ਚੋਣਵੀਆਂ ਵੀਡੀਓ » ਵੀਡੀਓ

ਪ੍ਰੋ. ਗਿਲਾਨੀ ਇੱਕ ਯੋਧਾ ਸੀ ਸਟੇਟ ਦਾ ਜਬਰ ਉਹਨੂੰ ਤੋੜ ਨਾ ਸਕਿਆ – ਡਾ. ਜਤਿੰਦਰ

January 2, 2020 | By

ਸਟੂਡੈਂਟਸ ਫਾਰ ਸੁਸਾਇਟੀ ਅਤੇ ਪੰਜਾਬ ਮਨੁੱਖੀ ਅਧਿਕਾਰ ਸੰਗਠਨ ਨੇ 10 ਦਸੰਬਰ, 2019 ਨੂੰ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਵਜੋਂ ਕਸ਼ਮੀਰੀ ਕਾਰਕੁਨ ਪ੍ਰੋਫੈਸਰ ਐਸ.ਆਰ. ਗਿਲਾਨੀ ਦੀ ਯਾਦ ਵਿੱਚ ਇੱਕ ਸਮਾਗਮ ਆਯੋਜਿਤ ਕੀਤਾ। ਇਹ ਸਮਾਗਮ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਗਾਂਧੀ ਭਵਨ ਵਿਖੇ ਹੋਇਆ ਸੀ।

ਇਸ ਮੌਕੇ ਪ੍ਰੋਫੈਸਰ ਜਤਿੰਦਰ ਨੇ ਕਿਹਾ ਕਿ ਮਨੁੱਖੀ ਹੱਕਾਂ ਦੇ ਦਿਨ ਤੇ ਕਿਸੇ ਇਕ ਸ਼ਖਸੀਅਤ ਨੂੰ ਯਾਦ ਕਰਨ ਦੇ ਖਾਸ ਮਾਇਨੇ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਜਿਊਣ-ਯੋਗ ਸਮਾਜ ਨੂੰ ਉਸਾਰਨ ਦਾ ਸੁਪਨਾ ਤਾਂ ਬਹੁਤ ਲੋਕ ਲੈਂਦੇ ਹਨ ਪਰ ਉਸ ਸੁਪਨੇ ਲਈ ਆਪਣੀਆਂ ਜਿੰਦਗੀਆਂ ਲਾ ਦੇਣ ਵਾਲੀਆਂ ਸਖਸ਼ੀਅਤਾਂ ਚੋਣਵੀਆਂ ਹੀ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਸਖਸ਼ੀਅਤਾਂ ਦਾ ਵਿਛੋੜਾ ਹਮੇਸ਼ਾਂ ਬੇਵਕਤ ਹੀ ਹੁੰਦਾ ਹੈ।

ਪ੍ਰੋਫੈਸਰ ਗਿਲਾਨੀ ਦੇ ਬਿਖੜੇ ਸਮੇਂ ਵਿਚ ਉਨ੍ਹਾਂ ਦਾ ਸਾਥ ਦੇਣ ਵਾਲੇ  ਪ੍ਰੋਫੈਸਰ ਜਤਿੰਦਰ ਨੇ ਕਿਹਾ ਕਿ ਸਟੇਟ ਦਾ ਤਸ਼ੱਦਦ ਪ੍ਰੋਫੈਸਰ ਗਿਲਾਨੀ ਦਾ ਹੌਂਸਲਾ ਨਹੀਂ ਸੀ ਤੋੜ ਸਕਿਆ ਅਤੇ ਸਟੇਟ ਜਿੰਨਾ ਜਿਆਦਾ ਤਸ਼ੱਦਦ ਕਰਦੀ ਗਈ ਪ੍ਰੋਫੈਸਰ ਗਿਲਾਨੀ ਓਨੇ ਹੀ ਵੱਧ ਸੰਜਮੀ ਹੁੰਦੇ ਗਏ।

