ਕੀ ਜਿੰਦਗੀ ਸਹਿਜ ਚਾਲ ਚਲਦੀ ਹੈ ਜਿੱਥੇ ਅਣਜਾਣਤਾ ਅਗਿਆਨਤਾ ਅਤੇ ਮੌਕਾ ਮੇਲਾਂ ਦੀ ਵੀ ਕੋਈ ਥਾਂ ਹੈ ਜਾਂ ਇਹ ਸਦਾ ਰਾਜਨੀਤੀ ਵਪਾਰ ਅਤੇ ਖ਼ਬਤ ਦੀਆਂ ਸਾਜਿਸ਼ਾਂ ਦੇ ਜ਼ੋਰ ਨਾਲ ਹੀ ਚਲਦੀ ਹੈ? ਦਲੀਲੀ ਸਿਆਣੇ ਜਿੰਦਗੀ ਦੀ ਚਾਲ ਦੇ ਮੁਢਲੇ ਨੇਮ ਸਮਝਾਉਂਦੇ ਹਨ ਕਿ ਸਭ ਤੋਂ ਮੂਲ ਥਾਂ, ਸਮਾਂ, ਹੋਂਦ ਅਤੇ ਕਰਮ ਹੈ ਜਿਸ ਨਾਲ ਸਹਿਜ/ਸਾਜਿਸ਼ ਸਭ ਕੁਝ ਬਣਦਾ ਅਤੇ ਚਲਦਾ ਹੈ।
ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ "ਤੀਸਰ ਪੰਥ ਸੀ ਪਛਾਣ" ਵਿਸ਼ੇ ਉੱਤੇ ਇਕ ਵਿਚਾਰ-ਚਰਚਾ ਹੁਸ਼ਿਆਰਪੁਰ ਨੇੜਲੇ ਹਰਿਆਣਾ ਕਸਬੇ ਵਿਚ ਮਿਤੀ 28 ਅਕਤੂਬਰ ਨੂੰ ਕਰਵਾਈ ਜਾ ਰਹੀ ਹੈ।
ਆਸਟ੍ਰੇਲੀਅਨ ਸਿੱਖ ਐਸੋਸੀਏਸ਼ਨ ਵੱਲੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਗੁਰਪੁਰਬ ਦੇ ਸਬੰਧ ਵਿੱਚ ਅੱਜ (17 ਅਕਤਰੂਬਰ ਨੂੰ) ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿਚਲੇ ਫੈਡਰਲ ਪਾਰਲੀਮੈਂਟ ਹਾਊਸ ਵਿੱਚ ਪਲੇਠਾ ਸਮਾਗਮ ਰਚਾਇਆ ਗਿਆ ਅਤੇ ਗੁਰੂ ਨਾਨਕ ਜੀ ਦੇ ਨਾਮ ਜਪੋ, ਕਿਰਤ ਕਰੋ ਤੇ ਵੰਡ ਕੇ ਛਕੋ ਦੇ ਸੁਨੇਹੇ ਤੋਂ ਆਸਟਰੇਲੀਆ ਦੇ ਭਾਈਚਾਰੇ ਨੂੰ ਜਾਣੂ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸਮੇ ਬਾਬਾ ਜਸਬੀਰ ਸਿੰਘ ਵੱਲੋਂ ਅਰਦਾਸ ਕੀਤੀ ਗਈ। ਗੁਰੂ ਘਰ ਦੇ ਰਾਗੀ ਭਾਈ ਸੁਬੇਗ ਸਿੰਘ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ।
ਫਤਹਿਗੜ੍ਹ ਸਾਹਿਬ: ਸ਼੍ਰੀ ਗੁਰੁ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ (ਸ.ਗ.ਗ.ਸ.ਵ.ਯ), ਫਤਹਿਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਵਲੋਂ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ...
ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ ੫੫੦ਵੇਂ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਗੁਰਦੁਆਰਾ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਸ਼ੁਰੂ ਹੋਏ ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਅੰਦਰ ਉਤਸ਼ਾਹ ਲਗਾਤਾਰ ਜਾਰੀ ਹੈ।
ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਆਸਟਰੇਲੀਆ ਦੇ ਸੂਬੇ ਵਿਕਟੋਰੀਆ ਦੀ ਸਰਕਾਰ ਨੇ ਵੱਡੇ ਪੱਧਰ 'ਤੇ ਮਨਾਉਣ ਦਾ ਐਲਾਨ ਕੀਤਾ ਹੈ ਜਿਸ ਤਹਿਤ ਮੈਲਬਰਨ ਦੇ ਪ੍ਰਮੁੱਖ ਸਥਾਨ ਵਿਸ਼ੇਸ਼ ਰੌਸ਼ਨੀਆਂ ਨਾਲ ਰੁਸ਼ਨਾਏ ਜਾਣਗੇ।
ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ 550ਵੇਂ ਪ੍ਰਕਾਸ਼ ਦਿਹਾਂੜੇ ਨੂੰ ਸਮਰਪਿਤ ਇਕ ਵਿਚਾਰ ਸਭਾ ਪੰਥਕ ਫਰੰਟ ਵੱਲੋਂ 8 ਸਤੰਬਰ 2019 ਨੂੰ ਗੁਰੂ ਨਾਨਕ ਬੱਬਰ ਅਕਾਲੀ ਯਾਦਗਾਰੀ ਕਾਲਜ, ਮਜਾਰੀ (ਨੇੜੇ ਬਲਾਚੌਰ) ਵਿਖੇ ਕਰਵਾਈ ਗਈ। ਇਸ ਮੌਕੇ ਸਿੱਖ ਰਾਜਨੀਤਕ ਵਿਸ਼ਲੇਸ਼ਕ ਅਤੇ ਲੇਖਕ ਸ. ਅਜਮੇਰ ਸਿੰਘ ਵੱਲੋਂ "ਇਲਾਹੀ ਜੋਤ ਦਾ ਪ੍ਰਕਾਸ਼ ਅਤੇ ਮਨੁੱਖੀ ਅਕਲ ਦੀ ਸੀਮਾ" ਵਿਸ਼ੇ ਉੱਤੇ ਜੋ ਵਿਚਾਰ ਸਾਂਝੇ ਕੀਤੇ ਗਏ ਸਨ ਉਹ ਵਿਚਾਰ ਸਿੱਖ ਸਿਆਸਤ ਦੇ ਸਰੋਤਿਆਂ ਦੀ ਜਾਣਕਾਰੀ ਲਈ ਇੱਥੇ ਮੁੜ ਸਾਂਝੇ ਕੀਤੇ ਜਾ ਰਹੇ ਹਨ।
ਭਾਰਤੀ ਸੁਪਰੀਮ ਕੋਰਟ ਵੱਲੋਂ ਸਤਲੁਜ-ਯਮੁਨਾ ਲਿੰਕ ਨਹਿਰ ਵਿਵਾਦ ਉੱਤੇ ਦਿੱਤੇ ਗਏ ਹੁਕਮ ਦਾ ਜਾਇਜ਼ਾ ਲੈਣ, ਅਗਸਤ ਵਿੱਚ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਉਸਾਰੂ ਬਦਲਾਅ ਲਿਆਉਣ ਅਤੇ ਨਵੰਬਰ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ੫੫੦ ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਪਾਰਟੀ ਦੀ ਅੰਤਰਿੰਗ ਕਮੇਟੀ ਦੀ ਮੀਟਿੰਗ ਸੱਦੀ ਗਈ।