ਅਬੋਹਰ ਇਲਾਕੇ ਦਾ ਧਰਤੀ ਹੇਠਲਾ ਪਾਣੀ ਪਹਿਲਾਂ ਤੋਂ ਹੀ ਖਾਰਾ ਹੈ। ਇਹ ਪੀਣ ਦੇ ਅਤੇ ਸਿੰਜਾਈ ਦੇ ਕਾਬਿਲ ਨਹੀਂ ਹੈ। ਇਲਾਕੇ ਦੇ ਲੋਕ ਨਹਿਰੀ ਪਾਣੀ ਉੱਤੇ ਨਿਰਭਰ ਹਨ, ਜਿਹੜਾ ਹਰੀਕੇ ਪੱਤਣ ਕੋਲੋਂ ਨਿਕਲਦੀਆਂ ਨਹਿਰਾਂ ਰਾਹੀਂ ਇਸ ਇਲਾਕੇ ਤੱਕ ਪਹੁੰਚਦਾ ਹੈ।