ਦਰਬਾਰ ਸਾਹਿਬ ਉਤੇ ਫੌਜੀ ਹਮਲਾ ਕਰਨ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲੈਣ ਤੋਂ ਬਾਅਦ 3 ਜੂਨ ਦੀ ਸ਼ਾਮ ਨੂੰ ਫੌਜ, ਬੀ.ਐੱਸ.ਐੱਫ., ਸੀ.ਆਰ.ਪੀ.ਐੱਫ, ਪੰਜਾਬ ਪੁਲਸ ਤੇ ਖੁਫੀਆਂ ਏਜੰਸੀਆਂ ਦੇ ਉਚ ਅਧਿਕਾਰੀਆਂ ਦੀ ਸ੍ਰੀ ਅੰਮ੍ਰਿਤਸਰ ਛਾਉਣੀ ਅੰਦਰ ਉਚੇਚੇ ਤੌਰ ’ਤੇ ਸਥਾਪਤ ਕੀਤੇ ਗਏ ਕੰਟਰੋਲ ਰੂਮ ਅੰਦਰ ਇਕ ਅਤਿ ਅਹਿਮ ਮੀਟਿੰਗ ਬੁਲਾਈ ਗਈ।
ਦੇਸ਼ ਦੀ ਵੰਡ ਵਿੱਚ ਭੋਗੇ ਦੁਖਾਂਤ ਤੋਂ ਬਾਅਦ ਜੂਨ 1984 ਵਿੱਚ ਵਾਪਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਘਟਨਾ ਪੰਜਾਬ ਲਈ ਸਭ ਤੋਂ ਵੱਧ ਮਹੱਤਵਪੂਰਨ ਘਟਨਾ ਹੈ, ਜਿਸ ਦਾ ਮਾੜਾ ਪ੍ਰਭਾਵ ਪੰਜਾਬ ਦੇ ਜਨ ਜੀਵਨ ’ਤੇ ਸਦੀਆਂ ਤੱਕ ਮਹਿਸੂਸ ਕੀਤਾ ਜਾਂਦਾ ਰਹੇਗਾ। ਪਰ ਇਸ ਮਹੱਤਵਪੂਰਨ ਘਟਨਾ ਦੇ ਅਸਲੀ ਹਾਲਾਤ ਤੋਂ ਜਨਤਾ ਨੂੰ ਜਾਣੂੰ ਕਰਵਾਉਣ ਦਾ ਕੋਈ ਸਾਰਥਕ ਯਤਨ ਨਹੀਂ ਹੋਇਆ।
ਘੱਲੂਘਾਰਾ ਜੂਨ 1984 (ਜਿਸ ਨੂੰ ਸਰਕਾਰ ਨੇ ਬਲਿਊ ਸਟਾਰ ਉਪਰੇਸ਼ਨ ਦਾ ਨਾਂ ਦਿੱਤਾ ਸੀ) ਨੂੰ ਹਰ ਸਾਲ ਯਾਦ ਕਰਨਾ ਠੀਕ ਹੈ, ਪਰ ਕੇਵਲ ਜ਼ਖਮ ਵਜੋਂ ਨਹੀਂ।
ਸਰਕਾਰ ਅਤੇ ਖਬਰਖਾਨੇ ਨੇ ਇਹਨਾਂ ਕਤਲੇਆਮਾਂ ਨੂੰ “ਦਿੱਲੀ ਦੰਗਿਆਂ” ਦਾ ਨਾਂ ਦਿੱਤਾ ਜਿਸ ਰਾਹੀਂ ਦੋ ਪ੍ਰਭਾਵ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਕਿ ਇਕ ਤਾਂ ਇਹ ‘ਦੰਗੇ’ ਸਨ ਤੇ ਦੂਜਾ ਕਿ ਇਹ ਦਿੱਲੀ ਤੱਕ ਸੀਮਤ ਸਨ। ਹੁਣ ਨਵੀਂ ਆਈ ਕਿਤਾਬ ‘ਸਿੱਖ ਨਸਲਕੁਸ਼ੀ ੧੯੮੪: ਅੱਖੀਂ ਡਿੱਠੇ ਹਾਲ, ਸਿਧਾਂਤਕ ਪੜਚੋਲ ਅਤੇ ਦਸਤਾਵੇਜ਼’ ਇਸ ਸਰਕਾਰੀ ਬਿਰਤਾਂਤ ਨੂੰ ਤੱਥਾਂ ਸਹਿਤ ਤੋੜਦੀ ਹੈ।
31 ਅਕਤੂਬਰ 1984 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਪੰਜਾਬ ਨੂੰ ਛੱਡ ਕੇ ਲੱਗਭੱਗ ਸਾਰੇ ਮੁਲਕ ਵਿਚ ਸਿੱਖਾਂ 'ਤੇ ਜ਼ੁਲਮ ਦਾ ਜੋ ਝੱਖੜ ਝੁੱਲਿਆ ਉਹਨੂੰ ਵੱਖ-ਵੱਖ ਨਾਮ ਦਿੱਤੇ ਗਏ ਨੇ। ਸਿੱਖਾਂ ਦੇ ਹੋਏ ਇਸ ਕਤਲੇਆਮ ਦੀ ਸ਼ਿੱਦਤ ਸਭ ਤੋਂ ਵੱਧ ਮੁਲਕ ਦੀ ਰਾਜਧਾਨੀ ਦਿੱਲੀ ਵਿਚ ਸੀ।
