ਖਾਸ ਖਬਰਾਂ

ਅਮਰੀਕਾ ਵੱਲੋਂ ਪਾਕਿਸਤਾਨ ਨੂੰ ਐਫ-16 ਲਡ਼ਾਕੂ ਜਹਾਜ ਦੇਣ ਦੇ ਫੈਸਲੇ ਉਤੇ ਇੰਡੀਆ ਨੂੰ ਇਤਰਾਜ

September 12, 2022 | By

 ਚੰਡੀਗੜ੍ਹ – ਅਮਰੀਕਾ ਦੇ ਜੋਅ ਬਾਈਡਨ ਪ੍ਰਸ਼ਾਸਨ ਨੇ ਪਿਛਲੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਪਾਕਿਸਤਾਨ ਦੀ ਜੰਗੀ ਸਾਜੋ-ਸਾਮਾਨ ਨਾਲ ਇਮਦਾਦ ਨਾ ਕਰਨ ਦੇ ਫੈਸਲੇ ਨੂੰ ਉਲਟਦਿਆਂ ਪਾਕਿਸਤਾਨ ਦੇ ਪੁਰਾਣੇ ਹੋ ਚੁੱਕੇ ਐਫ-16 ਲੜਾਕੂ ਜਹਾਜਾਂ ਨੂੰ ਬਦਲਣ ਵਾਸਤੇ 4500 ਲੱਖ ਡਾਲਰ ਦੀ ਇਮਦਾਦ ਦਾ ਐਲਾਨ ਕੀਤਾ ਹੈ।

ਅਮਰੀਕਾ ਦਾ ਕਹਿਣਾ ਹੈ ਕਿ ਇਸ ਨਾਲ ਖਿੱਤੇ ਵਿੱਚ ਜੰਗੀ ਤਵਾਜ਼ਨ ਉੱਤੇ ਕੋਈ ਅਸਰ ਨਹੀਂ ਪਵੇਗਾ ਅਤੇ ਪਾਕਿਸਤਾਨ ਦੀ ਦਹਿਸ਼ਤਗਰਦੀ ਨਾਲ ਲੜਨ ਦੀ ਸਮਰੱਥਾ ਵਿਚ ਵਾਧਾ ਹੋਵੇਗਾ। ਪਰ ਇੰਡੀਆ ਨੇ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੇ ਦੱਖਣੀ ਏਸ਼ੀਆ ਨੁਮਾਇੰਦੇ ਡੋਨਲਡ ਲੂ ਨਾਲ ਦੁਵੱਲੀ ਗੱਲਬਾਤ ਮੌਕੇ ਵਾਸ਼ਿੰਗਟਨ ਵੱਲੋਂ ਪਾਕਿਸਤਾਨ ਦੀ ਇੰਝ ਮਦਦ ਕਰਨ ਉੱਤੇ ਇਤਰਾਜ ਪ੍ਰਗਟਾਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,