ਦੁਨੀਆ ਅਜੀਬ ਦਿਸ਼ਾ ਵੱਲ ਵਧ ਰਹੀ ਹੈ। ਹਾਲਾਂਕਿ ਕਿਸਾਨਾਂ ਨੂੰ ਇਹ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਕਿ ਉਹ ਵਾਹਨਾਂ ਲਈ ਈਂਧਨ ਪੈਦਾ ਕਰਨ ਵਾਲੀਆਂ ਫ਼ਸਲਾਂ ਉਗਾਉਣ ਜਦਕਿ ਕਾਰੋਬਾਰੀ ਕੰਪਨੀਆਂ ਲੈਬਾਰਟਰੀਆਂ ਤੇ ਕਾਰਖਾਨਿਆਂ ਵਿਚ ਮਨੁੱਖੀ ਵਰਤੋਂ ਦੀ ਖਾਧ ਖੁਰਾਕ ਬਣਾਉਣ ਦੀਆਂ ਤਿਆਰੀਆਂ ਕਰ ਰਹੀਆਂ ਹਨ। ਤੁਸੀਂ ਸੋਚ ਵੀ ਨਹੀਂ ਸਕਦੇ ਕਿ ਇਹ ਪਾੜਾ ਕਿਸ ਕਦਰ ਘਟ ਰਿਹਾ ਹੈ।
ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਜਦੋਂ ਪ੍ਰਧਾਨ ਮੰਤਰੀ ਅਮਰੀਕਾ ਦੀ ਰਾਜਧਾਨੀ ਵਿਖ਼ੇ ਵ੍ਹਾਈਟ ਹਾਊਸ ਪੁੱਜੇ ਤਾ ਮਣੀਪੁਰ, ਪੰਜਾਬ, ਕਸ਼ਮੀਰ, ਨਾਗਾਲੈਂਡ, ਦਲਿਤ, ਈਸਾਈ ਭਾਈਚਾਰੇ ਦੇ ਲੋਕਾਂ ਦੇ ਵੱਡੇ ਇਕੱਠੇ ਨੇ ਪ੍ਰਧਾਨ ਮੰਤਰੀ ਦਾ ਸਖ਼ਤ ਵਿਰੋਧ ਕੀਤਾ ।
ਅਮਰੀਕਾ ਦੇ ਜੋਅ ਬਾਈਟਨ ਪ੍ਰਸ਼ਾਸਨ ਨੇ ਪਿਛਲੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪਾਕਿਸਤਾਨ ਦੀ ਜੰਗੀ ਸਾਜੋ-ਸਾਮਾਨ ਨਾਲ ਇਮਦਾਦ ਨਾ ਕਰਨ ਦੇ ਫੈਸਲੇ ਨੂੰ ਉਲਟਦਿਆਂ ਪਾਕਿਸਤਾਨ ਦੇ ਪੁਰਾਣੇ ਹੋ ਚੁੱਕੇ ਐਫ-16 ਲੜਾਕੂ ਜਹਾਜਾਂ ਨੂੰ ਬਦਲਣ ਵਾਸਤੇ 4500 ਲੱਖ ਡਾਲਰ ਦੀ ਇਮਦਾਦ ਦੇਣ ਦਾ ਐਲਾਨ ਕੀਤਾ ਹੈ।