
ਕੈਲੇਫੋਰਨੀਆ (8 ਅਕਤੂਬਰ, 2011 - ਬਲਵਿੰਦਰਪਾਲ ਸਿੰਘ): 19 ਵਰ•ੇ ਪਹਿਲਾਂ ਫਾਂਸੀ ਚੜ• ਜਾਣ ਵਾਲੇ ਮਹਾਨ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਭਾਈ ਸੁਖਦੇਵ ਸਿੰਘ ਸੁੱਖਾ ਦੀ ਮਹਾਨ ਯਾਦ ਨੂੰ ਸਮਰਪਿਤ ਇੱਕ ਵਿਸ਼ਾਲ ਸ਼ਹੀਦੀ ਸਮਾਗਮ ਗੁਰਦੁਆਰਾ ਸਾਹਿਬ ਫਰੀਮਾਂਟ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ, ਸੁਪਰੀਮ ਕੌਂਸਲ, ਸਿੱਖ ਯੂਥ ਆਫ ਅਮਰੀਕਾ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼ਹੀਦ ਪਰਿਵਾਰਾਂ ਅਤੇ ਦੂਜੀਆਂ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਮਨਾਇਆ ਗਿਆ, ਜਿਸ ਵਿੱਚ ਤਿੰਨ ਦਿਨ ਅਖੰਡਜਾਪ ਹੋਏ, ਜਿਸ ਦੀ ਸੇਵਾ ਭਾਈ ਗੁਰਦੇਵ ਸਿੰਘ ਪਰਿਵਾਰ ਵਲੋਂ ਕੀਤੀ ਗਈ।