ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਹੋਈ ਇਕੱਤਰਤਾ ਵਿੱਚ ਗਿਆਨੀ ਗੁਰਬਚਨ ਸਿੰਘ, ਗਿਆਨੀ ਇਕਬਾਲ ਸਿੰਘ, ਗਿਆਨੀ ਜੋਤਇੰਦਰ ਸਿੰਘ, ਗਿਆਨੀ ਮੱਲ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਸ਼ਾਮਲ ਹੋਏ। ਜਥੇਦਾਰ ਗੁਰਬਚਨ ਸਿੰਘ ਨੇ ਸ੍ਰੀ ਅਕਾਲ ਤਖ਼ਤ ਦੀ ਫਸੀਲ ਤੋਂ ਵਰਜੀਨੀਆ ਦੇ ਗੁਰਦੁਆਰੇ ਦੇ ਪੰਜ ਆਗੂਆਂ ਨੂੰ ਪੰਥ ਵਿੱਚੋਂ ਛੇਕਣ ਦਾ ਹੁਕਮਨਾਮਾ ਜਾਰੀ ਕੀਤਾ।
ਡਾ. ਰਾਜਵੰਤ ਸਿੰਘ, ਸਕੱਤਰ, ਗੁਰੂ ਗੋਬਿੰਦ ਸਿੰਘ ਫਾਂਉਂਡੇਸ਼ਨ ਨੇ ਇਕ ਲਿਖਤੀ ਬਿਆਨ ਜਾਰੀ ਕਰ ਕੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਫਾਂਉਂਡੇਸ਼ਨ ਜੋ ਕਿ 30 ਗੁਰਦੁਆਰਿਆਂ ਅਤੇ ਸਿੱਖ ਜਥੇਬੰਦੀਆਂ ਦੀ ਨੁਮਾਇੰਦਾ ਜਥੇਬੰਦੀ ਹੈ, ਦੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਿਖੇ ਹੋਏ ਜਿਸ ਵਿਚ ਵਰਜੀਨੀਆ ਵਿਖੇ ਅੰਮ੍ਰਿਤ ਸੰਚਾਰ ਦੀ ਮਰਯਾਦਾ ਬਦਲਣ ਵਾਲੇ ਵਰਜੀਨੀਆ ਦੀ ਸੰਗਤ ਦੇ ਮੁਖੀ ਕੁਲਦੀਪ ਸਿੰਘ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ।
ਡੇਰਾ ਸਿਰਸਾ ਮੁਖੀ ਨੂੰ ਦਿੱਤੀ ਬਿਨ ਮੰਗੀ ਮੁਆਫੀ ਮਾਮਲੇ ਤੇ ਜਥੇਦਾਰਾਂ ਦੇ ਬਾਈਕਾਟ ਦਾ ਸੱਦਾ ਦੇਣ ਵਾਲੇ ਪੰਜ ਪਿਆਰੇ ਸਿੰਘਾਂ ਨੇ ਕਿਹਾ ਹੈ ਕਿ ਖਾਲਸਾ ਪੰਥ ਦੇ ਮਾਣ-ਸਨਮਾਨ ਦਾ ਕਤਲ ਕਰਨ ਵਾਲੇ ਸਰਕਾਰੀ ਸਰਪ੍ਰਸਤੀ ਨਾਲ ਤਖਤ ਸਾਹਿਬਾਨ ਤੇ ਬੈਠੇ ਜਥੇਦਾਰਾਂ ਨੂੰ ਪੰਥਕ ਮਸਲਿਆਂ ਪ੍ਰਤੀ ਫੈਸਲਾ ਲੈਣ ਦਾ ਕੋਈ ਅਧਿਕਾਰ ਨਹੀ ਹੈ ਕਿਉਂਕਿ ਇਹ ਪੰਥ ਦੇ ਦੋਸ਼ੀ ਹਨ ਤੇ ਪੰਥ ਵਲੋਂ ਨਕਾਰੇ ਜਾ ਚੁੱਕੇ ਹਨ।
ਦੁਬਈ ਅਤੇ ਵਰਜੀਨੀਆ ਵਿਖੇ ਅਰਦਾਸ ਨੂੰ ਬਦਲਣ, ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਵਿੱਚ ਤਬਦੀਲੀ ਕਰਨ ਅਤੇ ਨਿਤਨੇਮ ਦੀਆਂ ਬਾਣੀਆਂ ਨੂੰ ਬਦਲਣ ਦੀਆਂ ਘਟਨਾਵਾਂ ਦਾ ਫੈਡਰੇਸ਼ਨ ਆਫ ਸਿੱਖ ਆਰਗੇਨਾਈਜ਼ੇਸ਼ਨਜ਼ ਯੂ.ਕੇ. ਵਲੋਂ ਸਖਤ ਨੋਟਿਸ ਲਿਆ ਗਿਆ।