਲਾਰਿਆਂ ਦੀ ਰਾਇ ਇਹ ਸੀ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਮੌਕੇ ਪੰਥਕ ਦਰਦੀਆਂ ਨੂੰ ਹੀ ਵੋਟ ਪਾਈ ਜਾਵੇ, ਬਾਦਲ ਸਰਕਾਰ ਦੇ ਵਿਧਾਇਕ, ਐਮ. ਪੀ., ਸਰਪੰਚ-ਪੰਚ ਅਤੇ ਹੋਰ ਜ਼ਿੰਮੇਵਾਰ ਵਿਅਕਤੀ ਤੁਰੰਤ ਅਸਤੀਫ਼ਾ ਦੇਣ।

ਸ਼ਾਮਿਲ ਹੋਈਆਂ ਮੁੱਖ ਸਖਸ਼ੀਅਤਾਂ ਅਤੇ ਆਗੂ:

ਇਸ ਮੌਕੇ ਵੇਖਣ ਵਾਲੀ ਗੱਲ ਇਹ ਸੀ ’84 ਦੇ ਘੱਲੂਘਾਰੇ ਤੋਂ ਬਾਅਦ ਪਹਿਲੀ ਵਾਰ ਪੰਥਕ ਜਥੇਬੰਦੀਆਂ ਅਤੇ ਗੁਰੂ ਘਰਾਂ ਦੇ ਨੁਮਾਇੰਦੇ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਜਿਨ੍ਹਾਂ ਵਿਚ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ: ਦੀਦਾਰ ਸਿੰਘ ਰੰਧਾਵਾ, ਹਰਜੀਤ ਸਿੰਘ ਸਰਪੰਚ, ਸੋਹਣ ਸਿੰਘ ਸਾਮਰਾ, ਸੁਰਿੰਦਰ ਸਿੰਘ ਪੁਰੇਵਾਲ, ਸਿੱਖ ਫੈਡਰੇਸ਼ਨ ਦੇ ਭਾਈ ਅਮਰੀਕ ਸਿੰਘ ਗਿੱਲ, ਅਖੰਡ ਕੀਰਤਨੀ ਜਥੇ ਦੇ ਜਥੇਦਾਰ ਭਾਈ ਰਘਬੀਰ ਸਿੰਘ, ਦਲ ਖਾਲਸਾ ਦੇ ਮਨਮੋਹਨ ਸਿੰਘ ਖਾਲਸਾ, ਸਿੱਖ ਸੇਵਕ ਸੁਸਾਇਟੀ ਯੂ. ਕੇ. ਦੇ ਸ: ਰਾਜਿੰਦਰ ਸਿੰਘ ਪੁਰੇਵਾਲ, ਦਿਲਬਾਗ ਸਿੰਘ, ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਮਾਸਟਰ ਅਵਤਾਰ ਸਿੰਘ, ਯੂਥ ਵਿੰਗ ਦੇ ਪ੍ਰਧਾਨ ਕੁਲਵੰਤ ਸਿੰਘ ਮੁਠੱਡਾ, ਯੁਨਾਈਟਡ ਦਲ ਦੇ ਲਵਸ਼ਿੰਦਰ ਸਿੰਘ ਡੱਲੇਵਾਲ, ਸਿੱਖ ਸਟੂਡੈਂਟ ਫੈਡਰੇਸ਼ਨ ਯੂ. ਕੇ. ਦੇ ਪ੍ਰਧਾਨ ਕ੍ਰਿਪਾਲ ਸਿੰਘ ਮੱਲ੍ਹਾ ਬੇਦੀਆਂ, ਦਬਿੰਦਰਜੀਤ ਸਿੰਘ ਸਲੋਹ, ਸੁਰਜੀਤ ਸਿੰਘ ਬਿਲਗਾ ਟਰੱਸਟੀ, ਸ: ਗੁਰਬੀਰ ਸਿੰਘ ਸਿੰਘ ਸਭਾ ਹੰਸਲੋ, ਕੁਲਦੀਪ ਸਿੰਘ ਚਹੇੜੂ, ਮੰਗਲ ਸਿੰਘ ਲੈਸਟਰ, ਮਲਕੀਤ ਸਿੰਘ ਸਾਬਕਾ ਪ੍ਰਧਾਨ ਅਕਾਲੀ ਦਲ, ਗੁਰਮੇਜ ਸਿੰਘ ਗਿੱਲ, ਸੇਵਾ ਸਿੰਘ ਲੱਲ੍ਹੀ, ਕਮਲਜੀਤ ਕੌਰ, ਭਾਈ ਜੋਗਾ ਸਿੰਘ ਐਫ. ਐਸ. ਓ., ਸ: ਸਾਧੂ ਸਿੰਘ ਜੋਗੀ ਸਿੰਘ ਸਭਾ ਸਲੋਹ, ਰਮਿੰਦਰ ਸਿੰਘ ਗੁਰੂ ਅਰਜਨ ਦੇਵ ਡਰਬੀ, ਸੁਖਵਿੰਦਰ ਸਿੰਘ ਅਕਾਸ਼ ਰੇਡੀਓ, ਸ: ਅਮਰਜੀਤ ਸਿੰਘ ਢਿੱਲੋਂ, ਸ: ਮਹਿੰਦਰ ਸਿੰਘ ਸੰਘਾ ਪ੍ਰਧਾਨ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ, ਅਮਰੀਕ ਸਿੰਘ ਸਹੋਤਾ, ਸ: ਅਵਤਾਰ ਸਿੰਘ ਸੰਘੇੜਾ ਪ੍ਰਧਾਨ ਸਿੰਘ ਸਭਾ ਕਵੈਂਟਰੀ, ਤਰਸੇਮ ਸਿੰਘ ਛੋਕਰ ਗੁਰਦੁਆਰਾ ਸਮੈਦਿਕ ਬ੍ਰਮਿੰਘਮ, ਡਾ: ਸਾਧੂ ਸਿੰਘ ਵੁਲਵਰਹੈਂਪਟਨ, ਮੋਹਣ ਸਿੰਘ ਮਾਣਕੂ ਈਸਟ ਮਿਡਲੈਂਡ, ਸ: ਗੁਰਬਸਖ਼ਸ਼ ਸਿੰਘ ਰਾਏ ਸਿੰਘ ਸਭਾ ਬਾਰਕਿੰਗ, ਸ਼੍ਰੋਮਣੀ ਅਕਾਲੀ ਦਲ ਯੂ. ਕੇ. ਦੇ ਪ੍ਰਧਾਨ ਸ: ਗੁਰਦੇਵ ਸਿੰਘ ਚੌਹਾਨ, ਬਲਵਿੰਦਰ ਸਿੰਘ ਚਹੇੜੂ, ਸ: ਲੱਖਾ ਸਿੰਘ ਵੁਲਵਰਹੈਂਪਟਨ, ਗਿਆਨੀ ਬਲਬੀਰ ਸਿੰਘ ਦਮਦਮੀ ਟਕਸਾਲ, ਭਾਈ ਸੁਰਿੰਦਰ ਸਿੰਘ ਪੰਜਾਬ ਨੇ ਸੰਬੋਧਨ ਕੀਤਾ। ਇਸ ਮੌਕੇ ਤੇ ਬ੍ਰਿਟਿਸ਼ ਸਿੱਖ ਕੌਂਸਲ ਦੇ ਭਾਈ ਤਰਸੇਮ ਸਿੰਘ ਦਿਓਲ, ਜਸਵੰਤ ਸਿੰਘ ਠੇਕੇਦਾਰ, ਗੁਰਪ੍ਰੀਤ ਸਿੰਘ, ਜਸਵੀਰ ਸਿੰਘ ਘੁੰਮਣ, ਅਮਰੀਕ ਸਿੰਘ ਘੁੱਦਾ, ਸ: ਜਸਪਾਲ ਸਿੰਘਾਂ ਢੇਸੀ ਪ੍ਰਧਾਨ ਗੁਰਦੁਆਰਾ ਗੁਰੂ ਨਾਨਕ ਦਰਬਾਰ ਗ੍ਰੇਵਜ਼ੈਂਡ, ਬਲਬੀਰ ਸਿੰਘ ਗ੍ਰੇਵਜ਼ੈਂਡ ਸਮੇਤ ਭਾਰੀ ਗਿਣਤੀ ਵਿਚ ਸਿੱਖ ਸੰਗਤਾਂ ਸ਼ਾਮਿਲ ਹੋਈਆਂ। ਇਸ ਮੌਕੇ ’ਤੇ ਭਾਈ ਸੁਲੱਖਣ ਸਿੰਘ ਕੰਗ ਦੇ ਕਵੀਸ਼ਰੀ ਜਥੇ ਨੇ ਵਾਰਾਂ ਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸਟੇਜ ਦੀ ਕਾਰਵਾਈ ਕੁਲਵੰਤ ਸਿੰਘ ਭਿੰਡਰ ਨੇ ਨਿਭਾਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: ,