
ਕੇਂਦਰੀ ਗ੍ਰਹਿ ਮੰਤਰਾਲੇ ਦੇ ਤਾਜ਼ਾ ਵੇਰਵੇ ਅਨੁਸਾਰ ਪੰਜਾਬ ਪੁਲਿਸ ਵਿੱਚ ਏਆਈਜੀ/ਐਸਐਸਪੀ/ਐਸਪੀ ਦੀਆਂ ਪ੍ਰਵਾਨਿਤ ਅਸਾਮੀਆਂ 160 ਹਨ ਜਦੋਂਕਿ 192 ਪੁਲੀਸ ਅਫ਼ਸਰ ਤਾਇਨਾਤ ਹਨ। 32 ਪੁਲੀਸ ਅਫ਼ਸਰ ‘ਸਰਪਲੱਸ’ ਹਨ। ਐਡੀਸ਼ਨਲ ਡੀਜੀ 11 ਹਨ ਤੇ ਕੋਈ ਅਸਾਮੀ ਖਾਲੀ ਨਹੀਂ। ਗ੍ਰਹਿ ਮੰਤਰਾਲੇ ਅਨੁਸਾਰ ਪੰਜਾਬ ਪੁਲੀਸ ‘ਚ 32 ਆਈਜੀ ਤਾਇਨਾਤ ਹਨ ਤੇ ਕੋਈ ਅਸਾਮੀ ਖਾਲੀ ਨਹੀਂ। ਏਐਸਪੀਜ਼ ਦੀਆਂ 294 ਅਸਾਮੀਆਂ ਪ੍ਰਵਾਨਿਤ ਹਨ ਅਤੇ ਕੋਈ ਵੀ ਖਾਲੀ ਨਹੀਂ ਹੈ।