Tag Archive "%e0%a8%b8%e0%a8%bf%e0%a8%96%e0%a8%b8-%e0%a8%ab%e0%a8%be%e0%a8%b0-%e0%a8%9c%e0%a8%b8%e0%a8%9f%e0%a8%bf%e0%a8%b8"

4 ਜੂਨ 2011 ਨੂੰ ਕੈਲੀਫੋਰਨੀਆ ਵਿਖੇ ਹੋਵੇਗੀ ਸਿਖ ਨਸਲਕੁਸ਼ੀ ਕਾਨਫਰੰਸ…

ਕੈਲੀਫੋਰਨੀਆ (9 ਮਈ 2011): ਸਿਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਸ੍ਰ. ਗੁਰਪਤਵੰਤ ਸਿੰਘ ਪੰਨੂੰ ਵੱਲੋਂ ਭੇਜੀ ਜਾਣਕਾਰੀ ਅਨੁਸਾਰ ਇਸ ਸੰਸਥਾ ਵਲੋਂ ਸਮੂਹ ਸਿਖ ਜਥੇਬੰਦੀਆਂ ਦੇ ਸਹਿਯੋਗ ਨਾਲ 4 ਜੂਨ, 2011 ਨੂੰ ਰਾਜਾ ਸਵੀਟਸ ਰੈਸਟੋਰੈਂਟ ਹੇਵਰਡ, ਕੈਲੀਫੋਰਨੀਆ ਵਿਚ ਵਿਸ਼ਾਲ "ਸਿਖ ਨਸਲਕੁਸ਼ੀ ਕਾਨਫਰੰਸ" ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਹੈ ਕਿ ਇਸ ਸਬੰਧ ਵਿਚ ਇਕ ਅਹਿਮ ਇਕੱਤਰਤਾ ਬੀਤੇ ਦਿਨ ਕੈਲੀਫੋਰਨੀਆ ਵਿਚ ਹੋਈ ਹੈ ਜਿਸ ਵਿਚ ਸਾਰੀਆਂ ਸਿਖ ਜਥੇਬੰਦੀਆਂ ਦੇ ਮੁੱਖ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਤੇ ਸਾਂਝੇ ਤੌਰ ’ਤੇ ਸਿਖ ਨਸਲਕੁਸ਼ੀ ਕਾਨਫਰੰਸ ਕਰਵਾਉਣ ਲਈ ਸਹਿਮਤੀ ਦਿੱਤੀ।