ਜ਼ਿਲ੍ਹਾ ਗੁਰਦਾਸਪੁਰ ਵਿਖੇ ਮਿਤੀ 15 ਮਾਰਚ ਨੂੰ, ਜਲੰਧਰ ਵਿੱਚ 16 ਮਾਰਚ ਨੂੰ, ਹੁਸ਼ਿਆਰਪੁਰ ਤੇ ਪਠਾਨਕੋਟ ਵਿਖੇ 19 ਮਾਰਚ ਨੂੰ, ਕਪੂਰਥਲਾ 20 ਮਾਰਚ ਨੂੰ, ਮੁਕਤਸਰ ਵਿਖੇ 21 ਮਾਰਚ ਨੂੰ, ਲੁਧਿਆਣਾ ਅਤੇ ਬਰਨਾਲਾ ਵਿਖੇ 22 ਮਾਰਚ ਨੂੰ, ਨਵਾਂਸ਼ਹਿਰ ਅਤੇ ਮੋਹਾਲੀ ਵਿਖੇ 23 ਮਾਰਚ ਨੂੰ, ਫਿਰੋਜਪੁਰ ਵਿਖੇ 26 ਮਾਰਚ ਨੂੰ, ਫਤਿਹਗੜ੍ਹ ਸਾਹਿਬ ਅਤੇ ਤਰਨਤਾਰਨ ਵਿਖੇ 27 ਮਾਰਚ ਨੂੰ, ਰੋਪੜ 28 ਮਾਰਚ ਨੂੰ, ਪਟਿਆਲਾ ਅਤੇ ਫਾਜ਼ਿਲਕਾ ਵਿਖੇ 29 ਮਾਰਚ ਨੂੰ, ਸੰਗਰੂਰ 30 ਮਾਰਚ ਨੂੰ, ਫਰੀਦਕੋਟ 31 ਮਾਰਚ ਨੂੂੰ ਲਗਾਏ ਜਾਣਗੇ।ਜਦਕਿ ਮਾਨਸਾ ਤੇ ਮੋਗਾ ਵਿਖੇ 02 ਅਪ੍ਰੈਲ, ਅੰਮ੍ਤਿਸਰ ਵਿਖੇ 3 ਅਪ੍ਰੈਲ ਅਤੇ ਬਠਿੰਡਾ ਜ਼ਿਲ੍ਹੇ ਵਿਖੇ 04 ਅਪ੍ਰੈਲ ਨੂੰ ਕੈਂਪ ਲਗਣਗੇ।
ਖੇਤੀਬਾੜੀ ਵਿਭਾਗ ਦੇ ਸੈਮੀਨਾਰ ਦੌਰਾਨ ਕਿਸਾਨ ਜਥੇਬੰਦੀ ਦੇ ਆਗੂ ਵੱਲੋਂ ਮੰਚ ਤੋਂ ਵਿਭਾਗ ਦੇ ਡਾਇਰੈਕਟਰ ਸਮੇਤ ਹੋਰ ਅਧਿਕਾਰੀਆਂ ਨੂੰ ਖ਼ਰੀਆਂ-ਖ਼ਰੀਆਂ ਸੁਣਾਈਆਂ ਗਈਆਂ ਅਤੇ ਬਾਅਦ ਵਿੱਚ ਮਾਹਰਾਂ ਦੀ ਟੀਮ ਨੂੰ ਖੇਤਾਂ ਵਿੱਚ ਲਿਜਾ ਕੇ ਚਿੱਟੀ ਮੱਖੀ, ਹਰੇ ਤੇਲੇ ਅਤੇ ਜੂੰ ਦਾ ਹਮਲਾ ਵਿਖਾਇਆ ਗਿਆ। ਇਹ ਪਹਿਲੀ ਵਾਰ ਹੈ ਕਿ ਕਿਸਾਨ ਜਥੇਬੰਦੀ ਵੱਲੋਂ ਖੇਤੀ ਅਧਿਕਾਰੀਆਂ ਦਾ ਇੰਝ ਸਿੱਧੇ ਢੰਗ ਨਾਲ ਮੰਚ ਤੋਂ ਵਿਰੋਧ ਕੀਤਾ ਗਿਆ ਹੈ।