1984 ਦੀ ਸਿੱਖ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਵਾਲੇ ਗਵਾਹਾਂ ਅਤੇ ਵਕੀਲਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕੀਤੇ ਗਏ ਇਕ ਖਾਸ ਸਮਾਗਮ ਦੌਰਾਨ ਸਨਮਾਨਤ ਕੀਤਾ ਗਿਆ।
1984 ਦੀ ਸਿੱਖ ਨਸਲਕੁਸ਼ੀ ਵਿਚ ਹਜ਼ਾਰਾਂ ਸਿੱਖਾਂ ਦੇ ਕੀਤੇ ਗਏ ਕਤਲੇਆਮ ਨੂੰ ਜਾਇਜ਼ ਦੱਸਣ ਵਾਲੇ ਰਾਸ਼ਟਰੀ ਸਵੈਸੇਵਕ ਸੰਘ (ਆਰ.ਐਸ.ਐਸ.) ਦੇ ਵਿਚਾਰਕ ਤੇ ਆਗੂ ਰਹੇ ਨਾਨਾ ਦੇਸ਼ਮੁਖ ਨੂੰ ਮਰਨ ਤੋਂ ਬਾਅਦ "ਭਾਰਤ ਰਤਨ" ਦਾ ਸਰਕਾਰੀ ਸਨਮਾਨ ਦੇਣ ਦਾ ਐਲਾਨ ਕੀਤਾ ਹੈ।
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਦਿ.ਸਿ.ਗੁ.ਪ੍ਰ.ਕ) ਨੇ 1984 ਦੀ ਸਿੱਖ ਨਸਲਕੁਸ਼ੀ ਦੇ ਕੇਸ ਵਿਚ ਦੋਸ਼ੀ ਪਾਏ ਗਏ ਸੱਜਣ ਕੁਮਾਰ ਦੀ ਜਮਾਨਤ ਅਰਜੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ।
ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਗਏ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਉਸਦੇ ਕੀਤੇ ਜ਼ਰਮਾਂ ਲਈ ਜੇਲ੍ਹ ਵਿੱਚ ਭੇਜਣ ਦਾ ਸਵਾਗਤ ਕਰਦੇ ਹੋਏ ਦਲ ਖਾਲਸਾ ਨੇ ਕਿਹਾ ਕਿ ਇਨਸਾਫ ਲਈ ਲੜਾਈ ਤਦ ਤਕ ਜਾਰੀ ਰਹੇਗੀ ਜਦ ਤਕ ਸਾਰੇ ਕਾਤਲ ਜੇਲਾਂ ਪਿਛੇ ਨਹੀਂ ਸੁੱਟ ਦਿਤੇ ਜਾਂਦੇ।
ਨਵੰਬਰ 1984 ਦੀ ਸਿੱਖ ਨਸਲਕੁਸ਼ੀ ਦੌਰਾਨ ਦਿੱਲੀ ਵਿਚ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੇ ਭਾਰਤੀ ਸਿਆਸਤਦਾਨਾਂ ਵਿਚੋਂ ਇਕ- ਸੱਜਣ ਕੁਮਾਰ ਅੱਜ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਿਆ।
« Previous Page — Next Page »