Tag Archive "abu-dujana"

ਮੀਡੀਆ ਰਿਪੋਰਟ: ਕਸ਼ਮੀਰ ‘ਚ 35 ਲੱਖ ਦੇ ਇਨਾਮ ਵਾਲਾ ਲਸ਼ਕਰ ਦਾ ਕਮਾਂਡਰ ਅਬੂ ਦੁਜਾਨਾ ਮੁਕਾਬਲੇ ‘ਚ ਮਾਰਿਆ ਗਿਆ

ਭਾਰਤੀ ਮੀਡੀਆ ਦੀਆਂ ਖ਼ਬਰਾਂ ਮੁਤਾਬਕ ਜੰਮੂ ਕਸ਼ਮੀਰ ਸਥਿਤ ਪੁਲਿਵਾਮਾ ਦੇ ਕਾਕਪੋਰਾ 'ਚ ਭਾਰਤੀ ਨੀਮ ਫੌਜੀ ਦਸਤਿਆਂ ਅਤੇ ਲਸ਼ਕਰ-ਏ-ਤਈਬਾ ਦੇ ਲੜਾਕਿਆਂ ਵਿਚ ਮੁਕਾਬਲੇ ਦੌਰਾਨ ਅਬੂ ਦੁਜਾਨਾ ਮਾਰਿਆ ਗਿਆ ਹੈ। ਮੀਡੀਆ ਰਿਪੋਰਟਾਂ 'ਚ ਦੁਜਾਨਾ ਨੇ ਨਾਲ ਉਸਦੇ ਇਕ ਹੋਰ ਸਾਥੀ ਨੂੰ ਵੀ ਮਾਰਨ ਦਾ ਦਾਅਵਾ ਕੀਤਾ ਗਿਆ ਹੈ। ਭਾਰਤੀ ਦਸਤਿਆਂ ਨੂੰ ਮੁਖਬਰਾਂ ਤੋਂ ਇਸ ਇਲਾਕੇ 'ਚ ਲਸ਼ਕਰ ਦੇ ਲੜਾਕਿਆਂ ਦੇ ਮੌਜੂਦ ਹੋਣ ਦੀ ਖ਼ਬਰ ਮਿਲੀ ਸੀ। ਅਬੂ ਦੁਜਾਨਾ ਦੇ ਸਿਰ 'ਤੇ 35 ਲੱਖ ਰੁਪਏ ਦਾ ਇਨਾਮ ਸੀ। ਭਾਰਤੀ ਅਧਿਕਾਰੀਆਂ ਮੁਤਾਬਕ ਉਹ ਕਈ ਵਾਰ ਪੁਲਿਸ / ਫੌਜ ਦੇ ਘੇਰਿਆਂ 'ਚੋਂ ਨਿਕਲ ਚੁਕਿਆ ਸੀ।