July 27, 2022 | By ਸਿੱਖ ਸਿਆਸਤ ਬਿਊਰੋ
ਅਬੋਹਰ ਇਲਾਕੇ ਦਾ ਧਰਤੀ ਹੇਠਲਾ ਪਾਣੀ ਪਹਿਲਾਂ ਤੋਂ ਹੀ ਖਾਰਾ ਹੈ। ਇਹ ਪੀਣ ਦੇ ਅਤੇ ਸਿੰਜਾਈ ਦੇ ਕਾਬਿਲ ਨਹੀਂ ਹੈ। ਇਲਾਕੇ ਦੇ ਲੋਕ ਨਹਿਰੀ ਪਾਣੀ ਉੱਤੇ ਨਿਰਭਰ ਹਨ, ਜਿਹੜਾ ਹਰੀਕੇ ਪੱਤਣ ਕੋਲੋਂ ਨਿਕਲਦੀਆਂ ਨਹਿਰਾਂ ਰਾਹੀਂ ਇਸ ਇਲਾਕੇ ਤੱਕ ਪਹੁੰਚਦਾ ਹੈ। ਬੁੱਢੇ ਨਾਲ਼ੇ ਦਾ ਗੰਦਾ ਪਾਣੀ, ਸਤਲੁਜ ਚ ਪੈਂਦਾ ਹੈ, ਤੇ ਅੱਗੋਂ ਨਹਿਰਾਂ ਰਾਹੀਂ ਇਥੇ ਆ ਪਹੁੰਚਦਾ ਹੈ। ਜਿਸ ਨਾਲ਼ ਇਸ ਇਲਾਕੇ ਦੀਆਂ ਫਸਲਾਂ ਖਰਾਬ ਹੋ ਰਹੀਆਂ ਹਨ, ਬਾਗ਼ ਸੁੱਕ ਰਹੇ ਹਨ, ਲੋਕਾਂ ਨੂੰ ਚਮੜੀ ਰੋਗ, ਜੋੜਾਂ ਦੇ ਰੋਗ ਅਤੇ ਕੈਂਸਰ ਵਰਗੀਆਂ ਬਿਮਾਰੀਆਂ ਹੋ ਰਹੀਆਂ ਹਨ। ਸਿਰਫ ਧਾਰੰਗ ਵਾਲਾ ਪਿੰਡ ਵਿਚ ਹੀ 40 ਮੰਦਬੱਧੀ ਬੱਚੇ ਹਨ। ਟਰਾਲੀ ਟਾਈਮਜ਼ ਵਲੋਂ ਬਣਾਈ ਗਈ ਇਹ ਦਸਤਾਵੇਜ਼ੀ ਅਬੋਹਰ ਇਲਾਕੇ ਦੇ ਲੋਕਾਂ ਦੀ ਵਿਥਿਆ ਬਿਆਨ ਕਰਦੀ ਹੈ।
Related Topics: Abohar, Puanjab Water Issue, Punjab Ground Water Crisis