ਸਿੱਖ ਖਬਰਾਂ

ਸਰਕਾਰੀ ਜਥੇਦਾਰਾਂ ਨੂੰ ਪੰਥਕ ਮਸਲਿਆਂ ਪ੍ਰਤੀ ਫੈਸਲਾ ਲੈਣ ਦਾ ਕੋਈ ਅਧਿਕਾਰ ਨਹੀ:ਪੰਜ ਪਿਆਰੇ ਸਿੰਘ

May 17, 2016 | By

ਅੰਮ੍ਰਿਤਸਰ: ਡੇਰਾ ਸਿਰਸਾ ਮੁਖੀ ਨੂੰ ਦਿੱਤੀ ਬਿਨ ਮੰਗੀ ਮੁਆਫੀ ਮਾਮਲੇ ਤੇ ਜਥੇਦਾਰਾਂ ਦੇ ਬਾਈਕਾਟ ਦਾ ਸੱਦਾ ਦੇਣ ਵਾਲੇ ਪੰਜ ਪਿਆਰੇ ਸਿੰਘਾਂ ਨੇ ਕਿਹਾ ਹੈ ਕਿ ਖਾਲਸਾ ਪੰਥ ਦੇ ਮਾਣ-ਸਨਮਾਨ ਦਾ ਕਤਲ ਕਰਨ ਵਾਲੇ ਸਰਕਾਰੀ ਸਰਪ੍ਰਸਤੀ ਨਾਲ ਤਖਤ ਸਾਹਿਬਾਨ ਤੇ ਬੈਠੇ ਜਥੇਦਾਰਾਂ ਨੂੰ ਪੰਥਕ ਮਸਲਿਆਂ ਪ੍ਰਤੀ ਫੈਸਲਾ ਲੈਣ ਦਾ ਕੋਈ ਅਧਿਕਾਰ ਨਹੀ ਹੈ ਕਿਉਂਕਿ ਇਹ ਪੰਥ ਦੇ ਦੋਸ਼ੀ ਹਨ ਤੇ ਪੰਥ ਵਲੋਂ ਨਕਾਰੇ ਜਾ ਚੁੱਕੇ ਹਨ।

ਪੰਜ ਪਿਆਰੇ ਸਿੰਘ (ਫਾਈਲ ਫੋਟੋ)

ਪੰਜ ਪਿਆਰੇ ਸਿੰਘ (ਫਾਈਲ ਫੋਟੋ)

ਪੰਜ ਪਿਆਰੇ ਸਿੰਘ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੱਜੀਆਂ, ਭਾਈ ਮੇਜਰ ਸਿੰਘ, ਭਾਈ ਮੰਗਲ ਸਿੰਘ ਅਤੇ ਭਾਈ ਤਰਲੋਕ ਸਿੰਘ ਦੇ ਦਸਤਖਤਾਂ ਹੇਠ ਜਾਰੀ ਇੱਕ ਪ੍ਰੈਸ ਨੋਟ ਵਿੱਚ ਕਿਹਾ ਗਿਆ ਹੈ ਕਿ ‘ਇਨ੍ਹਾਂ ਜਥੇਦਾਰਾਂ ਨੇ ਸਾਰੀ ਉਮਰ ਗੁਰੁ ਘਰ ਦਾ ਨਮਕ ਖਾਧਾ ਅਤੇ ਗੁਰੁ ਪੰਥ ਦੀ ਪਿੱਠ ’ਚ ਸਰਕਾਰੀ ਇਸ਼ਾਰਿਆਂ ’ਤੇ ਛੁਰਾ ਮਾਰਿਆ ਹੈ। ਇਨ੍ਹਾਂ ਵਿੱਚੋਂ ਕੌਮੀ ਰੂਹ ਨਿਕਲ ਚੁੱਕੀ ਹੈ ਤੇ ਸਰੀਰ ਮੁਰਦੇ ਸਮਾਨ ਹੋ ਚੁਕੇ ਹਨ। ਪਰ ਇਹ ਪੰਥਕ ਮੁੱਦਿਆਂ ਦੀ ਆੜ ਹੇਠ ਮੁੜ ਸੁਰਜੀਤ ਹੋਣਾ ਚਾਹੁੰਦੇ ਹਨ।ਖਾਲਸਾ ਪੰਥ ਇਨ੍ਹਾਂ ਤੋਂ ਸੁਚੇਤ ਰਹੇ’।

ਪੰਜ ਪਿਆਰੇ ਸਿੰਘਾਂ ਨੇ ਸਪੱਸ਼ਟ ਕੀਤਾ ਹੈ ਕਿ ‘ਵਰਜੀਨੀਆ ਵਿਖੇ ਪੰਜ ਬਾਣੀਆਂ ਵਿੱਚ ਛੇੜਛਾੜ ਦੀ ਉਹ ਨਿੰਦਾ ਵੀ ਕਰ ਚੁੱਕੇ ਹਨ, ਤਿੰਨ ਮੈਂਬਰੀ ਪੜਤਾਲੀਆ ਕਮੇਟੀ ਸਥਾਪਿਤ ਕਰ ਚੁੱਕੇ ਹਨ ਜਿਸਦੀ ਰਿਪੋਰਟ ਜਲਦੀ ਹੀ ਪੁਜ ਰਹੀ ਹੈ’। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ‘ਸ੍ਰੀ ਗੁਰੁ ਗੋਬਿੰਦ ਸਿੰਘ ਜੀ ਵਲੋਂ ਅੰਮ੍ਰਿਤ ਛਕਾਉਣ ਦੀਆਂ ਪੰਜ ਬਾਣੀਆਂ ਨਾਲ ਛੇੜਛਾੜ ਕਰਨ ਜਾਂ ਬਦਲਣ ਵਾਲੇ ਕਿਸੇ ਵੀ ਦੋਸ਼ੀ ਨੂੰ ਮੁਆਫ ਨਹੀ ਕੀਤਾ ਜਾਵੇਗਾ’।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,