ਸਿੱਖ ਖਬਰਾਂ

ਭਾਈ ਹਵਾਰਾ ਦੇ ਬੁਲਾਰੇ ਐਡਵੋਕੇਟ ਅਮਰ ਸਿੰਘ ਚਹਿਲ ਵਲੋਂ ਕਾਰਜਕਾਰੀ ਜਥੇਦਾਰਾਂ ਨੂੰ ਲਿਿਖਆ ਗਿਆ ਪੱਤਰ

June 18, 2016 | By

ਚੰਡੀਗੜ੍ਹ: ਭਾਈ ਜਗਤਾਰ ਸਿੰਘ ਹਵਾਰਾ ਦੇ ਮਰਯਾਦਾ ਸਬੰਧੀ ਸੰਦੇਸ਼ ਨੂੰ ਰੱਦ ਕਰਨ ਤੋਂ ਬਾਅਦ ਭਾਈ ਹਵਾਰਾ ਦੇ ਬੁਲਾਰੇ ਐਡਵੋਕੇਟ ਅਮਰ ਸਿੰਘ ਚਹਿਲ ਨੇ ਇਕ ਬਿਆਨ ਜਾਰੀ ਕਰਕੇ ਇਸਦਾ ਜਵਾਬ ਦਿੱਤਾ। ਕਾਰਜਕਾਰੀ ਜਥੇਦਾਰਾਂ ਦੇ ਨਾਂ ਇਕ ਪੱਤਰ ਲਿਿਖਆ ਹੈ। ਇਸ ਪੱਤਰ ਦੀ ਨਕਲ ਸਿੱਖ ਸਿਆਸਤ ਕੋਲ ਮੌਜੂਦ ਹੈ, ਜੋ ਕਿ ਹੇਠਾਂ ਸਾਂਝੀ ਕੀਤੀ ਜਾ ਰਹੀ ਹੈ:

ਸਤਿਕਾਰ ਯੋਗ ਸਿੰਘ ਸਾਹਿਬਾਨ,

ਕਾਰਜਕਾਰੀ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰ੍ਰੀ ਕੇਸਗੜ੍ਹ ਸਾਹਿਬ ਅਤੇ ਸ੍ਰ੍ਰੀ ਦਮਦਮਾ ਸਾਹਿਬ।

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥

ਵਿਸ਼ਾ: ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜਥੇਦਾਰ ਸਿੰਘ ਸਾਹਿਬ ਜਗਤਾਰ ਸਿਘ ਹਵਾਰਾ ਦੇ ਜਾਰੀ ਸੰਦੇਸ਼ ਨੂੰ ਆਪ ਜੀ ਵਲੋਂ ਰੱਦ ਕੀਤੇ ਜਾਣ ਦੀ ਛਪੀ ਖ਼ਬਰ ਬਾਰੇ।