ਪ੍ਰੋਫੈਸਰ ਜਤਿੰਦਰ ਨੇ ਕਿਹਾ ਕਿ ਜਦੋਂ ਪ੍ਰੋਫੈਸਰ ਗਿਲਾਨੀ ਬਹੁਤ ਬਿਖੜੇ ਹਾਲਾਤਾਂ ਵਿਚੋਂ ਲੰਘ ਰਹੇ ਸਨ ਓਦੋਂ ਵੀ ਕਦੇ ਉਨ੍ਹਾਂ ਨੇ ਪ੍ਰੋਫੈਸਰ ਗਿਲਾਨੀ ਦੇ ਚਿਹਰੇ ਤੇ ਗੁੱਸਾ ਜਾਂ ਸ਼ਿਕਨ ਨਹੀਂ ਸੀ ਵੇਖੇ ਬਲਕਿ ਉਨ੍ਹਾਂ ਦੇ ਚਿਹਰੇ ਤੇ ਸਦਾ ਮੁਸ਼ਕਾਨ ਹੀ ਹੁੰਦੀ ਸੀ। ਪ੍ਰੋਫੈਸਰ ਗਿਲਾਨੀ ਉੱਤੇ ਹੋਏ ਜਾਨਲੇਵਾ ਹਮਲੇ, ਜਿਸ ਵਿਚ ਉਨ੍ਹਾਂ ਨੂੰ ਪੰਜ ਗੋਲੀਆਂ ਲੱਗੀਆਂ ਸਨ, ਦਾ ਜਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪ੍ਰੋਫੈਸਰ ਗਿਲਾਨੀ ਨੇ ਕਦੇ ਵੀ ਆਪਣੇ ਆਪ ਨੂੰ ਇਕ ਪੀੜਤ ਵਜੋਂ ਨਹੀਂ ਸੀ ਵੇਖਿਆ ਸਗੋਂ ਉਹ ਇਕ ‘ਯੋਧੇ’ ਵਾਙ ਵਿਚਰਦੇ ਰਹੇ।

ਪ੍ਰੋਫੈਸਰ ਜਤਿੰਦਰ ਨੇ ਪ੍ਰੋਫੈਸਰ ਗਿਲਾਨੀ ਦੇ ਪਰਿਵਾਰ ਵਲੋਂ ਵਿਖਾਏ ਸੰਜਮ ਦਾ ਵੀ ਉਚੇਚੇ ਤੌਰ ਉੱਤੇ ਜ਼ਿਕਰ ਕੀਤਾ।

ਉਨ੍ਹਾਂ ਆਪਣੀ ਗੱਲਬਾਤ ਮੁਕਾਉਂਣ ਤੋਂ ਪਹਿਲਾਂ ਪ੍ਰੋਫੈਸਰ ਗਿਲਾਨੀ ਦੇ ਇਨ੍ਹਾਂ ਸ਼ਬਦਾਂ ਨੂੰ ਦੁਹਰਾਇਆ ਕਿ ਜੋ ਭਾਰਤੀ ਸਟੇਟ ਕਸ਼ਮੀਰੀਆਂ ਨਾਲ ਕਰ ਰਹੀ ਹੈ ਉਹ ਇਕ ਦਿਨ ਸਾਰੇ ਹਿੰਦੋਸੰਤਾਨ ਨੂੰ ਭੁਗਤਣਾ ਪਵੇਗਾ।

ਪ੍ਰੋਫੈਸਰ ਜਤਿੰਦਰ ਨੇ ਅਖੀਰ ਵਿਚ ਕਿਹਾ ਕਿ ਪ੍ਰੋਫੈਸਰ ਗਿਲਾਨੀ ਨੂੰ ਇਕ ਸ਼ਖਸ਼ੀਅਤ ਵਜੋਂ ਨਹੀਂ ਬਲਕਿ ਇਕ ਵਿਚਾਰ ਵਜੋਂ ਯਾਦ ਕੀਤਾ ਜਾਦਾ ਰਹੇਗਾ ਕਿ ਹਨੇਰੇ ਨੂੰ ਦੂਰ ਕਰਨ ਲਈ ਆਪਣੇ ਆਪੇ ਨੂੰ ਜੋਤ ਵਾਗ ਜਲਾਉਣਾ ਪੈਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , , , ,