Tag Archive "advocate-amar-singh-chahal"

ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ‘ਤੇ 10 ਦਸੰਬਰ ਨੂੰ ਸਿੱਖਸ ਫਾਰ ਹਿਊਮਨ ਰਾਈਟਸ ਕਰਵਾਏਗਾ ਕਾਨਫਰੰਸ

ਕੌਮਾਂਤਰੀ ਮਨੁੱਖੀ ਅਧਿਕਾਰ ਦਿਹਾੜੇ ‘ਤੇ 10 ਦਸੰਬਰ ਨੂੰ 'ਸਿੱਖਸ ਫ਼ਾਰ ਹਿਊਮਨ ਰਾਈਟਸ'' ਵੱਲੋਂ ਚੰਡੀਗੜ੍ਹ ਵਿਚ ਕਾਨਫ਼ਰੰਸ ਕਰਵਾਈ ਜਾਵੇਗੀ। ਪ੍ਰੈੱਸ ਕੌਂਸਲ ਆਫ਼ ਇੰਡੀਆ ਦੇ ਸਾਬਕਾ ਚੇਅਰਮੈਨ ਅਤੇ ਸੁਪਰੀਮ ਕੋਰਟ ਦੇ ਸਾਬਕਾ ਜੱਜ ਮਾਰਕੰਡੇ ਕਾਟਜੂ ਮਨੁੱਖੀ ਅਧਿਕਾਰਾਂ ਦੇ ਨਿੱਘਰਦੇ ਹਾਲਤਾਂ ਦੇ ਵਿਸ਼ੇ ਉੱਤੇ ਹੋਣ ਜਾ ਰਹੀ ਕਾਨਫ਼ਰੰਸ ਵਿਚ ਮੁੱਖ ਮਹਿਮਾਨ ਵਜੋਂ ਪੁੱਜਣਗੇ।

ਮਨੁੱਖੀ ਅਧਿਕਾਰਾਂ ਲਈ ਕੰਮ ਕਰਨ ਵਾਲੇ ਵਕੀਲਾਂ ਨੇ ਸਰਬੱਤ ਖਾਲਸਾ ਦੇ ਆਗੂਆਂ ‘ਤੇ ਦੇਸ਼ ਧਰੋਹ ਦੇ ਦਰਜ਼ ਪਰਚਿਆਂ ਦੀ ਕੀਤੀ ਨਿਖੇਧੀ

ਪਿਛਲੇ ਦਿਨੀ ਪਿੰਡ ਚੱਬਾ ਵਿੱਚ ਹੋਏ ਸਰਬੱਤ ਖਾਲਸਾ ਦੇ ਪ੍ਰਬੰਧਕਾਂ ਅਤੇ ਇਸ ਦੌਰਾਨ ਥਾਪੇ ਗਏ ਤਖਤ ਸਾਹਿਬਾਨ ਦੇ ਜੱਥੇਦਾਰਾਂ ਖਿਲਾਫ ਪੰਜਾਬ ਸਰਕਾਰ ਵੱਲੋਂ ਦੇਸ਼ ਧਰੋਹ ਦੇ ਮੁਕਦਮੇ ਦਰਜ਼ ਕਰਨ ਦੀ ਕਾਰਵਾਈ ਦੀ ਨਿਖੇਧੀ ਕਰਦਿਆਂ ਮਨੁੱਖੀ ਅਧਿਕਾਰਾਂ ਨਾਲ ਸਬੰਧਤ ਵਕੀਲਾਂ ਨੇ ਇੱਥੇ ਹੋਈ ਮੀਟਿੰਗ ਦੌਰਾਨ ਦੋਸ਼ ਲਾਇਆ ਕਿ ਬਾਦਲ ਸਰਕਾਰ ਨੇ ਸਰਬੱਤ ਖ਼ਾਲਸੇ ਨਾਲ ਸਬੰਧਤ ਸਿੱਖ ਆਗੂਆਂ ਵਿਰੁੱਧ ਦੇਸ਼ ਧਰੋਹ ਦੇ ਕੇਸ ਦਰਜ ਕਰ ਕੇ ਕਾਨੂੰਨਾਂ ਦੀਆਂ ਧੱਜੀਆਂ ਉਡਾਈਆਂ ਹਨ।

ਬੰਦੀ ਸਿੰਘ ਰਿਹਾਈ ਮਾਮਲਾ: ਹਾਈ ਕੋਰਟ ਨੇ ਚੰਡੀਗੜ੍ਹ ਪ੍ਰਸ਼ਾਸ਼ਨ ਦੀ ਕੀਤੀ ਝਾੜਝੰਬ, ਸੁਣਵਾਈ 28 ਅਗਸਤ ‘ਤੇ ਪਈ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕੇਸ ਵਿੱਚ ਅਦਾਲਤ ਵੱਲੋਂ ਦਿੱਤੀ ਗਈ ਸਜ਼ਾ ਤੋਂ ਵੀ ਵੱਧ ਭੁਗਤ ਚੁੱਕੇ ਚੰਡੀਗੜ੍ਹ ਦੀ ਬੁੜੈਲ ਜੇਲ ਵਿੱਚ ਨਜ਼ਰਬੰਦ ਇੰਜ. ਭਾਈ ਗੁਰਮੀਤ ਸਿੰਘ ਅਤੇ ਭਾਈ ਸ਼ਮਸ਼ੇਰ ਸਿੰਘ ਦੀ ਪੱਕੀ ਰਿਹਾਈ ਦੇ ਲਈ ਲਗਾਈ ਪਟੀਸ਼ਨ ਤੇ ਸੁਣਵਾਈ ਬੁਧਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਹੋਈ।

« Previous Page