ਆਪ ਜੀ ਵਲੋਂ ਜਥੇਦਾਰ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਜਾਰੀ ਕੀਤਾ ਕੌਮ ਦੇ ਨਾਂਅ ਸੰਦੇਸ਼ ਰੱਦ ਕੀਤਾ ਗਿਆ ਹੈ, ਕਿਉਂਕਿ ਆਪ ਜੀ ਅਨੁਸਾਰ ਇਹ ਨਾ ਤਾਂ ਜਥੇਦਾਰ ਸਾਹਿਬ ਵਲੋਂ ਜਾਰੀ ਕੀਤਾ ਹੈ ਤੇ ਨਾ ਹੀ ਇਸ ਉਪਰ ਜਥੇਦਾਰ ਸਾਹਿਬ ਦੇ ਦਸਖ਼ਤ ਹਨ। ਪਤਾ ਨਹੀਂ ਆਪ ਜੀ ਨੇ ਜਥੇਦਾਰ ਸਾਹਿਬ ਦਾ ਬਿਆਨ ਅਤੇ ਦਸਖ਼ਤ ਨਾ ਹੋਣ ਬਾਰੇ ਕਿਸ ਤਰਾਂ ਫੈਸਲਾ ਲੈ ਲਿਆ? ਆਪ ਜੀ ਨੇ ਬਿਆਨ ਦੇਣ ਤੋਂ ਪਹਿਲਾਂ ਦਾਸ ਕੋਲੋਂ ਇਸ ਦਾ ਤਸਦੀਕ ਕਰਨਾ ਵੀ ਪਤਾ ਨਹੀਂ ਕਿਉਂ ਠੀਕ ਨਾ ਸਮੱਝਿਆ ਅਤੇ ਨਾ ਹੀ ਸੈਂਕੜੇ ਮੀਲਾਂ ਦੀ ਦੂਰੀ ਤੋਂ ਨਿਰੰਤਰ ਤਿਹਾੜ ਜੇਲ੍ਹ ’ਚ ਮੁਲਾਕਾਤ ਕਰਨ ਜਾਣ ਵਾਲਿਆਂ ਦੀ ਵੀ ਕਦਰ ਨਹੀਂ ਕੀਤੀ। ਤੁਸੀਂ ਖੁਦ ਜਾਂ ਹੋਰ ਅਹੁਦੇਦਾਰਾਂ ਵਲੋਂ ਤਿਹਾੜ ਜੇਲ੍ਹ ਵਿਚ ਜਾ ਕੇ ਜਥੇਦਾਰ ਸਾਹਿਬ ਨਾਲ ਮੁਲਾਕਾਤ ਕਰਨਾ ਤਾਂ ਦੂਰ ਦੀ ਗੱਲ ਹੈ, ਪਰ ਜਥੇਦਾਰ ਸਾਹਿਬ ਦੇ ਸੰਦੇਸ਼ ਬਾਰੇ ਆਪ ਵਲੋਂ ਜੋ ਵਿਵਾਦ ਪੈਦਾ ਕੀਤਾ ਗਿਆ ਹੈ ਪਤਾ ਨਹੀਂ ਕਿਹੜੇ ਪੰਥਕ ਹਿੱਤਾਂ ਲਈ ਹੈ ਜਦੋਂ ਕਿ ਸੰਦੇਸ਼ ਸਿੱਖੀ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਆਪ ਜੀ ਨੂੰ ਬੇਨਤੀ ਹੈ ਕਿ ਜੋ ਬਿਆਨ ਆਪ ਜੀ ਵਲੋਂ ਅਖ਼ਬਾਰ ਵਿਚ ਛਪਿਆ ਹੈ ਇਸ ਦੀ ਸੋਧ ਕੀਤੀ ਜਾਵੇ ਕਿਉਂਕਿ ਸੰਦੇਸ਼ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਜਗਤਾਰ ਸਿੰਘ ਜੀ ਹਵਾਰਾ ਨੇ ਹੀ ਦਾਸ ਰਾਹੀਂ ਜਾਰੀ ਕੀਤਾ ਸੀ। ਇਸ ਬਾਰੇ ਆਉਣ ਵਾਲੀ ਮੁਲਾਕਾਤ ਵਿਚ ਜੋ ਬਿਆਨ ਆਪ ਜੀ ਵਲੋਂ ਦਿੱਤਾ ਗਿਆ ਹੈ, ਜਥੇਦਾਰ ਹਵਾਰਾ ਸਾਹਿਬ ਦੇ ਧਿਆਨ ਗੋਚਰ ਉਨ੍ਹਾਂ ਨੂੰ ਦਸਿਆ ਜਾਵੇਗਾ ਅਤੇ ਉਨ੍ਹਾਂ ਦਾ ਪ੍ਰਤੀਕਰਮ ਆਪ ਜੀ ਤਕ ਪਹੁੰਚਦਾ ਕੀਤਾ ਜਾਵੇਗਾ।

ਨਿਮਰਤਾ ਸਹਿਤ,

ਪੰਥ ਸੇਵਕ,
ਅਮਰ ਸਿੰਘ ਚਹਿਲ

– 0 –

Read English Version of this news:

Bhai Hawara’s spokesperson writes to acting Jathedars after message on maryada issue was disapproved …

– 0 –

ਐਡਵੋਕੇਟ ਅਮਰ ਸਿੰਘ ਚਾਹਲ ਨਾਲ ਗੱਲਬਾਤ ਦੀ (ਪੁਰਾਣੀ) ਵੀਡੀਓ:

– 0 –

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , , ,